ਨਿੱਕੇ ਸਿੱਧੂ ਮੂਸੇਵਾਲਾ ਨੂੰ ਮਿਲਣ ਪਹੁੰਚੇ ਗੁਰਦਾਸ ਮਾਨ, ਗਾਇਕ ਨੇ ਮਾਂ-ਬੇਟੇ ਦੀ ਸਿਹਤ ਲਈ ਮੰਗੀਆਂ ਦੁਆਵਾਂ
Gurdas Mann meet Moosewala Parents New Born Son: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਸਾਲਾਂ ਬਾਅਦ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਦੇ ਘਰ ਮੁੜ ਖੁਸ਼ੀਆਂ ਆਈਆਂ ਹਨ। ਮਾਂ ਚਰਨ ਕਰੌ ਨੇ ਬੀਤੇ ਦਿਨੀਂ ਬੇਟੇ ਨੂੰ ਜਨਮ ਦਿੱਤਾ ਹੈ। ਹਾਲ 'ਚ ਦਿੱਗਜ਼ ਗਾਇਕ ਗੁਰਦਾਸ ਮਾਨ ਵੀ ਸਿੱਧੂ ਦੇ ਪਰਿਵਾਰ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਪਹੁੰਚੇ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਮਗਰੋਂ ਪਿੰਡ ਮੂਸਾ ਸਣੇ ਗਾਇਕ ਦੇ ਫੈਨਜ਼ ਵੀ ਜਸ਼ਨ ਮਨਾ ਰਹੇ ਹਨ। ਨਿੱਕੇ ਸਿੱਧੂ ਦੇ ਆਉਣ ਮਗਰੋਂ ਮਹਿਜ਼ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ 'ਚ ਖੁਸ਼ੀ ਦਾ ਮਾਹੌਲ ਹੈ।
ਵੱਡੀ ਗਿਣਤੀ ਵਿੱਚ ਪਾਲੀਵੁੱਡ ਸੈਲਬਸ ਤੇ ਫੈਨਜ਼ ਸਿੱਧੂ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇ ਰਹੇ ਹਨ ਤੇ ਸਿੱਧੂ ਦੇ ਚਾਹੁਣ ਵਾਲੇ ਮਾਤਾ ਚਰਨ ਕੌਰ ਉਸ ਦੇ ਨਿੱਕੇ ਭਰਾ ਨੂੰ ਮਿਲਣ ਪਹੁੰਚ ਰਹੇ ਹਨ। ਗਾਇਕ ਦੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਪਹੁੰਚੇ।
ਗਾਇਕ ਗੁਰਦਾਸ ਮਾਨ, ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਨੂੰ ਮਿਲਣ ਪਹੁੰਚੇ। ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਲਈ ਦੁਆਵਾਂ ਮੰਗੀਆਂ ਅਤੇ ਕਿਹਾ ਕਿ ਉਹ ਪਰਮਾਤਮਾ ਤੋਂ ਮਾਂ ਅਤੇ ਪੁੱਤ ਦੋਹਾਂ ਦੀ ਤੰਦੁਰਸਤੀ ਰਹਿਣ ਦੀ ਕਾਮਨਾ ਕਰਦੇ ਹਨ। ਗੁਰਦਾਸ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਉਨ੍ਹਾਂ ਨੂੰ ਸਭ ਤੋਂ ਵੱਡੀ ਖੁਸ਼ੀ ਦੀ ਇਸ ਗੱਲ ਦੀ ਹੈ ਕਿ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਹੈ।
ਗੁਰਦਾਸ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੂੰ ਜ਼ਿੰਦਗੀ ਜਿਊਣ ਦਾ ਸਹਾਰਾ ਮਿਲ ਗਿਆ ਹੈ। ਸਿੱਧੂ ਦੇ ਫੈਨਜ਼ ਬਾਰੇ ਬੋਲਦਿਆਂ ਵੀ ਉਨ੍ਹਾਂ ਕਿਹਾ ਸਿੱਧੂ ਦੇ ਫੈਨਜ਼ ਦੇ ਦਿਲਾਂ 'ਚ ਵੀ ਨਵੀਂ ਆਸ ਬੱਝੀ ਹੈ।
ਹੋਰ ਪੜ੍ਹੋ: ਨਿੱਕੇ ਸਿੱਧੂ ਦੇ ਆਉਣ ਨਾਲ ਹਵੇਲੀ ਤੇ ਪਿੰਡ ਮੂਸਾ 'ਚ ਲੱਗੀਆਂ ਰੌਣਕਾਂ, ਪਰਿਵਾਰ ਤੇ ਪਿੰਡ ਵਾਲੀਆਂ ਨੇ ਮਨਾਇਆ ਜਸ਼ਨ
ਉਨ੍ਹਾਂ ਨੇ ਕਿਹਾ ਕਿ ਆਈ.ਵੀ.ਐੱਫ. ਤਕਨੀਕ ਬਾਰੇ ਦੀ ਹੀ ਲਿਮਿਟ ਹੁੰਦੀ ਹੈ, ਪਰ ਕੁਦਰਤ ਦੀ ਕੋਈ ਲਿਮਿਟ ਨਹੀਂਹੁੰਦੀ। ਇਸੇ ਕਾਰਨ, ਜਦੋਂ ਆਈ.ਵੀ.ਐੱਫ. ਤਕਨੀਕ 50 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਲਈ ਨਹੀਂ ਅਪਣਾਈ ਜਾ ਸਕਦੀ, ਉੱਥੇ ਹੀ ਮਾਂ ਚਰਨ ਕੌਰ ਨੇ ਵੱਡਾ ਹੌਂਸਲਾ ਦਿਖਾਇਆ ਅਤੇ 58 ਸਾਲ ਦੀ ਉਮਰ 'ਚ ਪੁੱਤਰ ਨੂੰ ਜਨਮ ਦਿੱਤਾ ਹੈ। ਜੋ ਕਿ ਬੇਹੱਦ ਖੁਸ਼ੀ ਵਾਲੀ ਗੱਲ ਹੈ। ਮੈਂ ਸਿੱਧੂ ਦੇ ਪਰਿਵਾਰ ਲਈ ਬਹੁਤ ਖੁਸ਼ ਹਾਂ।