Gippy Grewal: ਆਪਣੀ ਲਵ ਲਾਈਫ ਬਾਰੇ ਗਿੱਪੀ ਗਰੇਵਾਲ ਨੇ ਕੀਤਾ ਖੁਲਾਸਾ, ਰੱਜ ਕੇ ਕੀਤੀ ਪਤਨੀ ਦੀ ਤਾਰੀਫ਼, ਕਿਹਾ- ਉਹਦੇ ਕਰਕੇ ਮੈਂ ਅੱਜ ਇਥੇ ਹਾਂ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਹਨ। ਗਾਇਕ ਤੋਂ ਅਦਾਕਾਰ ਬਣੇ ਗਿੱਪੀ ਗਰੇਵਾਸ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ, ਅਦਾਕਾਰ ਇੰਨੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਇੱਕ ਇੰਟਰਵਿਊ 'ਚ ਗਿੱਪੀ ਗਰੇਵਾਲ (Gippy Grewal) ਨੇ ਆਪਣੀ ਲਵ ਸਟੋਰੀ ਬਾਰੇ ਗੱਲਬਾਤ ਕੀਤੀ। ਅਦਾਕਾਰ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਵਿਆਹ ਹੋਇਆ ਅਤੇ ਕਿਵੇਂ ਇੱਕ ਸਾਧਾਰਨ ਜਿਹੇ ਵਿਅਕਤੀ ਤੋਂ ਗਿੱਪੀ ਗਰੇਵਾਲ ਇੱਕ ਪੰਜਾਬੀ ਸਟਾਰ ਬਣੇ।
Gippy Grewal praises his wife : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਹਨ। ਗਾਇਕ ਤੋਂ ਅਦਾਕਾਰ ਬਣੇ ਗਿੱਪੀ ਗਰੇਵਾਸ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ, ਅਦਾਕਾਰ ਇੰਨੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਇੱਕ ਇੰਟਰਵਿਊ 'ਚ ਗਿੱਪੀ ਗਰੇਵਾਲ (Gippy Grewal) ਨੇ ਆਪਣੀ ਲਵ ਸਟੋਰੀ ਬਾਰੇ ਗੱਲਬਾਤ ਕੀਤੀ। ਅਦਾਕਾਰ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਵਿਆਹ ਹੋਇਆ ਅਤੇ ਕਿਵੇਂ ਇੱਕ ਸਾਧਾਰਨ ਜਿਹੇ ਵਿਅਕਤੀ ਤੋਂ ਗਿੱਪੀ ਗਰੇਵਾਲ ਇੱਕ ਪੰਜਾਬੀ ਸਟਾਰ ਬਣੇ।
