ਗੁਰਨਾਮ ਭੁਲ੍ਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ 'ਚ ਕਿਸ ਚੀਜ਼ ਦਾ ਸੀ ਸਭ ਤੋਂ ਵੱਧ ਸ਼ੌਂਕ
ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਗੁਰਨਾਮ ਭੁੱਲਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਬਚਪਨ ਦੇ ਸ਼ੌਂਕ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।
Film Rose Rosy te Gulab permotions : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਗੁਰਨਾਮ ਭੁੱਲਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਬਚਪਨ ਦੇ ਸ਼ੌਂਕ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗੁਰਨਾਮ ਭੁੱਲਰ ਇੱਕ ਵਾਰ ਫਿਰ ਤੋਂ ਆਪਣੀ ਫਿਲਮ ਪਰਿੰਦਾ ਤੋਂ ਬਾਅਦ ਨਵੀਂ ਫਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਮਾਹੀਂ ਸ਼ਰਮਾ ਅਤੇ ਹਰਿਆਣਵੀ ਅਦਾਕਾਰਾ ਤੇ ਮਾਡਲ ਪ੍ਰਿਆਂਜਲ ਦਹਿਆ ਵੀ ਨਜ਼ਰ ਆਵੇਗੀ। ਇਹ ਪੂਰੀ ਫਿਲਮ ਇਨ੍ਹਾਂ ਤਿੰਨਾਂ ਦੀ ਕਹਾਣੀ ਉੱਤੇ ਅਧਾਰਿਤ ਹੈ।
ਇਨ੍ਹੀਂ ਦਿਨੀਂ ਗੁਰਨਾਮ ਭੁੱਲਰ ਆਪਣੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸੇ ਵਿਚਾਲੇ ਗੁਰਨਾਮ ਭੁੱਲਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗੁਰਨਾਮ ਭੁੱਲਰ ਆਪਣੇ ਬਚਪਨ ਦੇ ਸ਼ੌਂਕ ਬਾਰੇ ਗੱਲਾਂ ਕਰਦੇ ਹੋਏ ਨਜ਼ਰ ਆਏ।
ਇਸ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਗੁਰਨਾਮ ਭੁੱਲਰ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਗੁਰਨਾਮ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੱਕ ਉਨ੍ਹਾਂ ਨੇ ਕਰਦੇ ਕਾਰਟੂਨਸ ਨਹੀਂ ਦੇਖੇ, ਕਿਉਂਕਿ ਉਹ ਕਾਰਟੂਨਸ ਦੇ ਸ਼ੌਕੀਨ ਨਹੀਂ ਹਨ। ਇਸ ਦੌਰਾਨ ਗਾਇਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਵਿੱਚ ਵੱਖ -ਵੱਖ ਮਸ਼ਹੂਰ ਗਾਇਕਾਂ ਦੀ ਕੈਸਟਾਂ ਇੱਕਠੀਆਂ ਕਰਨ ਦਾ ਸ਼ੌਂਕ ਸੀ।
ਫੈਨਜ਼ ਗੁਰਨਾਮ ਭੁੱਲਰ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਦਾ ਕਹਿਣਾ ਹੈ ਕਿ ਬਹੁਤੇ ਲੋਕ ਜਿਨ੍ਹਾਂ ਨੇ 90 ਦਾ ਦਸ਼ਕ ਵੇਖਿਆ ਹੈ ਉਹ ਉਸ ਸਮੇਂ ਵਿੱਚ ਚੱਲਣ ਵਾਲੀ ਕੈਸਟਸ ਦਾ ਕਲੈਕਸ਼ਨ ਕਰਦੇ ਸਨ। ਕਈ ਲੋਕਾਂ ਨੂੰ ਗੁਰਨਾਮ ਭੁੱਲਰ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।
ਦੱਸ ਦਈਏ ਕਿ ਗੁਰਨਾਮ ਭੁੱਲਰ ਦੀ ਫਿਲਮ ਰੋਜ਼, ਰੋਜ਼ੀ ਤੇ ਗੁਲਾਬ 9 ਅਗਸਤ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਕਾਮੇਡੀ ਡਰਾਮਾ 'ਤੇ ਅਧਾਰਿਤ ਹੈ।