ਦਿਲਜੀਤ ਦੀ ਡਰੈਸ ਕਾਪੀ ਕਰਨ ਵਾਲਾ ਕਹਿਣ 'ਤੇ ਗੁਰਨਾਮ ਭੁੱਲ੍ਹਰ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲ੍ਹਰ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

Gurnam Bhullar responds to the Troller : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲ੍ਹਰ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਦੱਸ ਦਈਏ ਕਿ ਗੁਰਨਾਮ ਭੁੱਲ੍ਹਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਉਨ੍ਹਾਂ ਦੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਗੁਰਨਾਮ ਭੁੱਲ੍ਹਰ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਕੁਝ ਅਜਿਹਾ ਕਿਹਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਗੁਰਨਾਮ ਭੁੱਲ੍ਹਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਕਲਾਕਾਰਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਗਾਇਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਦੇ ਇੱਕ ਗੀਤ ਵਿੱਚ ਡਰੈਸ ਪਹਿਨੀ ਸੀ ਜੋ ਕਿ ਹੂ ਬ ਹੂ ਦਿਲਜੀਤ ਦੋਸਾਂਝ ਦੇ ਕੈਚੋਲਾ ਪਰਫਾਰਮੈਂਸ ਵਿੱਚ ਪਹਿਨੀ ਡਰੈਸ ਵਾਂਗ ਸੀ।
ਗਾਇਕ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਅਤੇ ਸਾਡਾ ਘਰ ਕੰਮ ਕਰਕੇ ਚੱਲਦਾ ਹੈ। ਕਿਰਪਾ ਕਰਕੇ ਅਜਿਹਾ ਕੋਈ ਵੀ ਨਾਂ ਕਰੇ ਕਿਉਂਕਿ ਹਰ ਕੋਈ ਆਪੋ ਆਪਣੇ ਪੱਧਰ ਉੱਤੇ ਮਿਹਨਤ ਕਰਦਾ ਹੈ ਤੇ ਪੈਸੇ ਕਮਾਉਂਦਾ ਹੈ। ਗੁਰਨਾਮ ਭੁੱਲ੍ਹਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਦਾ ਗੀਤ ਰਿਲੀਜ਼ ਹੋਇਆ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰਨਾਮ ਨੇ ਦਿਲਜਤੀ ਨੂੰ ਕਾਪੀ ਕੀਤਾ ਹੈ।
ਗੁਰਨਾਮ ਕਹਿੰਦੇ ਹਨ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਵਰਗੇ ਉੱਘੇ ਕਲਾਕਾਰ ਸਾਡੇ ਰੋਲ ਮਾਡਲ ਰਹੇ ਹਨ। ਉਹ ਦੇਸ਼ ਵਿਦੇਸ਼ ਵਿੱਚ ਪੰਜਾਬੀ ਗਾਇਕੀ ਤੇ ਪੰਜਾਬੀਆਂ ਦੇ ਮਾਣ ਨੂੰ ਵਧਾ ਰਹੇ ਹਨ ਤਾਂ ਅਸੀਂ ਉਨ੍ਹਾਂ ਨੂੰ ਕਾਪੀ ਕਿਉਂ ਨਹੀਂ ਕਰ ਸਕਦੇ। ਗਾਇਕ ਨੇ ਕਿਹਾ ਕਿ ਉਹ ਕਿਸੇ ਤੋਂ ਕੁੱਝ ਵੀ ਚੰਗਾ ਸਿੱਖਣ ਤੋਂ ਪਿੱਛੇ ਨਹੀਂ ਹੱਟਦੇ ਪਰ ਲੋਕਾਂ ਦਾ ਇੰਝ ਕਿਸੇ ਕਲਾਕਾਰ ਨੂੰ ਟ੍ਰੋਲ ਕਰਨਾ ਸਹੀ ਨਹੀਂ ਹੈ।
ਹੋਰ ਪੜ੍ਹੋ : 27 ਸਾਲਾਂ ਬਾਅਦ ਮੁੜ ਬਣ ਰਿਹਾ ਹੈ ਫਿਲਮ ਬਾਰਡਰ 2 ਦਾ ਸੀਕਵਲ, ਸੰਨੀ ਦਿਓਲ ਨੇ ਵੀਡੀਓ ਸਾਂਝੀ ਕੀਤੀ ਜਾਣਕਾਰੀ
ਦੱਸ ਦਈਏ ਕਿ ਗੁਰਨਾਮ ਭੁੱਲ੍ਹਰ ਨੇ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਵੀ ਚੰਗੀ ਅਦਾਕਾਰੀ ਨਾਲ ਫੈਨਜ਼ ਦਾ ਦਿਲ ਜਿੱਤਿਆ ਹੈ। ਇਨ੍ਹਾਂ ਵਿੱਚ ਲੇਖ, ਖਿਡਾਰੀ, ਸੁਰਖੀ ਬਿੰਦੀ ਸਣੇ ਕਈ ਹੋਰ ਫਿਲਮਾਂ ਸ਼ਾਮਲ ਹਨ।