Gippy Grewal Birthday: ਜਾਣੋ ਕਿੰਝ ਵੇਟਰ ਤੋਂ ਪਾਲੀਵੁੱਡ ਇੰਡਸਟਰੀ ਦੇ ਨਾਮੀ ਕਲਾਕਾਰ ਬਣੇ ਗਿੱਪੀ ਗਰੇਵਾਲ
Gippy Grewal Birthday: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਗਰੇਵਾਲ ਲਈ ਗਾਇਕ ਤੇ ਅਦਾਕਾਰ ਬਨਣ ਤੱਕ ਦਾ ਸਫਰ ਕਾਫੀ ਸੰਘਰਸ਼ ਭਰਿਆ ਰਿਹਾ। ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।
ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਲੁਧਿਆਣਾ ਦੇ ਨੇੜੇ ਪਿੰਡ ਕੂੰਮ ਕਲਾਂ ਵਿਖੇ ਹੋਇਆ ਸੀ। ਅੱਜ ਉਹ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਕੈਨੇਡਾ ਵਿੱਚ ਰਹਿੰਦੇ ਸਨ ਅਤੇ ਇੱਥੇ ਉਨ੍ਹਾਂ ਨੇ ਕਾਫੀ ਮੁਕਸ਼ਲ ਸਮਾਂ ਵੇਖਿਆ।
ਗਿੱਪੀ ਗਰੇਵਾਲ ਕਈ ਆਪਣੀ ਇੰਟਰਵਿਊ ਦੇ ਵਿੱਚ ਇਨ੍ਹਾਂ ਗੱਲਾਂ ਦਾ ਜ਼ਿਕਰ ਕਰ ਚੁੱਕੇ ਹਨ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਜਦੋਂ ਉਹ ਗਾਇਕ ਬਨਣ ਲਈ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਈ ਨੌਕਰੀਆਂ ਕੀਤੀਆਂ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਕਿਓਰਿਟੀ ਗਾਰਡ ਦੀ ਨੌਕਰੀ ਕੀਤੀ। ਇੱਥੋਂ ਤੱਕ ਕਿ ਕੈਨੇਡਾ 'ਚ ਲੋਕਾਂ ਦੇ ਘਰਾਂ ਵਿੱਚ ਟੌਇਲਟ ਵੀ ਸਾਫ ਕੀਤੀ। ਇਸ ਮਗਰੋਂ ਉਨ੍ਹਾਂ ਨੇ ਇੱਕ ਰੈਸਟੋਰੈਂਟ ਵਿੱਚ ਵੇਟਰ ਦੀ ਨੌਕਰੀ ਵੀ ਕੀਤੀ।
ਇਸ ਤੋਂ ਬਾਅਦ ਉਹ ਭਾਰਤ ਪਰਤੇ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਨਾਲ ਗਿੱਪੀ ਦੀ ਮੁਲਾਕਾਤ ਕੈਨੇਡਾ ;ਚ ਹੀ ਹੋਈ ਗਾਇਕ ਬਨਣਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ , ਇਸ ਵਿੱਚ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਸੰਘਰਸ਼ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਗੱਡੀਆਂ ਸਾਫ ਕਰਨ ਤੱਕ ਦਾ ਕੰਮ ਵੀ ਕੀਤਾ।
ਗਿੱਪੀ ਗਰੇਵਾਲ ਨੇ ਗਾਇਕ ਬਨਣ ਲਈ ਕਾਫ਼ੀ ਕੋਸ਼ਿਸ਼ ਕੀਤੀ, ਪਰ ਕੋਈ ਮਿਊਜ਼ਿਕ ਕੰਪਨੀ ਉਨ੍ਹਾਂ ਤੇ ਪੈਸੇ ਲਾਉਣ ਲਈ ਤਿਆਰ ਨਹੀਂ ਸੀ। ਕਿਉਂਕਿ ਉਦੋਂ ਕੰਪਨੀਆਂ ਨੇ ਗਾਇਕਾਂ 'ਤੇ ਪੈਸੇ ਲਾਉਣੇ ਬੰਦ ਕਰ ਦਿੱਤੇ ਸੀ। ਇਸ ਕਰਕੇ ਗਿੱਪੀ ਗਰੇਵਾਲ ਕੋਲ ਖੁਦ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੇ ਇੱਕਠੇ ਕੰਮ ਕਰਕੇ ਪੈਸੇ ਕਮਾਏ, ਇੱਥੋਂ ਤੱਕ ਕਿ ਦੋਹਾਂ ਨੂੰ 3-3 ਨੌਕਰੀਆਂ ਕਰਨੀਆਂ ਪਈਆਂ।ਇਸ ਤੋਂ ਬਾਅਦ ਗਿੱਪੀ ਫ਼ੈਕਟਰੀ `ਚ ਇੱਟਾਂ ਤੇ ਮਾਰਬਲ ਦੇ ਪੱਥਰ ਬਣਾਉਣ ਦਾ ਕੰਮ ਕਰਦੇ ਸੀ। 8 ਘੰਟੇ ਦੀ ਇਹ ਨੌਕਰੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਥਕਾ ਦਿੰਦੀ ਸੀ। ਦੂਜੇ ਪਾਸੇ ਰਵਨੀਤ ਗਰੇਵਾਲ ਹੋਟਲ `ਚ ਸਫ਼ਾਈ ਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ।
ਹੋਰ ਪੜ੍ਹੋ: ਸੱਤਿੰਦਰ ਸੱਤੀ ਨੇ ਬਾਬਾ ਨਾਨਕ ਦੀ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ, ਪਰਸ਼ਾਦੇ ਦੀ ਸੇਵਾ ਕਰਦੀ ਆਈ ਨਜ਼ਰ
ਆਖਿਰਕਾਰ ਕੜੀ ਮਿਹਨਤ ਤੇ ਸੰਘਰਸ਼ ਮਗਰੋਂ ਗਿੱਪੀ ਗਰੇਵਾਲ ਨੇ ਗੀਤ ਚੱਕ ਲਏ, ਫੁਲਕਾਰੀ, ਮੇਲੇ ਮਿੱਤਰਾਂ ਦੇ ਆਦਿ ਨਾਲ ਆਪਣੀ ਗਾਇਕੀ ਦੇ ਸ਼ੁਰੂਆਤ ਕੀਤੀ। ਹੁਣ ਗਿੱਪੀ ਗਰੇਵਾਲ ਨਾਂ ਮਹਿਜ਼ ਇੱਕ ਗਾਇਕ , ਸਗੋਂ ਇੱਕ ਚੰਗੇ ਅਦਾਕਾਰ ਬਲਕਿ ਫਿਲਮ ਪ੍ਰੋਡਿਊਸਰ ਵਜੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਨ। ਗਾਇਕ ਕਹਿੰਦੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਸੁਫਨੇ ਪੂਰੇ ਕਰਨ ਲਈ ਕਰੜੀ ਮਿਹਨਤ ਤੇ ਸੰਘਰਸ਼ ਕਰੇ ਤਾਂ ਉਹ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ।