ਲੰਮੀਂ ਹੇਕ ਦੀ ਮਲਿਕਾ ਤੇ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ

By  Pushp Raj February 18th 2024 08:01 AM

Gurmeet Bawa Birthday: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ (Gurmeet Bawa) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਨੂੰ ' ਲੰਮੀ ਹੇਕ ਦੀ ਮਲਿਕਾ' ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਇਹ ਟਾਈਟਲ ਆਪਣੀ ਮਿਹਨਤ ਸਦਕਾ ਹਾਸਿਲ ਕੀਤਾ।  ਉਸ ਦੀ ਅਣਥੱਕ ਸਾਹ-ਰਹਿਤ ਗਾਇਕੀ ਜਿਸ ਨੂੰ ਪੰਜਾਬੀ ਵਿੱਚ ‘ਹੇਕ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਇਸ 'ਚ ਮਹਾਰਤ ਹਾਸਿਲ ਸੀ। ਆਓ ਜਾਣਦੇ ਹਾਂ ਗੁਰਮੀਤ ਬਾਵਾ ਜੀ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ। 

 ਆਪਣੇ ਜੱਦੀ ਸ਼ਹਿਰ ਵਿੱਚ ਪਹਿਲੀ ਵਾਰ ਅਧਿਆਪਕ ਬਨਣਾ

ਬ੍ਰਿਟਿਸ਼ ਪੰਜਾਬ ਦੇ ਕਬਜ਼ੇ ਵਾਲੇ ਇਲਾਕੇ ਕੋਠੇ, ਜੋ ਕਿ ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ, ਵਿੱਚ ਪੈਦਾ ਹੋਈ, ਉਹ ਆਪਣੇ ਜੱਦੀ ਘਰ ਵਿੱਚ ਕੁੜੀਆਂ ਵਿੱਚੋਂ ਇੱਕ ਪੜ੍ਹੀ-ਲਿਖੀ ਔਰਤ ਵਜੋਂ ਉਭਰੀ। ਉਸ ਸਮੇਂ ਉਹ ਜੇਬੀਟੀ ਪਾਸ ਕਰਨ ਅਤੇ ਅਧਿਆਪਕ ਬਨਣ ਵਾਲੀ ਪਹਿਲੀ ਸੀ। ਇਸ ਲਈ, ਪਹਿਲੀ ਮਹਿਲਾ ਅਧਿਆਪਕ ਬਨਣਾ ਗੁਰਮੀਤ ਬਾਵਾ ਦੇ ਜੀਵਨ ਦਾ ਇੱਕ ਅਜਿਹਾ ਅੰਸ਼ ਹੈ ਜੋ ਪ੍ਰੇਰਨਾ ਦੇ ਪੱਧਰ ਨੂੰ ਵਧਾਉਂਦਾ ਹੈ।

Gurmeet Bawa : ਲੰਮੀਂ ਹੇਕ ਦੀ ਮਲਿਕਾ ਤੇ ਮਰਹੂਮ ਗਾਇਕਾ ਗੁਰਮੀਤ ਬਾਵਾ ਦੀ ਬਰਸੀ ਅੱਜ, ਜਾਣੋ ਗਾਇਕਾ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

