ਗੋਵਿੰਦਾ ਦੀ ਭਾਣਜੀ ਇਸ ਸ਼ਖਸ ਦੇ ਨਾਲ ਕਰਵਾਉਣ ਜਾ ਰਹੀ ਵਿਆਹ, ਸ਼ੇਅਰ ਕੀਤਾ ਰੋਮਾਂਟਿਕ ਵੀਡੀਓ
ਗੋਵਿੰਦਾ ਦੀ ਭਾਣਜੀ ਆਰਤੀ (Arti singh) ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ। ਪਰ ਆਰਤੀ ਵਿਆਹ ਕਿਸਦੇ ਨਾਲ ਕਰਵਾਉਣ ਜਾ ਰਹੀ ਹੈ ਇਸ ਦੇ ਬਾਰੇ ਅਦਾਕਾਰਾ ਨੇ ਖੁਲਾਸਾ ਨਹੀਂ ਸੀ ਕੀਤਾ । ਪਰ ਹੁਣ ਵੈਲੇਂਨਟਾਈਨ ਡੇਅ ‘ਤੇ ਅਦਾਕਾਰਾ ਨੇ ਆਪਣੇ ਹੋਣ ਵਾਲੇ ਪਤੀ ਦੇ ਬਾਰੇ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਆਪਣੇ ਹੋਣ ਵਾਲੇ ਪਤੀ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਜਿਸਕਾ ਥਾ ਮੁਝੇ ਇੰਤਜ਼ਾਰ’ । ਜਿਉੇਂ ਹੀ ਅਦਾਕਾਰਾ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਮੈਂਡੀ ਤੱਖਰ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਨੂੰ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ
ਅਦਾਕਾਰਾ ਅੰਕਿਤਾ ਲੋਖੰਡੇ ਨੇ ਕਮੈਂਟ ਕਰਦੇ ਹੋਏ ਲਿਖਿਆ ‘ਵਧਾਈ ਹੋਵੇ ਮੇਰੀ ਜਾਨ, ਹਮੇਂ ਭੀ ਥਾ ਇਨਕਾ ਇੰਤਜ਼ਾਰ’।ਰਸ਼ਮੀ ਦੇਸਾਈ ਨੇ ਕਮੈਂਟ ਕਰਦੇ ਹੋਏ ਲਿਖਿਆ ‘ਹਰ ਹਰ ਮਹਾਦੇਵ, ਜੀਜਾ ਜੀ ਮਿਲ ਗਏ’। ਇਸ ਦੇ ਨਾਲ ਹੀ ਅਦਾਕਾਰਾ ਦੇਵੋਲੀਨਾ ਨੇ ਕਮੈਂਟ ਕਰਦੇ ਹੋਏ ਲਿਖਿਆ ‘ਯਾ…ਸੋ ਹੈਪੀ ਫਾਰ ਯੂ…ਫਾਇਨਲੀ ਮੇਰੀ ਆਰਤੀ ਕੀ ਸ਼ਾਦੀ’।
ਆਰਤੀ ਸਿੰਘ ਦੇ ਵਿਆਹ ਦੀ ਪੁਸ਼ਟੀ ਉਸ ਦੇ ਭਰਾ ਕ੍ਰਿਸ਼ਨਾ ਅਭਿਸ਼ੇਕ ਨੇ ਕੀਤੀ ਸੀ । ਕ੍ਰਿਸ਼ਨਾ ਅਭਿਸ਼ੇਕ ਨੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਸੀ ਕਿ ਜਲਦ ਹੀ ਆਰਤੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਜਿਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਦੀ ਲਗਾਤਾਰ ਖ਼ਬਰਾਂ ਸਾਹਮਣੇ ਆਈਆਂ ਸਨ।
ਇਹ ਵਿਆਹ ਪੰਜਾਬੀ ਰੀਤੀ ਰਿਵਾਜ਼ ਮੁਤਾਬਕ ਹੋਵੇਗਾ ।ਵਿਆਹ ‘ਚ ਉਹ ਆਪਣੇ ਬਿੱਗ ਬੌਸ ਵਾਲੇ ਦੋਸਤਾਂ ਨੂੰ ਵੀ ਬੁਲਾਉਣਾ ਚਾਹੁੰਦੀ ਹੈ।ਇਸ ਤੋਂ ਪਹਿਲਾਂ ਅਦਾਕਾਰਾ ਬੈਚਲਰ ਪਾਰਟੀ ਕਰਨਾ ਚਾਹੁੰਦੀ ਹੈ। ਜਿਸ ਦੇ ਲਈ ਉਹ ਪਲਾਨ ਵੀ ਕਰ ਰਹੀ ਹੈ। ਵਿਆਹ ‘ਚ ਅਦਾਕਾਰ ਸਲਮਾਨ ਖ਼ਾਨ ਦੇ ਸ਼ਾਮਿਲ ਹੋਣ ਦੀ ਵੀ ਉਮੀਦ ਹੈ।ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ ਦੇ ਪਰਿਵਾਰ ਵੱਲੋਂ ਵੀ ਇਸ ਵਿਆਹ ‘ਚ ਸ਼ਾਮਿਲ ਹੋਣ ਦੀ ਉਮੀਦ ਹੈ।ਆਰਤੀ ਸਿੰਘ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਵਿਆਹ ਬਾਰੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣਾ ਚਾਹੁੰਦੀ ਹੈ। ਹੁਣ ਲੱਗਦਾ ਹੈ ਕਿ ਅਦਾਕਾਰਾ ਦਾ ਇਹ ਸੁਫ਼ਨਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ।