Birthday Special: ਗੁਰਪ੍ਰੀਤ ਘੁੱਗੀ ਮਨਾ ਰਹੇ ਨੇ ਅੱਜ ਆਪਣਾ 52ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ
ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਅੱਜ ਗੁਰਪ੍ਰੀਤ ਘੁੱਗੀ ਦਾ ਜਨਮਦਿਨ ਹੈ। ਇਸ ਮੌਕੇ ਕਈ ਪਾਲੀਵੁੱਡ ਕਲਾਕਾਰ ਤੇ ਫੈਨਜ਼ ਗੁਰਪ੍ਰੀਤ ਘੁੱਗੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

Happy Birthday Gurpreet Ghuggi : ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਅੱਜ ਗੁਰਪ੍ਰੀਤ ਘੁੱਗੀ ਦਾ ਜਨਮਦਿਨ ਹੈ। ਇਸ ਮੌਕੇ ਕਈ ਪਾਲੀਵੁੱਡ ਕਲਾਕਾਰ ਤੇ ਫੈਨਜ਼ ਗੁਰਪ੍ਰੀਤ ਘੁੱਗੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।
ਗੁਰਪ੍ਰੀਤ ਘੁੱਗੀ ਦਾ ਜਨਮ 19 ਜੂਨ 1971 ਨੂੰ ਗੁਰਦਾਸਪੁਰ ਵਿਖੇ ਹੋਇਆ। ਗੁਰਪ੍ਰੀਤ ਸਿੰਘ ਘੁੱਗੀ ਦਾ ਅਸਲ ਨਾਂਅ ਗੁਰਪ੍ਰੀਤ ਸਿੰਘ ਵੜੈਚ ਹੈ। ਗੁਰਪ੍ਰੀਤ ਘੁੱਗੀ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ। ਉਹ ਆਪਣੀ ਪੜ੍ਹਾਈ ਦੇ ਦੌਰਾਨ ਹੋਰਨਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦੇ ਸੀ, ਆਪਣੇ ਇਸੇ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਕਰੀਅਰ ਬਣਾ ਲਿਆ।
ਗੁਰਪ੍ਰੀਤ ਘੁੱਗੀ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਜਲੰਧਰ ਦੂਰਦਰਸ਼ਨ ਤੋਂ ਕੀਤੀ ਸੀ। ਉਹ ਇੱਕ ਸਫਲ ਅਦਾਕਾਰ ਤੇ ਕਾਮੇਡੀਅਨ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਗੁਰਪ੍ਰੀਤ ਘੁੱਗੀ ਨੇ ਪਹਿਲੀ ਵਾਰ ਸਾਲ 2002 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਕਾਮੇਡੀ ਟੇਪ 'ਤੋਹਫੇ ਘੁੱਗੀ' ਦੇ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ।
ਆਪਣੀ ਸਾਫ਼ ਸੁਥਰੀ ਕਾਮੇਡੀ ਨਾਲ ਗੁਰਪ੍ਰੀਤ ਘੁੱਗੀ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਦਰਸ਼ਕਾਂ ਤੇ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਚੰਗੇ ਕਿਰਦਾਰ ਕੀਤੇ ਹਨ। ਗੁਰਪ੍ਰੀਤ ਘੁੱਗੀ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ।
ਗੁਰਪ੍ਰੀਤ ਘੁੱਗੀ ਨੇ ਕਈ ਫਿਲਮਾਂ ਜਿਵੇਂ ਕੈਰੀ ਆਨ ਜੱਟਾ, ਅਰਦਾਸ ਕਰਾਂ, ਮਸਤਾਨੇ, ਨੀ ਮੈਂ ਸੱਸ ਕੁੱਟਣੀ, ਸੰਨ ਆਫ ਮਨਜੀਤ ਸਿੰਘ, ਬਿਨ ਬੈਂਡ ਚੱਲ ਇੰਗਲੈਂਡ ਸਣੇ ਕਈ ਦਰਜਨਾਂ ਫਿਲਮਾਂ ਕੀਤੀਆਂ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਵਿੱਚ ਸ਼ਾਇਦ ਹੀ ਕੋਈ ਐਸੀ ਫਿਲਮ ਹੋਵੇ ਜਿਸ ਵਿੱਚ ਗੁਰਪ੍ਰੀਤ ਘੁੱਗੀ ਨਾਂ ਹੋਣ, ਉਨ੍ਹਾਂ ਤੋਂ ਬਿਨਾਂ ਫਿਲਮ ਅਧੂਰੀ ਜਾਪਦੀ ਹੈ।
ਹੋਰ ਪੜ੍ਹੋ : ਅਲਕਾ ਯਾਗਨਿਕ ਹੋਈ ਇਸ ਬਿਮਾਰੀ ਦਾ ਸ਼ਿਕਾਰ, ਸੁਨਣਾ ਹੋਇਆ ਬੰਦ, ਗਾਇਕਾ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਅੱਜ ਗੁਰਪ੍ਰੀਤ ਘੁੱਗੀ ਦੇ ਜਨਮਦਿਨ ਦੇ ਮੌਕੇ ਕਈ ਪੰਜਾਬੀ ਕਲਾਕਾਰ ਜਿਵੇਂ ਗਿੱਪੀ ਗਰੇਵਾਲ, ਬਿਨੂੰ ਢਿੱਲੋਂ , ਹਾਰਬੀ ਸੰਘਾ ਸਣੇ ਅਦਾਕਾਰ ਦੇ ਫੈਨਜ਼ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਦੇ ਨਾਲ-ਨਾਲ ਇੱਕ ਚੰਗੇ ਕਲਾਕਾਰ ਤੇ ਇਨਸਾਨ ਵਜੋਂ ਵੀ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।