ਬਣੀ ਲੰਮੀ 'ਹੇਕ'  ਦੀ ਮਲਿਕਾ 

ਗੁਰਮੀਤ ਬਾਵਾ ਦੇ ਜੀਵਨ ਦੇ ਸਭ ਤੋਂ ਖਾਸ ਅੰਸ਼ਾਂ ਵਿੱਚੋਂ ਇੱਕ ਹੈ ਉਨ੍ਹਾਂ ਦੀ ਲੰਮੀ ਹੇਕ। ਸਭ ਤੋਂ ਲੰਬੀ 'ਹੇਕ' ਨਾਲ ਕਿਸੇ ਵੀ ਗੀਤ ਦੀ ਸ਼ੁਰੂਆਤ ਕਰਨਾ ਅਤੇ 'ਹੋ' ਗਾਉਣ ਲਈ ਸਾਹ ਰੋਕਨਾ ਉਸ ਦੀ ਜ਼ਿੰਦਗੀ ਦਾ ਇੱਕ ਅਜਿਹਾ ਕਿੱਸਾ ਹੈ ਜਿਸ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਵਸਾਇਆ ਹੈ। ਜੋ ਚੀਜ਼ ਚਮਕ ਵਿੱਚ ਵਾਧਾ ਕਰਦੀ ਹੈ ਉਹ ਤੱਥ ਇਹ ਹੈ ਕਿ ਉਸ ਨੂੰ ਸੰਗੀਤ ਅਤੇ ਲੋਕ ਸਾਜ਼ਾਂ ਨਾਲ ਜਾਣੂ ਕਰਵਾਇਆ ਗਿਆ ਸੀ ਉਸ ਦੇ ਪਤੀ ਕਿਰਪਾਲ ਸਿੰਘ ਬਾਵਾ ਜੋ ਕਿ ਖੁ਼ਦ ਇੱਕ ਗਾਇਕ ਸਨ। ਆਪਣੀ ਲੰਮੀ ਹੇਕ ਨਾਲ ਗੁਰਮੀਤ ਬਾਵਾ ਨੇ 'ਲੰਮੀ ਹੇਕ ਦੀ ਮਲਿਕਾ' ਦਾ ਖਿਤਾਬ ਦਿਲਵਾਇਆ। 

ਕਈ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ 

ਪੰਜਾਬੀ ਲੋਕ ਗਾਇਕੀ 'ਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਨੇ ਆਪਣੇ ਨਾਮ ਕੀਤਾ ਸੀ। ਗੁਰਮੀਤ ਬਾਵਾ ਨੂੰ ਕਈ ਰਾਸ਼ਟਰੀ ਅਤੇ ਕੌਮਾਂਤਰੀ ਮਾਣ-ਸਨਮਾਨ ਮਿਲ ਚੁੱਕੇ ਸਨ। ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੰਜਾਬੀ ਲੋਕ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਬੁਲੰਦੀਆਂ ਤੱਕ ਲੈ ਜਾਣ ਵਿੱਚ ਵੱਡਾ ਤੇ ਅਣਥੱਕ ਯੋਗਦਾਨ ਦੇ ਲਈ ਉਨ੍ਹਾਂ ਨੂੰ ਕਈ ਆਵਾਰਡਸ ਨਾਲ ਸਨਮਾਨਿਤ ਕੀਤਾ ਗਿਆ।  ਸਾਲ 1991 ਵਿੱਚ ਗੁਰਮੀਤ ਬਾਵਾ ਨੂੰ ਪੰਜਾਬ ਸਰਕਾਰ ਵੱਲੋਂ ਸੂਬਾ ਪੁਰਸਕਾਰ, ਪੰਜਾਬ ਨਾਟਕ ਅਕਾਦਮੀ ਵੱਲੋਂ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਵੱਲੋਂ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਸ਼੍ਰੋਮਣੀ ਗਾਇਕਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 

Gurmeet Bawa Birthday: ਲੰਮੀਂ ਹੇਕ ਦੀ ਮਲਿਕਾ ਤੇ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ

ਹੋਰ ਪੜ੍ਹੋ: ਸਿੱਧੀਵਿਨਾਇਕ ਪਹੁੰਚੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਵਿਆਹ ਤੋਂ ਪਹਿਲਾਂ ਜੋੜੇ ਨੇ ਲਿਆ ਬੱਪਾ ਦਾ ਅਸ਼ੀਰਵਾਦ

 ਗਾਇਕਾ ਦਾ ਦਿਹਾਂਤ

21 ਨਵੰਬਰ ਸਾਲ 2022 ਵਿੱਚ ਲੰਮੀ ਬਿਮਾਰੀ ਦੇ ਚੱਲਦੇ 77 ਸਾਲ ਦੀ ਉਮਰ ਵਿੱਚ ਗੁਰਮੀਤ ਬਾਵਾ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਬੇਸ਼ਕ ਗੁਰਮੀਤ ਬਾਵਾ ਸਾਡੇ ਵਿਚਾਲੇ ਨਹੀਂ ਹਨ, ਪਰ ਅੱਜ ਵੀ ਫੈਨਜ਼ ਉਨ੍ਹਾਂ ਦੀ ਲੰਮੀ ਹੇਕ ਤੇ ਉਨ੍ਹਾਂ ਦੇ ਗੀਤਾਂ ਰਾਹੀਂ ਗਾਇਕਾ ਨੂੰ ਯਾਦ ਕਰਦੇ ਹਨ। 

Related Post