ਗੁਰਦਾਸ ਮਾਨ ਨੇ ਆਪਣੀ ਪਤਨੀ ਮਨਜੀਤ ਮਾਨ ਦੇ ਨਾਲ ਕਰਵਾਏ ਸਨ ਤਿੰਨ ਵਿਆਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਇਸ ਗੁਰਦਾਸ ਮਾਨ ਨੇ ਆਪਣੀ ਹੀ ਪਤਨੀ ਦੇ ਨਾਲ ਤਿੰਨ ਵਾਰ ਵਿਆਹ ਕਰਵਾਇਆ ਸੀ । ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਮੁਲਾਕਾਤ ਕਾਲਜ ਸਮੇਂ ਹੀ ਹੋਈ ਸੀ । ਮਨਜੀਤ ਮਾਨ ਵੀ ਕਲਾ ਦੇ ਖੇਤਰ ਦੇ ਨਾਲ ਜੁੜੀ ਹੋਈ ਸੀ।
ਗੁਰਦਾਸ ਮਾਨ (Gurdas Maan) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ ਅਤੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਅੱਜ ਅਸੀਂ ਤੁਹਾਨੂੰ ਗੁਰਦਾਸ ਮਾਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ । ਜੋ ਕਿ ਉਨ੍ਹਾਂ ਦੇ ਵਿਆਹ ਦੇ ਨਾਲ ਸਬੰਧਤ ਹੈ ।ਜਿਸ ਦਾ ਖੁਲਾਸਾ ਗੁਰਦਾਸ ਮਾਨ ਨੇ ਖੁਦ ਇੱਕ ਵਾਰ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ। ਗੁਰਦਾਸ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਹੀ ਪਤਨੀ ਮਨਜੀਤ ਮਾਨ ਦੇ ਨਾਲ ਤਿੰਨ ਵਾਰ ਵਿਆਹ ਕਰਵਾਇਆ ਸੀ ।
ਹੋਰ ਪੜ੍ਹੋ : ਗਾਇਕ ਗਗਨ ਕੋਕਰੀ ਨੇ ਕੀਤੀ ਆਪਣੇ ਪਿੰਡ ‘ਚ ਪਾਰਟੀ, ਕਈ ਨਾਮੀ ਗਾਇਕਾਂ ਨੇ ਲਾਈਆਂ ਰੌਣਕਾਂ
ਗਾਇਕ ਨੇ ਮਨਜੀਤ ਮਾਨ ਨਾਲ ਕਰਵਾਈ ਲਵ ਮੈਰਿਜ
ਗਾਇਕ ਗੁਰਦਾਸ ਮਾਨ ਨੇ ਮਨਜੀਤ ਮਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ।ਉਸ ਦੌਰ ‘ਚ ਲਵ ਮੈਰਿਜ ਨੂੰ ਵਧੀਆ ਨਜ਼ਰ ਨਾਲ ਨਹੀਂ ਸੀ ਵੇਖਿਆ ਜਾਂਦਾ ।ਇਸ ‘ਤੇ ਗੁਰਦਾਸ ਮਾਨ ਦੇ ਮਾਪਿਆਂ ਨੇ ਕਿਹਾ ਸੀ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਹੈ । ਹੁਣ ਤੈਨੂੰ ਰਿਵਾਇਤੀ ਤਰੀਕੇ ਦੇ ਨਾਲ ਵਿਆਹ ਕਰਵਾਉਣਾ ਪਵੇਗਾ ।
ਇਸ ਤਰ੍ਹਾਂ ਮਾਪਿਆਂ ਨੇ ਦੋਵਾਂ ਦਾ ਦੂਜੀ ਵਾਰ ਵਿਆਹ ਕਰਵਾ ਦਿੱਤਾ ਹੈ।ਇਸ ਤੋਂ ਬਾਅਦ ਗੁਰਦਾਸ ਮਾਨ ਦੇ ਸਹੁਰੇ ਵੀ ਇਸ ਜ਼ਿੱਦ ‘ਤੇ ਅੜ ਗਏ ਕਿ ਹੁਣ ਸਾਡੇ ਹਿਸਾਬ ਨਾਲ ਵੀ ਵਿਆਹ ਹੋਣਾ ਚਾਹੀਦਾ ਹੈ। ਜਿਸ ਤੋਂ ਬਾਅਦ ਮਨਜੀਤ ਮਾਨ ਦੇ ਮਾਪਿਆਂ ਮੁਤਾਬਕ ਦੋਵਾਂ ਨੇ ਵਿਆਹ ਕਰਵਾਇਆ ।
ਇਸ ਗੁਰਦਾਸ ਮਾਨ ਨੇ ਆਪਣੀ ਹੀ ਪਤਨੀ ਦੇ ਨਾਲ ਤਿੰਨ ਵਾਰ ਵਿਆਹ ਕਰਵਾਇਆ ਸੀ । ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਮੁਲਾਕਾਤ ਕਾਲਜ ਸਮੇਂ ਹੀ ਹੋਈ ਸੀ । ਮਨਜੀਤ ਮਾਨ ਵੀ ਕਲਾ ਦੇ ਖੇਤਰ ਦੇ ਨਾਲ ਜੁੜੀ ਹੋਈ ਸੀ।ਜਿਸ ਕਾਰਨ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਤੇ ਇੱਕ ਦੂਜੇ ਦੇ ਹਮਸਫ਼ਰ ਬਣ ਗਏ ।