ਗੁਰੁ ਰਵੀਦਾਸ ਜੀ (Guru Ravidas ji) ਦਾ ਅੱਜ ਆਗਮਨ ਪੁਰਬ (Guru Ravidas Jyanti 2024) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਗਾਇਕ ਕੰਠ ਕਲੇਰ ਨੇ ਵੀ ਵਧਾਈ ਸਮੂਹ ਸੰਗਤਾਂ ਨੂੰ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੁ ਰਵੀਦਾਸ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਜੈ ਗੁਰੂਦੇਵ ਜੀ ਧੰਨ ਧੰਨ ਸਾਹਿਬ ਏ ਕਮਾਲ, ਗਰੀਬ ਨਿਵਾਜੁ ਅਤੇ ਬੇਗਮਪੁਰੇ ਦੇ ਸਿਰਜਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ੬੪੭ ਵੇਂ ਪ੍ਰਕਾਸ਼ ਪੂਰਵ ਦੀਆਂ ਪੂਰੇ ਵਿਸ਼ਵ ਦੀਆਂ ਸੰਗਤਾ ਨੂੰ ਲੱਖ-ਲੱਖ ਮੁਬਾਰਕਾਂ ਹੋਣ ਜੀ’ਜਿਉਂ ਹੀ ਕਲੇਰ ਕੰਠ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਸੰਗਤਾਂ ਨੇ ਵੀ ਗੁਰੁ ਰਵੀਦਾਸ ਜੀ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ।
ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਰਿਵਾਰ ਦੇ ਇਸ ਜੀਅ ਦਾ ਹੋਇਆ ਦਿਹਾਂਤ
ਗੁਰੁ ਰਵੀਦਾਸ ਜੀ ਦਾ ਜਨਮ ਬਨਾਰਸ ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸੰਤੋਖ ਦਾਸ ਤੇ ਮਾਤਾ ਕਲਸਾ ਦੇਵੀ ਜੀ ਸੀ ।ਗੁਰੁ ਸਾਹਿਬ ਜੁੱਤੀਆਂ ਬਨਾਉਣ ਦਾ ਕੰਮ ਕਰਦੇ ਸਨ ਅਤੇ ਹੱਥੀਂ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ । ਆਪ ਜੀ ਨੇ ਊਚ ਨੀਚ, ਛੂਤ ਛਾਤ ਤੇ ਪਖੰਡ ਦੇ ਖਿਲਾਫ ਆਵਾਜ਼ ਚੁੱਕੀ । ਉਨ੍ਹਾਂ ਦੀ ਬਾਣੀ ਸ੍ਰੀ ਗੁਰੁ ਗੰ੍ਥ ਸਾਹਿਬ ‘ਚ ਵੀ ਦਰਜ ਹੈ। ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਤੋਂ ਨਾਮ ਦੀ ਬਖਸ਼ਿਸ਼ ਲਈ ਸੀ ।ਜਿਸ ‘ਚ ਰਾਜਾ ਪੀਪਾ, ਮੀਰਾ ਬਾਈ, ਰਾਣੀ ਝਾਲਾ ਬਾਈ ਤੇ ਹੋਰ ਕਈ ਸ਼ਖਸੀਅਤਾਂ ਇਸ ਸ਼ਾਮਿਲ ਸਨ ।
ਗੁਰੁ ਰਵੀਦਾਸ ਜੀ ਨੇ ਆਪਣੇ ਸਲੋਕਾਂ ਦੇ ਰਾਹੀਂ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਦਰਸਾਇਆ ਅਤੇ ਆਪਸੀ ਭਾਈਚਾਰੇ ਅਤੇ ਪ੍ਰੇਮ ਦਾ ਸੁਨੇਹਾ ਦਿੱਤਾ ਸੀ। ਉਹ ਇੱਕ ਮਹਾਨ ਕਵੀ, ਸਮਾਜ ਸੁਧਾਰਕ ਅਤੇ ਦਾਰਸ਼ਨਿਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ।
ਮਨ ਚੰਗਾ ਤੋ ਕਠੌਤੀ ਮੇਂ ਗੰਗਾ
ਦਰਅਸਲ ਇਸ ਦੋਹੇ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਬਾਹਰੀ ਅਡੰਬਰਾਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ । ਜੇ ਤੁਹਾਡਾ ਹਿਰਦਾ ਪਵਿੱਤਰ ਹੈ ਤਾਂ ਈਸ਼ਵਰ ਤੁਹਾਡੇ ਹਿਰਦੇ ‘ਚ ਨਿਵਾਸ ਕਰਦੇ ਹਨ ।
ਇਸ ਤੋਂ ਇਲਾਵਾ ਇੱਕ ਹੋਰ ਦੋਹੇ ‘ਚ ਉਨ੍ਹਾਂ ਨੇ ਜਾਤੀ ਭੇਦ ਭਾਵ ਨੂੰ ਵੀ ਦਰਸਾਇਆ
ਜਾਤਿ ਜਾਤਿ ਮੇਂ ਜਾਤਿ ਹੈ, ਜੋ ਕੇਤਨ ਕੇ ਪਾਤ
ਰੈਦਾਸ ਮਨੁਸ਼ ਨਾ ਜੁੜ ਸਕੇ ਜਬ ਤਕ ਜਾਤਿ ਨਾ ਜਾਤ