ਗੁਰਪ੍ਰੀਤ ਭੰਗੂ ਦਾ ਜਨਮ ਦਿਨ, ਰੁਪਿੰਦਰ ਰੂਪੀ ਨੇ ਵੱਡੀ ਭੈਣ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਅਦਾਕਾਰਾ ਰੁਪਿੰਦਰ ਰੂਪੀ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਵੱਡੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ‘ਵੱਡੀ ਭੈਣ ਨੂੰ ਜਨਮਦਿਨ ਮੁਬਾਰਕ. ਹਮੇਸ਼ਾ ਹੱਸਦੇ ਵਸਦੇ ਰਹੋ’।

By  Shaminder May 14th 2024 04:56 PM

ਗੁਰਪ੍ਰੀਤ ਭੰਗੂ (Gurpreet Bhangu) ਨੇ ਬੀਤੇ ਦਿਨ ਆਪਣਾ ਜਨਮ ਦਿਨ (Birthday) ਮਨਾਇਆ । ਉਨ੍ਹਾਂ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਅਦਾਕਾਰਾ ਰੁਪਿੰਦਰ ਰੂਪੀ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਵੱਡੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ‘ਵੱਡੀ  ਭੈਣ ਨੂੰ ਜਨਮਦਿਨ ਮੁਬਾਰਕ ਹਮੇਸ਼ਾ ਹੱਸਦੇ ਵਸਦੇ ਰਹੋ’।

ਹੋਰ ਪੜ੍ਹੋ : ਕੀ ਅਮਰ ਸਿੰਘ ਚਮਕੀਲਾ ਨੇ ਗੁਰਮੇਲ ਕੌਰ ਤੋਂ ਪੈਸੇ ਦੇ ਦਮ ‘ਤੇ ਆਪਣੀ ਆਜ਼ਾਦੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ! ਜਾਣੋ ਪੂਰੀ ਕਹਾਣੀ

13 ਮਈ 1959 ਨੁੰ ਬਠਿੰਡਾ ਦੇ ਪਿੰਡ ਕਾਹਨ ਸਿੰਘ ਵਾਲਾ ‘ਚ ਜਨਮੀ ਗੁਰਪ੍ਰੀਤ ਭੰਗੂ ਦਾ ਸਕੂਲ ਕਾਲਜ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਭੰਗੂ ਦਾ ਵਿਆਹ ਸਵਰਨ ਸਿੰਘ ਭੰਗੂ ਦੇ ਨਾਲ ਹੋ ਗਿਆ ।ਵਿਆਹ ਤੋਂ ਬਾਅਦ ਵੀ ਉਹ ਲਗਾਤਾਰ ਨਾਟਕਾਂ ‘ਚ ਕੰਮ ਕਰਦੇ ਰਹੇ ਅਤੇ 1987 ‘ਚ ਬਤੌਰ ਸਰਕਾਰੀ ਅਧਿਆਪਕਾ ਭਰਤੀ ਹੋ ਗਏ ।ਨੌਕਰੀ ਦੇ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਗੁਰਸ਼ਰਨ ਸਿੰਘ ਦੇ ਨਾਲ ਹੋ ਗਈ ।


ਅਦਾਕਾਰਾ ਨੇ ਕਈ ਵੱਡੇ ਨਾਟਕਕਾਰਾਂ ਦੇ ਨਾਟਕਾਂ ‘ਚ ਕੰਮ ਕੀਤਾ ।ਇਸ ਤੋਂ ਇਲਾਵਾ ਗੁਰਪ੍ਰੀਤ ਭੰਗੂ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿਖਤਾਂ ਤੇ ਬਣੀਆਂ ਫਿਲਮਾਂ ਜਿਵੇ 'ਅੰਨੇ ਘੋੜੇ ਦਾ ਦਾਨ' ਅਤੇ 'ਚੌਥੀ ਕੂਟ' ਵਿੱਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ ।

View this post on Instagram

A post shared by Rupinder Kaur (@officialrupinderrupi)


ਇਸੇ ਤਰ੍ਹਾਂ ਉਹਨਾਂ ਨੇ ਇਲਾਵਾ 'ਤਰਕ ਦੀ ਸਾਣ 'ਤੇ' ਅਤੇ 'ਕੱਚ ਦੀਆਂ ਵੰਗਾਂ' ਸੀਰੀਅਲਾਂ ‘ਚ ਅਤੇ ਅਨੇਕਾਂ ਟੈਲੀ-ਫਿਲਮਾਂ ‘ਚ ਕੰਮ ਕੀਤਾ।ਗੁਰਪ੍ਰੀਤ ਭੰਗੂ ਨੇ ਜਿੱਥੇ ਪਾਲੀਵੁੱਡ ਇੰਡਸਟਰੀ ‘ਚ ਕੰਮ ਕੀਤਾ । ਉੱਥੇ ਹੀ ਕਈ ਬਾਲੀਵੁੱਡ ਫ਼ਿਲਮਾਂ ਜਿਸ ‘ਚ ਮੌਸਮ, ਮਿੱਟੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ।

View this post on Instagram

A post shared by Gurpreet Kaur (@gurpreetkaur.bhangu.5)








Related Post