ਗੁਰਦਾਸ ਮਾਨ ਨੇ ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ, ਵੀਡੀਓ ਕੀਤਾ ਸਾਂਝਾ

ਵਿਸਾਖੀ ਵਾਲੇ ਦਿਨ ਹੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਅਤੇ ਫਿਰ ਉਨ੍ਹਾਂ ਪਾਸੋਂ ਖੁਦ ਅੰਮ੍ਰਿਤ ਛਕ ਕੇ ਜਾਤ ਪਾਤ ਦੇ ਭੇਦਭਾਵ ਨੂੂੰ ਦੂਰ ਕੀਤਾ ਸੀ ।

By  Shaminder April 14th 2023 02:45 PM

ਪੰਜਾਬ ਭਰ ‘ਚ ਵਿਸਾਖੀ (baisakhi 2023) ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਇਸ ਦਿਹਾੜੇ ‘ਤੇ ਵਧਾਈਆਂ ਸਮੂਹ ਸੰਗਤਾਂ ਨੂੰ ਦਿੱਤੀਆਂ ਹਨ । ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ(Gurdas Maan) ਨੇ ਵੀ ਆਪਣੇ ਹੀ ਅੰਦਾਜ਼ ‘ਚ ਵਧਾਈਆਂ ਦਿੱਤੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ । 

 

View this post on Instagram

A post shared by Gurdas Maan (@gurdasmaanjeeyo)


ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਐਨੀਵਰਸਰੀ ‘ਤੇ ਰਣਬੀਰ ਦਾ ਹੈਰਾਨ ਕਰਨ ਵਾਲਾ ਬਿਆਨ, ਕਿਹਾ ‘ਉੇਹ ਆਲੀਆ ਲਈ ਨਹੀਂ ਹਨ ਬਿਹਤਰ ਪਤੀ’

ਖਾਲਸੇ ਦੀ ਸਾਜਨਾ 

ਵਿਸਾਖੀ ਵਾਲੇ ਦਿਨ ਹੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਅਤੇ ਫਿਰ ਉਨ੍ਹਾਂ ਪਾਸੋਂ ਖੁਦ ਅੰਮ੍ਰਿਤ ਛਕ ਕੇ ਜਾਤ ਪਾਤ ਦੇ ਭੇਦਭਾਵ ਨੂੂੰ ਦੂਰ ਕੀਤਾ ਸੀ । 


ਵਾਢੀ ਦੀ ਸ਼ੁਰੂਆਤ 

ਇਸ ਦਿਨ ਤੋਂ ਹੀ ਕਣਕ ਦੀ ਵਾਢੀ ਦੀ ਸ਼ੁਰੂਆਤ ਹੁੰਦੀ ਹੈ । ਇਸ ਦਿਨ ਕਿਸਾਨ ਜਿਨ੍ਹਾਂ ਦੀ ਫ਼ਸਲ ਪੱਕੀ ਵੀ ਨਹੀਂ ਹੁੰਦੀ ਉਹ ਵੀ ਆਪਣੇ ਘਰ ਫਸਲ ਦੇ ਕੁਝ ਕੁ ਸਿੱਟੇ ਵੱਢ ਕੇ ਲਿਆਉਂਦੇ ਹਨ । ਇਸੇ ਲਈ ਆਖਿਆ ਵੀ ਜਾਂਦਾ ‘ਆਈ ਮੇਖ, ਕੱਚੀ ਪਿੱਲੀ ਨਾ ਵੇਖ’ ।


ਇਸ ਦਿਨ ਤੋਂ ਕਿਸਾਨ ਨੂੰ ਆਪਣੀ ਕਣਕ ਦੀ ਫਸਲ ਦੀ ਰਾਖੀ ਕਰਨ ਦੀ ਲੋੜ ਨਹੀਂ ਪੈਂਦੀ। ਕਿਉਂਕਿ ਕਿਸਾਨ ਪੱਕੀ ਫਸਲ ਨੂੰ ਵੱਢ ਕੇ ਮੰਡੀਆਂ ‘ਚ ਵੇਚ ਕੇ ਪੈਸਾ ਕਮਾਉਂਦਾ ਹੈ ਅਤੇ ਉਸ ਪੈਸੇ ਨਾਲ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਰੀਝਾਂ ਨੂੰ ਪੂਰਾ ਕਰਦੇ ਹਨ । 

 

 

 






Related Post