ਸ਼ੁਭਕਰਨ ਦੀ ਮੌਤ ‘ਤੇ ਗੁਰਪ੍ਰੀਤ ਘੁੱਗੀ ਦਾ ਗੁੱਸਾ ਫੁੱਟਿਆ, ਸਰਕਾਰ ਨੂੰ ਪਾਈ ਝਾੜ, ਦਾਦੀ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ
ਖਨੌਰੀ ਬਾਰਡਰ ‘ਤੇ ਬੀਤੇ ਦਿਨੀਂ ਬਠਿੰਡਾ ਦੇ ਨੌਜਵਾਨ ਸ਼ੁਭਕਰਨ ਦੀ ਮੌਤ (Death) ਹੋ ਗਈ । ਜਿਸ ਤੋਂ ਬਾਅਦ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਸ਼ੁਭਕਰਨ ਦੀ ਮੌਤ ‘ਤੇ ਦੁਖੀ ਹਨ ਅਤੇ ਉਨ੍ਹਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਸ਼ੁਭਕਰਨ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਬੀਤੇ ਦਿਨ ਦੀਪ ਢਿੱਲੋਂ ਅਤੇ ਬਿੰਨੂ ਢਿੱਲੋਂ ਨੇ ਸ਼ੁਭਕਰਨ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ । ਜਿਸ ਤੋਂ ਬਾਅਦ ਹੁਣ ਗੁਰਪ੍ਰੀਤ ਘੁੱਗੀ (Gurpreet Ghuggi) ਨੇ ਵੀ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।ਉੱਧਰ ਸ਼ੁਭਕਰਨ ਦੀ ਦਾਦੀ ਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਕਿਉਂਕਿ ਸ਼ੁਭਕਰਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੋ ਕਿੱਲੇ ਜ਼ਮੀਨ ਦਾ ਮਾਲਕ ਸੀ ।ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ। ਘਰ ਵਾਲਿਆਂ ਨੇ ਉਸ ਨੂੰ ਅੰਦੋਲਨ (Farmers Protest) ‘ਚ ਜਾਣ ਤੋਂ ਵਰਜਿਆ ਵੀ ਸੀ ਪਰ ਉਹ ਆਪਣੇ ਹੱਕਾਂ ਲਈ ਲੜਨ ਵਾਸਤੇ ਖਨੌਰੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਿਲ ਹੋਇਆ ਸੀ।
ਹੋਰ ਪੜ੍ਹੋ : ਲਖਵਿੰਦਰ ਵਡਾਲੀ ਦੇ ਭਤੀਜੇ ਜੈਕਰਣ ਸਿੰਘ ਦਾ ਹੋਇਆ ਵਿਆਹ, ਜੈਨੀ ਜੌਹਲ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤਾ ਪਰਫਾਰਮ
ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੁਭਕਰਨ (Shubhkaran Singh) ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ’੨੧ ਸਾਲ ਦਾ ਪੰਜਾਬੀ ਪੁੱਤ, ਸਰਕਾਰਾਂ ਦੀ ਨਲਾਇਕੀਆਂ, ਬੇਰੁਖੀ ਤੇ ਲਾਪਰਵਾਹੀਆਂ ਦੀ ਭੇਂਟ ਚੜ੍ਹ ਗਿਆ । ਬਹੁਤ ਦੁੱਖਦਾਈ ਘਟਨਾ ਹੈ’। ਗੁਰਪ੍ਰੀਤ ਘੁੱਗੀ ਦੀ ਇਸ ਪੋਸਟ ‘ਤੇ ਅਦਾਕਾਰਾ ਗੁਰਪ੍ਰੀਤ ਭੰਗੂ ਨੇ ਵੀ ਰਿਐਕਸ਼ਨ ਦਿੱਤਾ ਹੈ ਤੇ ਸ਼ੁਭਕਰਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
13 ਫਰਵਰੀ ਤੋਂ ਕਿਸਾਨ ਕਰ ਰਹੇ ਪ੍ਰਦਰਸ਼ਨ
ਕਿਸਾਨ ਪਿਛਲੀ ਤੇਰਾਂ ਫਰਵਰੀ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਹਨ । ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਵੱਡੀਆਂ ਵੱਡੀਆਂ ਰੋਕਾਂ ਲਗਾ ਕੇ ਹਰਿਆਣਾ ਬਾਰਡਰ ‘ਤੇ ਹੀ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।ਪੁਲਿਸ ਦੇ ਵੱਲੋਂ ਇਨ੍ਹਾਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਜਾ ਰਹੇ ਹਨ । ਇਸ ਦੇ ਨਾਲ ਹੀ ਕਿਸਾਨਾਂ ‘ਤੇ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ । ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋ ਗਏ ਹਨ ।ਬੀਤੇ ਦਿਨ ਹਿਸਾਰ ਦੇ ਕਿਸਾਨਾਂ ਦੇ ਨਾਲ ਪੁਲਿਸ ਦੀਆਂ ਝੜਪਾਂ ਦੀ ਖ਼ਬਰ ਵੀ ਸਾਹਮਣੇ ਆਈ ਹੈ।ਸ਼ੰਭੂ ਬਾਰਡਰ ‘ਤੇ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਦਾਅਵਾ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੇ ਕਾਰਨ ਹੋਈ ਹੈ।