ਗ੍ਰੇਟ ਖਲੀ ਦਾ ਬੇਟਾ ਰੈਸਲਿੰਗ ਰਿੰਗ ‘ਚ ਮਸਤੀ ਕਰਦਾ ਆਇਆ ਨਜ਼ਰ, ਗ੍ਰੇਟ ਖਲੀ ਨੇ ਸਾਂਝਾ ਕੀਤਾ ਵੀਡੀਓ

ਗ੍ਰੇਟ ਖਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਬੇਟਾ ਰੈਸਲਿੰਗ ਰਿੰਗ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਸਿੱਧੂ ਮੂਸੇਵਾਲਾ ਦਾ ਗੀਤ ਚੱਲ ਰਿਹਾ ਹੈ

By  Shaminder June 15th 2024 11:25 AM

ਗ੍ਰੇਟ ਖਲੀ (Great Khali) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਬੇਟਾ ਰੈਸਲਿੰਗ ਰਿੰਗ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਸਿੱਧੂ ਮੂਸੇਵਾਲਾ ਦਾ ਗੀਤ ਚੱਲ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖਲੀ ਨੇ ਆਪਣੇ ਬੇਟੇ ਨੂੰ ਫੜਿਆ ਹੋਇਆ ਹੈ ਅਤੇ ਬੇਟਾ ਵੀ ਮੁਸਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।


ਹੋਰ ਪੜ੍ਹੋ  : ਆਪਣੇ ਨਾਨਕੇ ਪਿੰਡ ਮਸਤੀ ਕਰਦੀ ਆਈ ਜੋਤੀ ਨੂਰਾਂ, ਵੇਖੋ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਖਲੀ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ।ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਵੀ ਉਹ ਆਪਣੇ ਬੇਟੇ ਦੇ ਨਾਲ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । 


View this post on Instagram

A post shared by The Great Khali (@thegreatkhali)


ਬੀਤੇ ਸਾਲ ਨਵੰਬਰ ‘ਚ ਹੋਇਆ ਪੁੱਤਰ ਦਾ ਜਨਮ

ਦੱਸ ਦਈਏ ਕਿ ਗ੍ਰੇਟ ਖਲੀ ਦੇ ਘਰ ਬੀਤੇ ਸਾਲ ਪੁੱਤਰ ਦਾ ਜਨਮ ਹੋਇਆ ਸੀ ।ਇਸ ਤੋਂ ਪਹਿਲਾਂ ਖਲੀ ਦੇ ਘਰ ਇੱਕ ਧੀ ਦਾ ਜਨਮ ਹੋਇਆ ਸੀ  ਜੋ ਕਿ ੨੦੧੪ ‘ਚ ਹੋਈ ਸੀ । ਗ੍ਰੇਟ ਖਲੀ ਉਰਫ ਦਲੀਪ ਸਿੰਘ ਰਾਣਾ ਦਾ ਵਿਆਹ ਹਰਮਿੰਦਰ ਕੌਰ ਦੇ ਨਾਲ ਹੋਇਆ ਹੈ।ਦੋਵੇਂ ੨੦੦੨ ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ ।    

View this post on Instagram

A post shared by The Great Khali (@thegreatkhali)





Related Post