Happy Birthday Gurnam Bhullar: ਜਾਣੋ ਗੁਰਨਾਮ ਭੁੱਲਰ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ

By  Shaminder February 8th 2024 11:31 AM


Happy Birthday Gurnam Bhullar: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ  (Gurnam Bhullar) ਦਾ ਅੱਜ ਜਨਮਦਿਨ ਹੈ। ਜਲਦ ਹੀ ਗਾਇਕ ਆਪਣੀ ਨਵੀਂ ਫਿਲਮ ਖਿਡਾਰੀ ਰਾਹੀਂਂ ਦਰਸ਼ਕਾਂ ਦੇ ਰੁਬਰੂ ਹੋਣਗੇ। ਫੈਨਜ਼ ਤੇ ਕਈ ਪੰਜਾਬੀ ਸਲੈੇਬਸ ਗਾਇਕ ਨੂੰ ਅੱਜ ਉਨ੍ਹਾਂ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਗੁਰਨਾਮ ਭੁੱਲਰ ਦੇ ਪੰਜਾਬੀ ਇੰਡਸਟਰੀ ਵਿੱਚ ਗਾਇਕ ਤੋਂ ਅਦਾਕਾਰ ਬਨਣ ਦੇ ਸਫਰ ਬਾਰੇ। 

9 ਫਰਵਰੀ ਨੂੰ ਪੰਜਾਬੀ ਫਿਲਮ ‘ਖਿਡਾਰੀ’ ਸਿਨੇਮਾ ਘਰਾਂ ’ਚ ਆ ਰਹੀ ਹੈ। ਇਸ ਫਿਲਮ ’ਚ ਪੰਜਾਬੀ ਗਾਇਕ, ਅਦਾਕਾਰ , ਗੀਤਕਾਰ ਅਤੇ ਨਿਰਮਾਤਾ ਗੁਰਨਾਮ ਭੁੱਲਰ ਮੁੱਖ ਭੂਮਿਕਾ ਵਿੱਚ ਵਿਖਾਈ ਦੇਣਗੇ। ਇਸ ਫਿਲਮ ’ਚ ਉਹ ਇੱਕ ਕੱਬਡੀ ਖਿਡਾਰੀ ਦੀ ਭੂਮਿਕਾ ਨਿਭਾਉਂਦੇ ਹੋਰੇ ਨਜ਼ਰ ਆਉਣਗੇ। ਉਨ੍ਹਾਂ ਦੇ ਨਾਲ ਇਸ ਫਿਲਮ ’ਚ ਸੁਰਭੀ ਜਯੋਤੀ ਅਤੇ ਕਰਤਾਰ ਚੀਮਾ ਵੀ ਨਜ਼ਰ ਆਉਣਗੇ। ਗੁਰਨਾਮ ਭੁੱਲਰ ਦੇ ਫੈਨਜ਼ ਬਹੁਤ ਹੀ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਹਨ।

ਗੁਰਨਾਮ ਭੁੱਲਰ ਦਾ ਪੰਜਾਬੀ ਇੰਡਸਟਰੀ 'ਚ ਸਫਰ

‘ਹੀਰ ਜਹੀਆਂ ਕੁੜੀਆਂ’ ਐਲਬਮ ਨਾਲ ਬਤੌਰ ਗਾਇਕ ਵੱਜੋਂ ਕੀਤੀ ਸ਼ੁਰੂਆਤ

ਗੁਰਨਾਮ ਭੁੱਲਰ  ਨੇ ‘ਹੀਰ ਜਹੀਆਂ ਕੁੜੀਆਂ’ ਐਲਬਮ ਜੋ ਕਿ ਸਾਲ 2014 ’ਚ ਆਈ ਸੀ, ਉਸ ਦੇ ਜ਼ਰੀਏ ਆਪਣੀ ਗਾਇਕੀ ਦਾ ਆਗਾਜ਼ ਕੀਤਾ ਸੀ। 2018 ’ਚ ਪੰਜਾਬੀ ਗੀਤ ‘ਡਾਇਮੰਡ’ (Diamond) ਨੇ ਗੁਰਨਾਮ ਭੁੱਲਰ ਨੂੰ ਵੱਖਰੀ ਪਛਾਣ ਦਿੱਤੀ। ਇਸ ਤੋਂ ਇਲਾਵਾ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ-ਡੁਪਰ ਹਿੱਟ ਗੀਤ ਦੇ ਚੁੱਕੇ ਹਨ, ਜਿਸ ਵਿੱਚ ਵਿਨੀਪਿਗ, ਸਾਹਾਂ ਤੋਂ ਪਿਆਰਿਆ, ਸਾਡੇ ਆਲੇ, ਜਿੰਨ੍ਹਾਂ ਤੇਰਾ ਮੈਂ ਕਰਦੀ, ਗੋਰਾ ਰੰਗ, ਪੱਕ ਠੱਕ, ਜੱਟ ਜ਼ਿਮੀਦਾਰ, ਝਾਂਜਰਾਂ, ਉਡਾਰੀਆਂ,ਸੁਰਖੀ ਬਿੰਦੀ, ਕਰਮਾਵਾਲਾ, ਝੱਲੇ, ਪੈਂਟ ਸਟਰੇਟ ਅਤੇ ਹੋਰ ਕਈ ਗੀਤ ਸ਼ਾਮਲ ਹਨ।

