ਗੋਬਿੰਦਾ ਸਰਦਾਰ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਵਧਾਈਆਂ
ਸੋਸ਼ਲ ਮੀਡੀਆ ‘ਤੇ ਕੰਟੈਂਟ ਕ੍ਰਿਏਟ ਕਰਨ ਵਾਲੇ ਗੋਬਿੰਦਾ ਸਰਦਾਰ ਦੇ ਨਾਂਅ ਨਾਲ ਮਸ਼ਹੂਰ ਕਲਾਕਾਰ ਦਾ ਵਿਆਹ ਹੋ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗੋਬਿੰਦਾ ਸਰਦਾਰ ਨੇ ਖੁਦ ਵੀ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।
ਸੋਸ਼ਲ ਮੀਡੀਆ ‘ਤੇ ਕੰਟੈਂਟ ਕ੍ਰਿਏਟ ਕਰਨ ਵਾਲੇ ਗੋਬਿੰਦਾ ਸਰਦਾਰ (Gobinda Sardar) ਦੇ ਨਾਂਅ ਨਾਲ ਮਸ਼ਹੂਰ ਕਲਾਕਾਰ ਦਾ ਵਿਆਹ ਹੋ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗੋਬਿੰਦਾ ਸਰਦਾਰ ਨੇ ਖੁਦ ਵੀ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।ਜਿਨ੍ਹਾਂ ‘ਚ ਉਹ ਆਪਣੀ ਨਵ-ਵਿਆਹੀ ਵਹੁਟੀ ਦੇ ਨਾਲ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਸਵਰਾ ਭਾਸਕਰ ਨੇ ਆਪਣੀ ਧੀ ਦਾ ਚਿਹਰਾ ਪਹਿਲੀ ਵਾਰ ਕੀਤਾ ਰਿਵੀਲ, ਦਰਸ਼ਕਾਂ ਨੂੰ ਦਿਖਾਈ ਧੀ ਦੀ ਝਲਕ
ਪੰਜਾਬੀ ਗਾਇਕ ਜੀ ਖ਼ਾਨ ਦੇ ਨਾਲ ਨਾਲ ਹੋਰ ਕਈ ਲੋਕਾਂ ਨੇ ਵੀ ਇਸ ਸੱਜ ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ। ਦੱਸ ਦਈਏ ਕਿ ਗੋਬਿੰਦਾ ਸਰਦਾਰ ਜਿੱਥੇ ਕੰਟੈਂਟ ਕ੍ਰਿਏੇਟ ਕਰਦਾ ਹੈ, ਉੱਥੇ ਹੀ ਉਹ ਕਈ ਗੀਤ ਵੀ ਕੱਢ ਚੁੱਕਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਐਡ ਵੀ ਕਰਦਾ ਹੈ।
ਉਸ ਦੇ ਕਈ ਗੀਤ ਜਿਸ ‘ਚ ਪਿਆਰ ਹੀ ਏਨਾਂ ਕਰਦੇ ਆਂ, ਮੁਗਲਾਂ ਦੀ ਭੈਣ, ਦਿਨ ਬਦਲੇ ਸਣੇ ਕਈ ਗੀਤ ਰਿਲੀਜ਼ ਕਰ ਚੁੱਕੇ ਹਨ ।
ਸੋਸ਼ਲ ਮੀਡੀਆ ‘ਤੇ ਗੋੋੋੋਬਿੰਦਾ ਸਰਦਾਰ ਦੀ ਵੱਡੀ ਫੈਨ ਫਾਲੋਵਿੰਗ ਹੈ। ਸੋਸ਼ਲ ਮੀਡੀਆ ‘ਤੇ ਉਹ ਲਗਾਤਾਰ ਲੋਕਾਂ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਂਦੇ ਹਨ । ਭਾਵੇਂ ਉਹ ਵੀਜ਼ਾ ਕੰਪਨੀ ਦੀ ਮਸ਼ਹੂਰੀ ਕਰਨੀ ਹੋਵੇ ਜਾਂ ਫਿਰ ਕੁਝ ਹੋਰ । ਹਰ ਪ੍ਰੋਡਕਟ ਦੀ ਉਹ ਪ੍ਰਮੋਸ਼ਨ ਕਰਦੇ ਨਜ਼ਰ ਆਉਂਦੇ ਹਨ ।