ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਹਿਨਾ ਖਾਨ ਦੀ ਚੰਗੀ ਸਿਹਤ ਲਈ ਕੀਤੀ ਅਰਦਾਸ, ਕਿਹਾ 'ਤੁਸੀਂ ਬਹੁਤ ਸਟ੍ਰਾਂਗ ਹੋ'

ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਹਿਨਾ ਲਈ ਇੱਕ ਖਾਸ ਪੋਸਟ ਸਾਂਝੀ ਕੀਤੀ ਹੈ ਤੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ।

By  Pushp Raj August 3rd 2024 01:19 PM

Ravneet Grewal wish good health for Hina khan : ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਹਿਨਾ ਲਈ ਇੱਕ ਖਾਸ ਪੋਸਟ ਸਾਂਝੀ ਕੀਤੀ ਹੈ ਤੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ। 

ਦੱਸ ਦਈਏ ਕਿ ਹਿਨਾ ਖਾਨ ਇਹ ਸਮਾਂ ਬੇਹੱਦ ਔਖਾ ਹੈ। ਉਹ ਬ੍ਰੈਂਸਟ ਕੈਂਸਰ ਨਾਲ ਲੜ੍ਹ ਰਹੀ ਹੈ ਤੇ ਇਲਾਜ ਦੇ ਲਈ ਉਸ ਨੇ ਆਪਣਾ ਸਿਰ ਵੀ ਮੁੰਡਵਾ ਲਿਆ। ਇਸ ਵਿਚਾਲੇ ਕਈ ਸੈਲਬਸ ਹਿਨਾ ਖਾਨ ਦੀ ਹੌਸਲਾ ਅਫਜਾਈ ਕਰ ਰਹੇ ਹਨ। 

View this post on Instagram

A post shared by Ravneet Grewal (@ravneetgrewalofficial)

ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਵੀ ਇਸ ਔਖੇ ਸਮੇਂ ਵਿੱਚ ਹਿਨਾ ਖਾਨ ਦੀ ਹਿੰਮਤ ਵਧਾਉਂਦੀ ਹੋਈ ਨਜ਼ਰ ਆਈ। ਰਵਨੀਤ ਗਰੇਵਾਲ ਨੇ ਹਿਨਾ ਖਾਨ ਨਾਲ ਤਸਵੀਰ ਸਾਂਝੀ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। 

ਰਵਨੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਹਿਨਾ, ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤ ​​ਹੋ, ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਕਿਸੇ ਲਈ ਪ੍ਰੇਰਨਾ ਹੋ, ਤੁਹਾਡੇ ਅੱਗੇ ਦਾ ਰਸਤਾ ਡਰਾਉਣਾ ਲੱਗਦਾ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਹਰ ਕਦਮ 'ਤੇ ਤੁਹਾਡੇ ਨਾਲ ਹਾਂ Hope for speedy recovery ❤️'

ਰਵਨੀਤ ਕੌਰ ਗਰੇਵਾਲ ਦੀ ਇਸ ਪੋਸਟ ਉੱਤੇ ਹਿਨਾ ਖਾਨ ਨੇ ਪਿਆਰ ਭਰਿਆ ਰਿਪਲਾਈ ਦਿੱਤਾ ਹੈ ਤੇ ਇਸ ਪੋਸਟ ਨੂੰ ਖ਼ੁਦ ਗਿੱਪੀ ਗਰੇਵਾਲ ਨੇ ਵੀ ਹਾਰਟ ਈਮੋਜੀ ਸ਼ੇਅਰ ਕਰਦੇ ਹੋਏ ਲਾਈਕ ਕੀਤਾ ਹੈ। ਫੈਨਜ਼ ਨੂੰ ਵੀ ਰਵਨੀਤ ਕੌਰ ਗਰੇਵਾਲ ਦੀ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ। ਫੈਨਜ਼ ਰਵਨੀਤ ਕੌਰ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram

A post shared by Ravneet Grewal (@ravneetgrewalofficial)


ਹੋਰ ਪੜ੍ਹੋ : Happy Birthday Sunil Grover: ਮਹਿਜ਼ 500 ਰੁਪਏ ਕਮਾਉਣ ਵਾਲੇ ਸੁਨੀਲ ਗਰੋਵਰ ਕਿੰਝ ਬਣੇ ਕਾਮੇਡੀ ਕਿੰਗ, ਜਾਣੋ ਕਾਮੇਡੀਅਨ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ

ਦੱਸਣਯੋਗ ਹੈ ਕਿ ਬੀਤੇ ਦਿਨੀਂ ਹਿਨਾ ਖਾਨ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਿੱਚ ਨਜ਼ਰ ਆਈ ਸੀ। ਇਸ ਵਿੱਚ ਉਹ ਗਿੱਪੀ ਗਰੇਵਾਲ ਦੀ ਪਤਨੀ ਤੇ ਸ਼ਿੰਦਾ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਈ। ਇਹ ਹਿਨਾ ਖਾਨ ਦੀ ਪਹਿਲੀ ਪੰਜਾਬੀ ਫਿਲਮ ਹੈ ਤੇ ਫੈਨਜ਼ ਨੂੰ ਹਿਨਾ ਦਾ ਕਿਰਦਾਰ ਕਾਫੀ ਪਸੰਦ ਆਇਆ ਹੈ। 


Related Post