Jaspinder Narula : ਮਸ਼ਹੂਰ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦਾ ਅੱਜ ਹੈ ਜਨਮਦਿਨ, ਜਾਣੋ ਨਿੱਕੀ ਉਮਰੇ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਇਸ ਗਾਇਕਾ ਦੇ ਸੰਗੀਤਕ ਸਫਰ ਬਾਰੇ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਜਸਪਿੰਦਰ ਨਰੂਲਾ (Jaspinder Narula) ਦਾ ਜਨਮਦਿਨ ਹੈ । ਜਸਪਿੰਦਰ ਨਰੂਲਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਇਨ੍ਹਾਂ ਦਾ ਨਾਮ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਮਸ਼ਹੂਰ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ।

By  Pushp Raj November 14th 2023 09:40 AM -- Updated: November 14th 2023 09:34 AM

Happy Birthday Jaspinder Narula : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਜਸਪਿੰਦਰ ਨਰੂਲਾ (Jaspinder Narulaਦਾ ਜਨਮਦਿਨ ਹੈ । ਜਸਪਿੰਦਰ ਨਰੂਲਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਇਨ੍ਹਾਂ ਦਾ ਨਾਮ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਮਸ਼ਹੂਰ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ।  

ਜਸਪਿੰਦਰ ਨਰੂਲਾ ਦਾ ਜਨਮ 14 ਨਵੰਬਰ ਸਾਲ 1970 ਵਿੱਚ ਇੱਕ ਸਿੱਖ ਪਰਿਵਾਰ 'ਚ ਹੋਇਆ ਸੀ। ਜਸਪਿੰਦਰ ਨਰੂਲਾ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਸਣੇ ਬਾਲੀਵੁੱਡ ਦੀ  ਫਿਲਮਾਂ ਨੂੰ ਕਈ ਹਿੱਟ ਗੀਤ ਦਿੱਤੇ, ਪਰ ਅੱਜ ਇਹ ਗਾਇਕਾ ਗੁਮਨਾਮੀ ਦੀ ਜ਼ਿੰਦਗੀ ਜੀ ਰਹੀ ਹੈ। ਉਹ ਹੁਣ ਸਿਰਫ ਧਾਰਮਿਕ ਪ੍ਰੋਗਰਾਮਾਂ 'ਚ ਹੀ ਪਰਫਾਰਮ ਕਰਦੀ ਨਜ਼ਰ ਆਉਂਦੀ ਹੈ।  

View this post on Instagram

A post shared by Dr. Jaspinder Narula (@jaspinder_narula)


ਬਚਪਨ ਤੋਂ ਸ਼ੁਰੂ ਕੀਤੀ ਗਾਇਕੀ। 

ਜਸਪਿੰਦਰ ਨਰੂਲਾ ਨੇ ਨਿੱਕੀ ਉਮਰੇ ਹੀ ਸੰਗੀਤ ਦਾ ਸਫਰ ਸ਼ੁਰੂ ਕਰ ਦਿੱਤਾ ਸੀ।ਉਨ੍ਹਾਂ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 1975 'ਚ ਦਮਾ ਦਮ ਮਸਤ ਕਲੰਦਰ ਗੀਤ ਵੀ ਗਾਇਆ ਸੀ। ਗਾਇਕਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਬਤੌਰ ਪਲੇਅਬੈਕ ਸਿੰਗਰ ਵਜੋਂ ਵੀ ਕਈ ਗੀਤ ਗਾਏ।

ਦੂਰਦਰਸ਼ਨ ਤੋਂ ਹੋਈ ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ 

ਜਸਪਿੰਦਰ ਨਰੂਲਾ ਨੇ ਦੂਰਦਰਸ਼ਨ 'ਤੇ ਸਾਲ 1980 'ਚ ਆਪਣਾ ਪਹਿਲਾ ਗੀਤ'ਚੰਨਾ ਜੁਦਾਈ ਖਾ ਗਈ'  ਗਾਇਆ ਸੀ। ਇਹ ਗੀਤ ਉਸ ਸਮੇਂ ਦਾ ਮਸ਼ਹੂਰ ਗੀਤ ਸੀ। ਉਸ ਸਮੇਂ  ਦੂਰਦਰਸ਼ਨ 'ਤੇ ਕਿਸੇ ਕਲਾਕਾਰ ਵੱਲੋਂ ਪਰਫਾਰਮੈਂਸ ਦੇਣਾ ਇੱਕ ਵੱਡੀ ਉਪਲਬਧੀ ਮੰਨਿਆ ਜਾਂਦਾ ਸੀ।


ਹੋਰ ਪੜ੍ਹੋ: TUHADE SITARE: ਅੱਜ ਗੋਵਰਧਨ ਪੂਜਾ ਦੇ ਦਿਨ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੇ ਲਈ ਖੁੱਲ੍ਹਣਗੇ ਕਿਸਮਤ ਦੇ ਰਾਹ ਬਨਣਗੇ ਵਿਗੜੇ ਕੰਮ

ਹਿੰਦੀ ਫਿਲਮਾਂ 'ਚ ਵੀ ਦਿੱਤੇ ਹਿੱਟ ਗੀਤ 

ਜਸਪਿੰਦਰ ਨਰੂਲਾ ਨੂੰ ਸਾਲ 1998 'ਚ ਆਈ ਹਿੰਦੀ ਫ਼ਿਲਮ 'ਪਿਆਰ ਤੋ ਹੋਨਾ ਹੀ ਥਾ' 'ਚ ਟਾਈਟਲ ਗੀਤ ਰਾਹੀਂ  ਪਛਾਣ ਮਿਲੀ। ਇਸ ਗੀਤ ਲਈ ਸਾਲ 1999  'ਚ ਉਨ੍ਹਾਂ ਨੁੰ ਫ਼ਿਲਮ ਫੇਅਰ 'ਚ ਬੈਸਟ ਫੀਮੇਲ ਪਲੇਅਬੈਕ ਸਿੰਗਰ ਦਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਸਪਿੰਦਰ ਨਰੂਲਾ ਕਈ ਹਿੰਦੀ ਫਿਲਮਾਂ ਜਿਵੇਂ ਕਿ ‘ਮੋਹਬੱਤੇਂ’,’ਫਿਰ ਭੀ ਦਿਲ ਹੈ ਹਿੰਦੁਸਤਾਨੀ’ ਅਤੇ ‘ਬੰਟੀ ਔਰ ਬਬਲੀ’ ਸਣੇ ਹੋਰਨਾਂ ਕਈ ਫ਼ਿਲਮਾਂ ਲਈ ਗੀਤ ਗਾਏ > 


Related Post