ਬਾਲੀਵੁੱਡ ਫ਼ਿਲਮ ਆਲੋਚਕ ਕੇ ਆਰ ਕੇ ਨੇ ਕੀਤੀ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਤਾਰੀਫ

ਦਰਸ਼ਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ਅਤੇ ਇਸ ਦੇ ਨਾਲ ਅਲੋਚਕਾਂ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ। ਪਰ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੰਜਾਬੀ ਫ਼ਿਲਮ ਦਾ ਰਿਵਿਊ ਬਾਲੀਵੁੱਡ ਕਲਾਕਾਰ ਦੇ ਵੱਲੋਂ ਕੀਤਾ ਗਿਆ ।

By  Shaminder May 15th 2024 05:42 PM

ਗਿੱਪੀ ਗਰੇਵਾਲ (Gippy Grewal)ਦੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਬੇਟੇ ਸ਼ਿੰਦਾ ਨੇ ਵੀ ਮੁੱਖ ਕਿਰਦਾਰ ਨਿਭਾਇਆ ਹੈ।  ਉਨ੍ਹਾਂ ਦੇ ਨਾਲ ਹੋਰ ਵੀ ਕਈ ਕਲਾਕਾਰ ਫ਼ਿਲਮ ‘ਚ ਨਜ਼ਰ ਆ ਰਹੇ ਹਨ । ਦਰਸ਼ਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ਅਤੇ ਇਸ ਦੇ ਨਾਲ ਅਲੋਚਕਾਂ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ। ਪਰ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੰਜਾਬੀ ਫ਼ਿਲਮ ਦਾ ਰਿਵਿਊ ਬਾਲੀਵੁੱਡ ਕਲਾਕਾਰ ਦੇ ਵੱਲੋਂ ਕੀਤਾ ਗਿਆ ।

ਹੋਰ ਪੜ੍ਹੋ : ਇਸ ਗੀਤਕਾਰ ਦੇ ਗੀਤਾਂ ਦੀ ਇੰਡਸਟਰੀ ‘ਚ ਬੋਲਦੀ ਹੈ ਤੂਤੀ, ਨਛੱਤਰ ਗਿੱਲ, ਅਮਰਿੰਦਰ ਗਿੱਲ, ਕੁਲਵਿੰਦਰ ਢਿੱਲੋਂ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਨਿੰਮਾ ਲੋਹਾਰਕਾ ਦੇ ਗੀਤ

ਕੇ ਆਰ ਕੇ ਦੀ ਇੱਕ ਪੋਸਟ ਸੋਸ਼ਲ   ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਅਦਾਕਾਰ ਨੇ ਫ਼ਿਲਮ ਦੀ ਤਾਰੀਫ ਕਰਦੇ ਹੋਏ ਗਿੱਪੀ ਗਰੇਵਾਲ ਨੂੰ ਟੈਗ ਕਰਦੇ ਹੋਏ ਲਿਖਿਆ ‘ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਬਹੁਤ ਵਧੀਆ ਫ਼ਿਲਮ ਹੈ ਅਤੇ ਪਹਿਲੇ ਹੀ ਦਿਨ ਇਸ ਫ਼ਿਲਮ ਨੇ ਮਸ਼ਹੂਰ ਫ਼ਿਲਮ ਆਲੋਚਕ ਅਤੇ ਅਦਾਕਾਰ ਕੇ ਆਰ ਕੇ ਨੇ ਵੀ ਇਸ ‘ਤੇ ਬਾਕਸ ਆਫਿਸ ‘ਤੇ ਵਧੀਆ ਕਮਾਈ ਕੀਤੀ ਹੈ।


ਬੱਚਿਆਂ ਤੇ ਮਾਪਿਆਂ ਦੀ ਵਧੀਆ ਟਿਊਨਿੰਗ 

ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਬੱਚਿਆਂ ਤੇ ਮਾਪਿਆਂ ਦਰਮਿਆਨ ਵਧੀਆ ਟਿਊਨਿੰਗ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦਰਸ਼ਕਾਂ ਦੇ ਵੱਲੋਂ ਵੀ ਇਸ ਫ਼ਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ ਜਿਨ੍ਹਾਂ ਨੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)


ਇਨ੍ਹਾਂ ਹਿੱਟ ਫ਼ਿਲਮਾਂ ‘ਚ ‘ਅਰਦਾਸ’, ‘ਅਰਦਾਸ ਕਰਾਂ’, ‘ਮਾਂ’ ਸਣੇ ਕਈ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਹੈ।

View this post on Instagram

A post shared by Punjabi Mania (@punjabimaniaofficial)




Related Post