ਸ੍ਰੀ ਗੁਰੁ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਦਰਸ਼ਨ ਔਲਖ ਨੇ ਦਿੱਤੀ ਵਧਾਈ
ਅੱਜ ਗੁਰੁ ਹਰਿ ਰਾਏ ਜੀ (Guru Har Rai ji) ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸਮੂਹ ਸੰਗਤਾਂ ਨੂੰ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ ।ਦਰਸ਼ਨ ਔਲਖ ਨੇ ਵੀ ਗੁਰੁ ਸਾਹਿਬ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਮੂਹ ਸੰਗਤਾਂ ਨੂੰ ਇਸ ਇਸ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਲਿਖਿਆ ‘ਸਿਮਰੌ ਸ੍ਰੀ ਹਰਿਰਾਇ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰਿ ਰਾਇ ਸਤਵੇਂ ਪਾਤਸਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਰਕਾਸ਼ ਗੁਰਪੁਰਬ ਦੀਆ ਵਧਾਈਆਂ ਹੋਣ ਜੀ ਸਰਬੱਤ ਦੇ ਭਲੇ ਦੀ ਅਰਦਾਸ’। ਜਿਉਂ ਹੀ ਦਰਸ਼ਨ ਔਲਖ (Darshan Aulakh) ਨੇ ਸੰਗਤਾਂ ਨੂੰ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤਾਂ ਸੰਗਤਾਂ ਨੇ ਵੀ ਗੁਰੁ ਸਾਹਿਬ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ।ਦਰਸ਼ਨ ਔਲਖ ਅਕਸਰ ਗੁਰੁ ਸਾਹਿਬਾਨ ਦੇ ਪ੍ਰਕਾਸ਼ ਗੁਰਪੁਰਬ ਅਤੇ ਹੋਰਨਾਂ ਧਾਰਮਿਕ ਦਿਹਾੜਿਆਂ ‘ਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।
ਹੋਰ ਪੜ੍ਹੋ : ਭੰਡਾਰੇ ‘ਚ ਵੰਡੀ ਜਾ ਰਹੀ ਸਬਜ਼ੀ, ਬਾਲਟੀ ਚੋਂ ਨਿਕਲੀ ਅਜਿਹੀ ਚੀਜ਼, ਵੀਡੀਓ ਵੇਖ ਲੋਕ ਲੱਗੇ ਕੰਬਣ
ਦਰਸ਼ਨ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਦਰਸ਼ਨ ਔਲਖ ਜਿੱਥੇ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ, ਉੱਥੇ ਹੀ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਧਾਕ ਜਮਾਈ ਹੈ।ਹੁਣ ਤੱਕ ਉਹ ਵੀਰ ਜ਼ਾਰਾ, ਨਮਸਤੇ ਲੰਦਨ, ਤਬਾਹੀ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਵੀ ਕੰਮ ਕੀਤਾ ਹੈ।
ਦਰਸ਼ਨ ਔਲਖ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ । ਉਹ ਆਪਣੇ ਬੇਟੇ ਦੇ ਨਾਲ ਵੀ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਜਨਮ ੧੯੬੩ ‘ਚ ਪੰਜਾਬ ਦੇ ਅਬੋਹਰ ‘ਚ ਹੋਇਆ ਸੀ ।ਬਾਰਵੀਂ ਤੱਕ ਉਨ੍ਹਾਂ ਨੇ ਆਪਣੀ ਪੜ੍ਹਾਈ ਅਬੋਹਰ ‘ਚ ਹੀ ਕੀਤੀ । ਜਿਸ ਤੋਂ ਬਾਅਦ ਉਹ ਉਚੇਰੀ ਸਿੱਖਿਆ ਦੇ ਲਈ ਚੰਡੀਗੜ੍ਹ ਚਲੇ ਗਏ । ਇੱਥੇ ਪੰਜਾਬ ਯੂਨੀਵਰਸਿਟੀ ‘ਚ ਉਨ੍ਹਾਂ ਨੇ ਦਾਖਲਾ ਲਿਆ ਅਤੇ ਇਸ ਤੋਂ ਬਾਅਦ ੧੯੯੩ ‘ਚ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ।