ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਅਦਾਕਾਰ ਨੂੰ ਦੇ ਰਹੇ ਵਧਾਈ
ਗੁਰਚੇਤ ਚਿੱਤਰਕਾਰ (Gurchet Chitarkar) ਦਾ ਅੱਜ ਜਨਮ ਦਿਨ (Birthday) ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਇਸ ਮੌਕੇ ‘ਤੇ ਗੁਰਚੇਤ ਚਿੱਤਰਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਅੱਜ ਦੇ ਦਿਨ ਬਾਪੂ ਦੇ ਘਰ ਆਪਾਂ ਨੇ ਇਕ ਨਿੱਕੀ ਜੀ ਚੰਗਿਆੜ ਮਾਰ ਕੇ ਸਾਰਾ ਲਾਣਾਂ ਖੁਸ਼ ਕਰਤਾ ਸੀ ਚੱਠੇ ਸੇਖਵਾਂ ( ਨਾਨਕੇ ) ਨਾਨੇ ਮਾਮਿਆਂ ਤੋ ਚਾਅ ਨੀ ਸੀ ਚੱਕਿਆ ਜਾਂਦਾ। ਇਧਰ ਈਲਵਾਲ ਚ ਕੈਲਾ ਬੁੜੇ ਨੇ ਦਾਰੂ ਚ ਲੋਕਾਂ ਨੂੰ ਡਬੋਤਾ ਸੀ । ਅੱਜ ਮੈਨੂੰ ਫਿਰ ਸੋਲਵਾਂ ਸਾਲ ਦੂਜੀ ਵਾਰੀ ਲਗ ਰਿਹਾ’। ਗੁਰਚੇਤ ਚਿੱਤਰਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ।
ਹੋਰ ਪੜ੍ਹੋ : ਜੈਨੀ ਜੌਹਲ ਦੀ ਭੈਣ ਦਾ ਹੋਇਆ ਵਿਆਹ, ਗਾਇਕਾ ਨੇ ਵੀਡੀਓ ਸਾਂਝਾ ਕਰੇ ਭੈਣ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਦਿੱਤੀ ਵਧਾਈ
ਗੁਰਚੇਤ ਚਿੱਤਰਕਾਰ ਜਿੱਥੇ ਵਧੀਆ ਕਾਮੇਡੀਅਨ, ਅਦਾਕਾਰ ਅਤੇ ਲੇਖਕ ਹਨ । ਉੱੇਥੇ ਹੀ ਉਹ ਇੱਕ ਵਧੀਆ ਪੇਂਟਰ ਵੀ ਹਨ । ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ । ਬਚਪਨ ਉਹ ਕੰਧਾਂ ‘ਤੇ ਲਕੀਰਾਂ ਉਕੇਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ ।ਸਕੂਲ ਦੇ ਸਮੇˆ ਦੌਰਾਨ ਉਸ ਦੀ ਡਰਾਇੰਗ ਬਹੁਤ ਵਧੀਆ ਸੀ । ਜਿਹੜੀ ਸਮੇਂ ਦੇ ਨਾਲ ਪ੍ਰਫੁੱਲਿਤ ਹੋਈ ਅਤੇ ਉਸ ਦੀਆਂ ਪੇਟਿੰਗਜ਼ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਅਜਾਇਬ ਘਰ ਲਗਾਇਆ ਗਿਆ ਹੈ ।ਉਸ ਨੂੰ ਸ਼੍ਰੋਮਣੀ ਚਿੱਤਰਕਾਰ ਹੋਣ ਦਾ ਮਾਣ ਵੀ ਹਾਸਲ ਹੈ ।
ਗੁਰਚੇਤ ਚਿੱਤਰਕਾਰ ਦਾ ਅਸਲ ਨਾਂਅ ਗੁਰਚੇਤ ਸਿੰਘ ਸੰਧੂ ਹੈ । ਉਨ੍ਹਾਂ ਦੇ ਪਿਤਾ ਦਾ ਨਾਂਅ ਕਰਨੈਲ ਸਿੰਘ ਹੈ । ਗੁਰਚੇਤ ਨੂੰ ਚਿੱਤਰਕਾਰੀ ਦਾ ਏਨਾ ਸ਼ੌਕ ਸੀ ਕਿ ਉਸ ਨੇ ਆਪਣੀ ਇਸ ਕਲਾ ਨੂੰ ਨਿਖਾਰਨ ਲਈ ਉਸਤਾਦ ਵੀ ਧਾਰਨ ਕੀਤਾ ਹੋਇਆ ਸੀ ਅਤੇ ਉਹ ਸਵੇਰੇ ਸਾਢੇ ਛੇ ਵਜੇ ਹੀ ਆਪਣੇ ਉਸਤਾਦ ਕੋਲ ਪਹੁੰਚ ਜਾਂਦਾ ਸੀ ।ਪਿੰਡ ਦੇ ਲੋਕ ਉਨ੍ਹਾਂ ਤੋਂ ਪੋਰਟਰੇਟ ਬਣਵਾਉਂਦੇ ਸਨ ਅਤੇ ਇੱਕ ਪੋਰਟਰੇਟ ਦਾ ਉਹ ਪੰਜ ਤੋਂ ਛੇ ਹਜ਼ਾਰ ਰੁਪਏ ਵਸੂਲ ਕਰਦੇ ਸਨ ।
ਗੁਰਚੇਤ ਚਿੱਤਰਕਾਰ ਨੇ ਜਿੱਥੇ ਕਈ ਫ਼ਿਲਮਾਂ ‘ਚ ਬਤੌਰ ਅਦਾਕਾਰ ਅਤੇ ਕਾਮੇਡੀਅਨ ਕੰਮ ਕੀਤਾ ਹੈ, ਉੱਥੇ ਹੀ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖ ਚੁੱਕੇ ਹਨ । ਜਿਸ ‘ਚ ਨਾਢੂ ਖਾਂ, ਲੁਕਣਮੀਚੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਕਈ ਟੈਲੀਫ਼ਿਲਮਾਂ ਵੀ ਬਣਾਈਆਂ ਹਨ । ਜਿਸ ‘ਚ ਫੈਮਿਲੀ -੪੨੦, ਢੀਠ ਜਵਾਈ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਉਹ ਅਕਸਰ ਆਪਣੀ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਂਦੇ ਹਨ।