ਗੁਰਦਾਸ ਮਾਨ ਛੋਟੇ ਜਿਹੇ ਬੱਚੇ ਦੇ ਨਾਲ ਖੇਡਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਵੀਡੀਓ

By  Shaminder December 21st 2023 10:57 AM

  ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ (Gurdas Maan) ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਜੋ ਅੱਜ ਵੀ ਉਸੇ ਤਰ੍ਹਾਂ ਸੁਣੇ ਜਾਂਦੇ ਹਨ ਜਿੰਨੇ ਕਿ ਕੁਝ ਦਹਾਕੇ ਪਹਿਲਾਂ ਸੁਣੇ ਜਾਂਦੇ ਸਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

Gurdas maan

ਹੋਰ ਪੜ੍ਹੋ : ਯੁਵਰਾਜ ਹੰਸ ਨੇ ਧੀ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ ਫੈਨਸ ਨੂੰ ਆ ਰਿਹਾ ਪਸੰਦ

ਨਿਮਰ ਸੁਭਾਅ ਦੇ ਮਾਲਕ 
ਗੁਰਦਾਸ ਮਾਨ ਅੱਜ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਹਨ । ਪਰ ਉਨ੍ਹਾਂ ਨੇ ਕਦੇ ਵੀ ਆਪਣੀ ਸ਼ੌਹਰਤ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ । ਆਪਣੇ ਇਸੇ ਖੂਬੀ ਦੀ ਬਦੌਲਤ ਉਹ ਪਲਾਂ ‘ਚ ਸੱਤ ਬਿਗਾਨੇ ਨੂੰ ਵੀ ਆਪਣਾ ਬਣਾ ਲੈਂਦੇ ਹਨ ।ਗੁਰਦਾਸ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ੳੁੱਚਾ ਦਰ ਬਾਬੇ ਨਾਨਕ ਦਾ, ਸੁਖਮਣੀ, ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ, ਦਿਲ ਵਿਲ,  ਪਿਆਰ ਵਿਆਰ, ਨਨਕਾਣਾ ਸਣੇ ਕਈ ਫ਼ਿਲਮਾਂ ‘ਚ ਉਹ ਆਪਣੀ ਬਿਹਤਰੀਨ ਅਦਾਕਾਰੀ ਵਿਖਾ ਚੁੱਕੇ ਹਨ।ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ । 

Gurdas maan

ਗੁਰਦਾਸ ਮਾਨ ਦੀ ਨਿੱਜੀ ਜ਼ਿੰਦਗੀ 
ਮਨਜੀਤ ਮਾਨ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਸੀ । ਉਨ੍ਹਾਂ ਦਾ ਇੱਕ ਪੁੱਤਰ ਹੈ ਗੁਰਿਕ ਮਾਨ ਜਿਸ ਦਾ ਵਿਆਹ ਮਾਡਲ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦੇ ਨਾਲ ਹੋਇਆ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਗੁਰਦਾਸ ਮਾਨ ਇੱਕ ਪੋਤੇ ਦੇ ਦਾਦਾ ਬਣੇ ਹਨ ।ਪਰ ਗੁਰਦਾਸ ਮਾਨ ਨੇ ਕਦੇ ਵੀ ਆਪਣੇ ਪੋਤੇ ਦੇ ਬਾਰੇ ਸੋਸ਼ਲ ਮੀਡੀਆ ‘ਤੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਣਾ ਪਸੰਦ ਕਰਦੇ ਹਨ । 

View this post on Instagram

A post shared by Manmohan Singh (@manmohan_mm)

Related Post