ਪੰਜਾਬੀ ਗਾਇਕੀ ‘ਚ ਵੱਧਦੀ ਲੱਚਰਤਾ ‘ਤੇ ਗੁਰਦਾਸ ਮਾਨ ਨੇ ਜਤਾਈ ਚਿੰਤਾ, ਸਭ ਨੂੰ ਇਕਜੁਟ ਹੋਣ ਦੀ ਅਪੀਲ
ਗਾਇਕ ਗੁਰਦਾਸ ਮਾਨ ਨੇ ਵੀ ਇੱਕ ਗੱਲਬਾਤ ਦੇ ਦੌਰਾਨ ਪੰਜਾਬੀ ਗਾਇਕੀ ‘ਚ ਵੱਧ ਰਹੀ ਲੱਚਰਤਾ ‘ਤੇ ਚਿੰਤਾ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕਾਂ ਦੇ ਨਾਲ-ਨਾਲ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਹੈ ।
ਗੁਰਦਾਸ ਮਾਨ (Gurdas Maan) ਪੰਜਾਬੀ ਗਾਇਕੀ ਦੇ ਬਾਬਾ ਬੋਹੜ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਗੀਤਾਂ ‘ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਅੱਜ ਕੱਲ੍ਹ ਦੀ ਗਾਇਕੀ ‘ਚ ਲੱਚਰਤਾ ਵਧਦੀ ਜਾ ਰਹੀ ਹੈ । ਜਿਸ ਨੂੰ ਲੈ ਕੇ ਹਰ ਕੋਈ ਚਿੰਤਿਤ ਹੈ । ਖ਼ਾਸ ਕਰਕੇ ਵਧੀਆ ਗਾਉਣ ਵਾਲੇ ਗਾਇਕ ਇਸ ‘ਤੇ ਆਪਣੀ ਚਿੰਤਾ ਜਤਾ ਰਹੇ ਹਨ ।
ਹੋਰ ਪੜ੍ਹੋ : ਮਨਕਿਰਤ ਔਲਖ ਬਾਬਾ ਰਾਮ ਸਿੰਘ ਜੀ ਦਾ ਹਾਲਚਾਲ ਜਾਨਣ ਹਸਪਤਾਲ ਪੁੱਜੇ, ਬਾਬਾ ਜੀ ਤੋਂ ਲਿਆ ਆਸ਼ੀਰਵਾਦ
ਗਾਇਕ ਗੁਰਦਾਸ ਮਾਨ ਨੇ ਵੀ ਇੱਕ ਗੱਲਬਾਤ ਦੇ ਦੌਰਾਨ ਪੰਜਾਬੀ ਗਾਇਕੀ ‘ਚ ਵੱਧ ਰਹੀ ਲੱਚਰਤਾ ‘ਤੇ ਚਿੰਤਾ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕਾਂ ਦੇ ਨਾਲ-ਨਾਲ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਹੈ । ਕਿਉਂਕਿ ਅੱਜ ਕੱਲ੍ਹ ਜੋ ਅਸੀਂ ਸੁਣਦੇ ਹਾਂ । ਉਹੀ ਸਾਨੂੰ ਪਰੋਸਿਆ ਜਾ ਰਿਹਾ ਹੈ। ਇਸ ਲਈ ਜੇ ਅਸੀਂ ਵਧੀਆ ਗਾਇਕੀ ਨੂੰ ਤਰਜੀਹ ਦੇਵਾਂਗੇ ਅਤੇ ਲੱਚਰਤਾ ਭਰੀ ਗਾਇਕੀ ਤੋਂ ਕਿਨਾਰਾ ਕਰਾਂਗੇ ਤਾਂ ਅਜਿਹੇ ਗੀਤ ਗਾਇਕ ਖੁਦ ਹੀ ਗਾਉਣਾ ਬੰਦ ਕਰ ਦੇਣਗੇ ।
ਸੰਗੀਤ ਪ੍ਰੇਮੀਆਂ ਨੂੰ ਇੱਕਜੁਟ ਹੋਣ ਦੀ ਲੋੜ
ਗੁਰਦਾਸ ਮਾਨ ਨੇ ਪੰਜਾਬੀ ਗਾਇਕੀ ‘ਚ ਵਧਦੀ ਲੱਚਰਤਾ ਨੂੰ ਸੁਧਾਰਨ ਦੇ ਲਈ ਸੰਗੀਤ ਪ੍ਰੇਮੀਆਂ ਤੇ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦੇਣ ਵਾਲੇ ਗਾਇਕਾਂ ਨੂੰ ਇੱਕਠੇ ਹੋਣ ਦੀ ਅਪੀਲ ਵੀ ਕੀਤੀ ।ਉਨ੍ਹਾਂ ਕਿਹਾ ਕਿ ਕਿਸੇ ਵੀ ਗੀਤ ਨੂੰ ਜਨਤਕ ਤੌਰ ‘ਤੇ ਪੇਸ਼ ਕਰਨ ਤੋਂ ਪਹਿਲਾਂ ਸਮਾਜ ‘ਤੇ ਉਸ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਪਵੇਗਾ। ਇਸ ਬਾਰੇ ਹਰ ਗਾਇਕ ਨੂੰ ਜਾਨਣਾ ਚਾਹੀਦਾ ਹੈ।
ਤਕਨੀਕੀ ਸਾਧਨਾਂ ਨੇ ਬਦਲੀ ਸੋਚ
ਸੰਗੀਤਕ ਸਾਜ਼ਾਂ ਦੇ ਬਾਰੇ ਚਾਨਣਾ ਪਾਉਂਦੇ ਹੋਏ ਗੁਰਦਾਸ ਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਹੋਰ ਤਕਨੀਕੀ ਸਾਧਨਾਂ ਨੇ ਲੋਕਾਂ ਦੇ ਸੁਣਨ ਦਾ ਤਰੀਕਾ ਬਦਲ ਦਿੱਤਾ ਹੈ ।ਪਹਿਲਾਂ ਲੋਕ ਲਾਈਵ ਕੰਸਰਟ ‘ਚ ਜਾਂਦੇ ਸਨ । ਪਰ ਹੁਣ ਸੋਸ਼ਲ ਮੀਡੀਆ ‘ਤੇ ਹੀ ਲੋਕ ਵੱਖੋ ਵੱਖ ਤਰੀਕਿਆਂ ਦੇ ਨਾਲ ਆਪਣੇ ਵਿਚਾਰ ਰੱਖਦੇ ਹਨ ।