ਦੀਪ ਸਿੱਧੂ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਨਹੀਂ ਭੁਲਾ ਸਕੀ ਰੀਨਾ ਰਾਏ, ਅਦਾਕਾਰ ਨਾਲ ਤਸਵੀਰਾਂ ਸ਼ੇਅਰ ਕਰ ਆਖੀ ਇਹ ਗੱਲ

By  Pushp Raj February 16th 2024 05:27 PM

Reena Rai Shares pictures with Deep Sidhu:15 ਫਰਵਰੀ ਨੂੰ ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਦੀ ਦੂਜੀ ਬਰਸੀ ਮਨਾਈ ਗਈ। ਇੱਕ ਸੜਕ ਹਾਦਸੇ ਵਿੱਚ ਅਦਾਕਾਰ ਦੀ ਜਾਨ ਗਈ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਲਫ੍ਰੈਂਡ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ, ਜੋ ਕਿ ਦੋ ਸਾਲਾਂ ਬਾਅਦ ਵੀ ਇਸ ਹਾਦਸੇ ਨੂੰ ਭੁੱਲ੍ਹ ਨਹੀਂ ਸਕੀ ਹੈ। ਹਾਲ ਹੀ ਵਿੱਚ ਦੀਪ ਸਿੱਧੂ ਦੀ ਗਰਲਫਰ੍ਰੈਂਡ ਰੀਨਾ ਰਾਏ ਨੇ ਆਪਣੀ ਇੰਸਟਾ ਸਟੋਰੀਜ਼ ਉੱਤੇ ਦੀਪ ਸਿੱਧੂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਵੇਖ ਕੇ ਅਦਾਕਾਰ ਦੇ ਫੈਨਜ਼ ਭਾਵੁਕ ਹੋ ਗਏ। 

ਦੀਪ ਸਿੱਧੂ ਦੀ ਦੂਜੀ ਬਰਸੀ ((Deep Sidhu Death Anniversary) ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਅਦਾਕਾਰ ਦੀ ਗਰਲਫ੍ਰੈਂਡ ਤੇ ਅਦਾਕਾਰਾ ਰੀਨਾ ਰਾਏ (Reena Rai)  ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਰਾਹੀਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।

View this post on Instagram

A post shared by Reena Rai (@thisisreenarai)

 

ਦੀਪ ਸਿੱਧੂ ਨੂੰ  ਨਹੀਂ ਭੁਲਾ ਸਕੀ ਰੀਨਾ ਰਾਏ 


ਦੀਪ ਸਿੱਧੂ ਨੇ ਇੱਕ ਸੜਕ ਹਾਦਸੇ ਵਿੱਚ ਕਲਾਕਾਰ ਨੇ ਆਪਣੀ ਜਾਨ ਗਵਾ ਲਈ ਸੀ। ਇਸ ਹਾਦਸੇ ਵਿੱਚ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ। ਦੀਪ ਸਿੱਧੂ  ਨੂੰ ਯਾਦ ਕਰਦੇ ਹੋਏ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਦੀਪ ਸਿੱਧੂ ਨਾਲ ਆਪਣੀਆਂ ਕੁਝ ਅਣਦੇਖਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 


ਰੀਨਾ ਰਾਏ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਵਿੱਚ ਦੀਪ ਸਿੱਧੂ ਤੇ ਉਸ ਦੇ ਨਾਲ ਤਸਵੀਰਾਂ ਕਲਿੱਕ ਕਰਦੇ ਹੋਏ ਅਤੇ ਉਸ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ। ਰੀਨਾ ਰਾਏ ਨੇ ਦੀਪ ਸਿੱਧੂ ਦੀ ਬਰਸੀ ਮੌਕੇ ਸੋਸ਼ਲ ਮੀਡੀਆ 'ਤੇ ਕੁੱਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਪਹਿਲਾਂ ਕਿਸੇ ਨੇ ਵੀ ਨਹੀਂ ਦੇਖੀਆਂ। ਇਨ੍ਹਾਂ ਤਸਵੀਰਾਂ ਦੇ ਨਾਲ ਉਸ ਨੇ ਇਮੋਸ਼ਨਲ ਮੈਸੇਜ ਵੀ ਲਿਿਖਿਆ। ਉਸ ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਹ ਦੀਪ ਸਿੱਧੂ ਨੂੰ ਕਿਸ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਰੀਨਾ ਰਾਏ ਨੇ ਟੁੱਟ ਦਿਲ ਵਾਲੀ ਇਮੋਜੀ ਬਣਾਈ।