View this post on Instagram

A post shared by Gurnam Bhullar (@gurnambhullarofficial)

 

ਫਿਲਮਾਂ ’ਚ ਐਂਟਰੀ

ਗੁੱਡੀਆਂ ਪਟੋਲੇ ਫਿਲਮ ਰਾਹੀਂ ਗੁਰਨਾਮ ਭੁੱਲਰ ਨੇ ਬਤੌਰ ਅਦਾਕਾਰ ਪੰਜਾਬੀ ਸਿਨੇਮਾ ਵਿੱਚ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਹ ਪੰਜਾਬੀ ਫਿਲਮ 'ਹਾਈ ਏਂਡ ਯਾਰੀਆਂ' ਵਿੱਚ ਸਹਾਇਕ ਭੂਮਿਕਾ (Supporting Role) ਨਿਭਾ ਚੁੱਕੇ ਸਨ। ਉਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਲੇਖ, ਸੁਰਖੀ ਬਿੰਦੀ, ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ, ਨਿਗਾਹ ਮਾਰਦਾ ਆਈਂ ਵੇ, ਗੁੰਢ ਕੱਢ ਲੈ ਨੀ ਸੁਹਰਿਆਂ ਦਾ ਪਿੰਡ ਆ ਗਿਆ, ਕੋਕਾ, ਜਿੰਦ ਮਾਹੀ, ਪਰਿੰਦਾ ਪਾਰ ਗਿਆ ਆਦਿ ਫਿਲਮਾ ਸ਼ਾਮਲ ਹਨ।

 

View this post on Instagram

A post shared by Gurnam Bhullar (@gurnambhullarofficial)

 


ਹੋਰ ਪੜ੍ਹੋ: ਉਸਤਾਦ ਪੂਰਨ ਚੰਦ ਵਡਾਲੀ ਕੋਲੋਂ ਹੀਰ ਸੁਣ ਭਾਵੁਕ ਹੋਏ ਗਾਇਕ ਜਸਬੀਰ ਜੱਸੀ, ਵੇਖੋ ਵੀਡੀਓ

ਕਿਰਦਾਰ ’ਚ ਇੱਕਮਿੱਕ ਹੋਣ ਦੀ ਕਲਾ

ਪੰਜਾਬੀ ਫਿਲਮ ਲੇਖ ਵਿੱਚ ਗੁਰਨਾਮ ਭੁੱਲਰ ਵੱਲੋਂ ਨਿਭਾਈ ਗਈ ਭੂਮਿਕਾ ਬਹੁਤ ਹੀ ਚਰਚਾ ’ਚ ਰਹੀ ਸੀ, ਕਿਉਂਕਿ ਇਸ ਫਿਲਮ ਲਈ ਜਿੱਥੇ ਉਨ੍ਹਾਂ ਨੇ ਪਹਿਲਾਂ ਇੱਕ ਬਾਂਕੇ ਨੌਜਵਾਨ ਵਰਗੀ ਦਿੱਖ ਬਣਾਈ ਸੀ  ਉੱਥੇ ਹੀ ਫਿਲਮ ਦੇ ਦੂਜੇ ਹਿੱਸੇ ’ਚ ਉਹ ਆਪਣੀ ਪ੍ਰੇਮਿਕਾ ਦੇ ਵਿਛੋੜੇ ਵਿੱਚ ਮਸਤ ਮੌਲਾ, ਸਰੀਰਕ ਦਿੱਖ ਦਾ ਧਿਆਨ ਨਾ ਰੱਖਣ ਵਾਲੇ ਉਦਾਸ ਪ੍ਰੇਮੀ ਦੀ ਭੂਮਿਕਾ ਵਿੱਚ ਵਿਖਾਈ ਦਿੱਤੇ।

 

Related Post