ਗਿੱਪੀ ਗਰੇਵਾਲ ਦੀ ਫਿਲਮ 'warning 2' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਬੀਤੇ ਮਹੀਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਸੀ। ਇਸ ਘਟਨਾ ਮਗਰੋਂ ਗਿੱਪੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ, ਜਲਦ ਹੀ ਗਿੱਪੀ ਆਪਣੀ ਨਵੀਂ ਫਿਲਮ ਵਾਰਨਿੰਗ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ, ਜਿਸ ਦਾ ਟੀਜ਼ਰ ਹੁਣ ਰਿਲੀਜ਼ ਹੋ ਚੁੱਕਾ ਤੇ ਦਰਸ਼ਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

By  Pushp Raj December 13th 2023 03:27 PM

Warning 2 Teaser Out Now: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਬੀਤੇ ਮਹੀਨੇ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਸੀ। ਇਸ ਘਟਨਾ ਮਗਰੋਂ ਗਿੱਪੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ, ਜਲਦ ਹੀ ਗਿੱਪੀ ਆਪਣੀ ਨਵੀਂ ਫਿਲਮ ਵਾਰਨਿੰਗ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ, ਜਿਸ ਦਾ ਟੀਜ਼ਰ ਹੁਣ ਰਿਲੀਜ਼ ਹੋ ਚੁੱਕਾ ਤੇ ਦਰਸ਼ਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਵਾਰਨਿੰਗ 2' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਜਿਸ ਵਿੱਚ ਗਿੱਪੀ ਗਰੇਵਾਲ ਦੇ ਨਾਲ- ਨਾਲ ਮਸ਼ਹੂਰ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਵੀ ਨਜ਼ਰ ਆ ਰਹੇ ਹਨ।

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)


 ਟੀਜ਼ਰ ਦੇਖ ਕੇ ਦਰਸ਼ਕ ਫਿਲਮ ਵੇਖਣ ਲਈ ਕਾਫੀ ਉਤਸ਼ਾਹਿਤ ਹਨ, ਕਿਉਂਕਿ ਇਸ 'ਚ ਗਿੱਪੀ ਤੇ ਪਿੰਸ ਕੰਵਲਜੀਤ ਦੋਹਾਂ ਦਾ ਐਕਸ਼ਨ ਅਵਤਾਰ ਨਜ਼ਰ ਆਇਆ। ਟੀਜ਼ਰ 'ਚ ਗਿੱਪੀ ਖਤਰਨਾਕ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕੰਵਲਜੀਤ ਸਿੰਘ ਨੇ ਵੀ ਸ਼ਾਨਦਾਰ ਢੰਗ ਦੇ ਨਾਲ ਆਪਣਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।  ਟੀਜ਼ਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ 'ਵਾਰਨਿੰਗ 2' 'ਚ ਪਹਿਲੇ ਸੀਕੁਐਂਸ ਨਾਲ ਵੱਧ ਐਕਸ਼ਨ ਤੇ ਡਰਾਮਾ ਵੇਖਣ ਨੂੰ ਮਿਲੇਗਾ। 

ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਣੇ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਵੀ ਨਜ਼ਰ ਆਵੇਗੀ। ਫਿਲਮ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਇੱਕ ਪ੍ਰੇਮੀ ਜੋੜੇ ਵਜੋ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ। ਹਲਾਂਕਿ ਟੀਜ਼ਰ 'ਚ ਕਿਤੇ ਵੀ ਜੈਸਮੀਨ ਦੀ ਕੋਈ ਝਲਕ ਦੇਖਣ ਨੂੰ ਨਹੀਂ ਮਿਲੀ। 


ਹੋਰ ਪੜ੍ਹੋ: ਦੁਖਦ ਖਬਰ ! 'ਸਿੰਘਮ' ਫੇਮ ਐਕਟਰ ਰਵਿੰਦਰ ਬੇਰਡੇ ਦਾ ਹੋਇਆ ਦਿਹਾਂਤ, 78 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਦੱਸ ਦਈਏ ਕਿ ਵਾਰਨਿੰਗ 2 'ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸਰ ਵੀ ਖ਼ੁਦ ਗਿੱਪੀ ਗਰੇਵਾਲ ਹਨ, ਜਦੋਂ ਕਿ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 


Related Post