ਰੀਨਾ ਰਾਏ ਨੇ ਨੇ ਦੀਪ ਸਿੱਧੂ ਤੇ ਆਪਣੀਆਂ ਤਸਵੀਰਾਂ ਦਾ ਕੋਲਾਜ ਬਣਾ ਕੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੀਨਾ ਰਾਏ ਨੇ ਲਿਖਿਆ, ਇੱਕ ਭਾਵੁਕ ਕਰ ਦੇਣ ਵਾਲਾ ਸੰਦੇਸ਼ ਵੀ ਲਿਖਿਆ ਹੈ ਤੇ ਉਸ ਦੇ ਨਾਲ ਬ੍ਰੋਕਨ ਹਾਰਟ ਦਾ ਈਮੋਜੀ ਬਣਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰੀਨਾ ਨੇ ਲਿਖਿਆ, 'ਦੋ ਸਾਲ ਬੀਤ ਗਏ ਹਨ, ਪਰ ਇੰਝ ਲੱਗਦਾ ਹੈ ਕਿ ਤੂੰ ਮੇਰੇ ਹਰ ਪਲ 'ਚ ਮੇਰੇ ਨਾਲ ਹੈਂ ਦੀਪ। ਅੱਜ ਵੀ ਤੇਰਾ ਹਾਸਾ ਮੇਰੇ ਦਿਮਾਗ 'ਚ ਗੂੰਜਦਾ ਹੈ। ਸਾਡੇ ਇਕੱਠੇ ਬਿਤਾਏ ਪਲ ਅੱਜ ਵੀ ਮੇਰੇ ਦਿਲ ਨੂੰ ਸਕੂਨ ਦਿੰਦੇ ਹਨ। ਅੱਜ ਮੈਂ ਤੈਨੂੰ ਸਭ ਤੋਂ ਜ਼ਿਆਦਾ ਯਾਦ ਕਰ ਰਹੀ ਹਾਂ ਦੀਪ।'

View this post on Instagram

A post shared by Reena Rai (@thisisreenarai)


ਹੋਰ ਪੜ੍ਹੋ: ਸਚਿਨ ਤੇਂਦੁਲਕਰ ਨੇ ਉਸਤਾਦ ਪੂਰਨ ਚੰਦ ਵਡਾਲੀ ਨਾਲ ਕੀਤੀ ਮੁਲਾਕਾਤ, ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਵੀਡੀਓ

ਦੱਸ ਦੇਈਏ ਕਿ ਰੀਨਾ ਰਾਏ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਬੇਹੱਦ ਟੁੱਟ ਗਈ ਸੀ। ਜਿਸ ਤੋਂ ਲੰਬੇ ਸਮੇਂ ਬਾਅਦ ਉਸ ਨੇ ਇੱਕ ਵੀਡੀਓ ਸ਼ੇਅਰ ਕਰ ਲੋਕਾਂ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਸੀ,  ਜਿਸ  ਨਾਲ ਉਸ ਨੂੰ ਗ਼ਲਤ ਸਾਬਿਤ ਕੀਤਾ ਜਾ ਰਿਹਾ ਸੀ। ਆਖਿਰ ਇਸ ਹਾਸਦੇ ਵਿੱਚ ਉਹ ਕਿਵੇਂ ਬੱਚ ਗਈ ਅਤੇ ਆਖਰੀ ਵਾਰ ਦੀਪ ਸਿੱਧੂ ਅਤੇ ਉਨ੍ਹਾਂ ਵਿਚਕਾਰ ਕੀ-ਕੀ ਗੱਲਾਂ ਹੋਈਆਂ ਕੀ-ਕੀ ਪਲੈਨਿੰਗ ਚੱਲ ਰਹੀ ਸੀ ਇਸ ਬਾਰੇ ਖੁਲਾਸੇ ਕੀਤੇ ਗਏ।

Related Post