ਗਿੱਪੀ ਗਰੇਵਾਲ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪਤਨੀ ਨੂੰ ਦਿੱਤੀ ਵਧਾਈ

ਗਿੱਪੀ ਗਰੇਵਾਲ ਦੀ ਬੀਤੇ ਦਿਨ ਵੈਡਿੰਗ ਐਨੀਵਰਸਰੀ ਸੀ । ਇਸ ਮੌਕੇ ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਗਾਇਕ ਆਪਣੀ ਪਤਨੀ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਦੇ ਨਜ਼ਦੀਕ ਨਜ਼ਰ ਆ ਰਿਹਾ ਹੈ ।

By  Shaminder November 6th 2023 10:14 AM
ਗਿੱਪੀ ਗਰੇਵਾਲ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪਤਨੀ ਨੂੰ ਦਿੱਤੀ ਵਧਾਈ

(Gippy Grewal)ਦੀ ਬੀਤੇ ਦਿਨ ਵੈਡਿੰਗ ਐਨੀਵਰਸਰੀ ਸੀ । ਇਸ ਮੌਕੇ ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਗਾਇਕ ਆਪਣੀ ਪਤਨੀ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਦੇ ਨਜ਼ਦੀਕ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਗੁਰਨਾਮ ਭੁੱਲਰ ਦਾ ਗੀਤ ‘ਮੇਰੀ ਤਾਂ ਦੁਨੀਆ ਤੂੰ’ ਚੱਲ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਸੈਲੀਬ੍ਰੇਟੀਜ਼ ਦੇ ਨਾਲ ਨਾਲ ਫੈਨਸ ਵੀ ਜੋੜੀ ਨੂੰ ਵਿਆਹ ਦੀ ਵਰੇ੍ਹਗੰਢ ‘ਤੇ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ :  ਤਿੰਨ ਸਾਲ ਦੀ ਉਮਰ ‘ਚ ਇਸ ਅਦਾਕਾਰਾ ਨੇ ਬਾਲੀਵੁੱਡ ‘ਚ ਰੱਖਿਆ ਸੀ ਕਦਮ, ਕੀ ਤੁਸੀਂ ਪਛਾਣਿਆ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੂੰ !

ਗੁਰਨਾਮ ਭੁੱਲਰ ਨੇ ਵੀ ਇਸ ਵੀਡੀਓ ‘ਤੇ ਰਿਐਕਟ ਕਰਦੇ ਹੋਏ ਲਿਖਿਆ ‘ਗੌਡ ਬਲੈਸ’।ਜਿੰਮੀ ਸ਼ੇਰਗਿੱਲ ਨੇ ਵੀ ਸੈਲੀਬ੍ਰੇਸ਼ਨ ਵਾਲੇ ਇਮੋਜੀ ਪੋਸਟ ਕੀਤੇ ਹਨ । ਜਦੋਂਕਿ ਸਮੀਪ ਕੰਗ ਨੇ ਲਿਖਿਆ ‘ਹੈਪੀ ਐਨੀਵਰਸਰੀ ਭਾਜੀ ਅਤੇ ਭਾਬੀ ਜੀ’। ਅਦਾਕਾਰ ਧੀਰਜ ਕੁਮਾਰ ਨੇ ਲਿਖਿਆ ‘ਵਧਾਈਆਂ ਵੀਰੇ ਅਤੇ ਭਾਬੀ ਜੀ, ਰੱਬ ਹਮੇਸ਼ਾ ਖੁਸ਼ ਰੱਖੇ’। ਅਦਾਕਾਰਾ ਸੀਮਾ ਕੌਸ਼ਲ ਨੇ ਲਿਖਿਆ ‘ਬਹੁਤ ਬਹੁਤ ਮੁਬਾਰਕਾਂ ਦੁਆਵਾਂ, ਗੌਡ ਬਲੈਸ ਯੂ’। 


ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਹਾਲ ਹੀ ‘ਚ ਆਈ ਉਨ੍ਹਾਂ ਦੀ ਫ਼ਿਲਮ ‘ਕੈਰੀ ਆਨ ਜੱਟਾ ੩’ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । 



Related Post