ਇੰਟਰਵਿਊ ਦੌਰਾਨ ਜਦੋਂ ਅਦਾਕਾਰ ਨੂੰ ਲਵ ਲਾਈਫ ਬਾਰੇ ਦੱਸਣ ਬਾਰੇ ਕਿਹਾ ਗਿਆ ਤਾਂ ਗਿੱਪੀ ਨੇ ਕਿਹਾ ਕਿ 'ਮੈਂ ਅਤੇ ਮੇਰੀ ਪਤਨੀ ਚੰਡੀਗੜ੍ਹ ਵਿੱਚ ਮਿਲੇ ਸੀ, ਪਹਿਲਾਂ ਅਸੀਂ ਚੰਗੇ ਦੋਸਤ ਸੀ, ਫਿਰ ਸਾਨੂੰ ਲੱਗਿਆ ਕਿ ਸਾਨੂੰ ਇੱਕ ਦੂਜੇ ਨਾਲ ਹੀ ਰਹਿਣਾ ਚਾਹੀਦਾ। ਜਦੋਂ ਘਰੇ ਵਿਆਹ ਬਾਰੇ ਗੱਲ ਕੀਤੀ ਤਾਂ ਮੇਰੇ ਘਰ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਸੀ, ਪਰ ਰਵਨੀਤ ਦੇ ਘਰਦਿਆਂ ਦੀ ਦਿੱਕਤ ਸੀ, ਕਿਉਂਕਿ ਮੈਂ ਉਸ ਸਮੇਂ ਕੁੱਝ ਕੰਮ ਨਹੀਂ ਕਰਦਾ ਸੀ, ਫਿਰ ਮੁਸ਼ਕਿਲ ਨਾਲ ਸਾਡਾ ਵਿਆਹ ਹੋ ਸਕਿਆ।
'ਕੈਰੀ ਆਨ ਜੱਟਾ' ਅਦਾਕਾਰ ਅੱਗੇ ਬੋਲੇ ਕਿ 'ਫਿਰ ਅਸੀਂ ਕੇਨੈਡਾ ਚਲੇ ਗਏ, ਉਥੇ ਜਾ ਕੇ ਮੇਰੀ ਪਤਨੀ ਮੇਰੇ ਤੋਂ ਜਿਆਦਾ ਪੈਸੇ ਕਮਾਉਂਦੀ ਸੀ, ਮੈਂ ਬਹੁਤ ਸਾਰੀਆਂ ਨੌਕਰੀਆਂ ਬਦਲੀਆਂ। ਮੈਂ ਇੱਕੋ ਸਮੇਂ ਤਿੰਨ ਨੌਕਰੀਆਂ ਕਰਦਾ ਸੀ। ਮੇਰੀ ਪਤਨੀ ਵੀ ਮੇਰੇ ਨਾਲ ਹੀ ਤਿੰਨ-ਤਿੰਨ ਨੌਕਰੀਆਂ ਕਰਦੀ ਸੀ, ਇਸ ਦੌਰਾਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਕੰਮ ਦੇ ਚੱਕਰ ਵਿੱਚ ਤੂੰ ਆਪਣੇ ਗਾਇਕੀ ਵਾਲੇ ਸੌਂਕ ਨੂੰ ਟਾਈਮ ਨਹੀਂ ਦੇ ਪਾ ਰਿਹਾ, ਇਸ ਲਈ ਤੈਨੂੰ ਕੰਮ ਛੱਡ ਕੇ ਬਸ ਰਿਆਜ ਕਰਨਾ ਚਾਹੀਦਾ। ਮੈਂ ਕੰਮ ਛੱਡ ਦਿੱਤਾ ਅਤੇ ਕਾਫੀ ਟਾਈਮ ਮੈਨੂੰ ਅਤੇ ਮੇਰੀ ਘਰ ਵਾਲੀ ਨੂੰ ਇਹ ਸੁਣਨਾ ਪਿਆ ਕਿ ਉਸ ਦਾ ਘਰ ਵਾਲਾ ਖੁਦ ਕੋਈ ਕੰਮ ਨਹੀਂ ਕਰਦਾ ਅਤੇ ਪਤਨੀ ਦੇ ਪੈਸਿਆਂ ਨਾਲ ਗੁਜ਼ਾਰਾ ਕਰਦਾ ਹੈ ਅਤੇ ਖ਼ੁਦ ਵਿਹਲਾ ਬੈਠਾ ਰਹਿੰਦਾ।
ਆਪਣੀ ਪਤਨੀ ਦੀ ਤਾਰੀਫ਼ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ 'ਸਾਡੇ ਦੋਹਾਂ ਵਿੱਚ ਕਾਫੀ ਚੰਗੀ ਬਾਂਡਿੰਗ ਸੀ, ਮੇਰੀ ਪਤਨੀ ਨੇ ਹਮੇਸ਼ਾ ਹੀ ਮੈਨੂੰ ਕਈ ਕੰਮਾਂ ਨੂੰ ਕਰਨ ਲਈ ਉਤਸ਼ਾਹਿਤ ਕੀਤਾ ਸੀ, ਮੇਰੇ ਸੰਘਰਸ਼ ਦਾ ਬਹੁਤ ਵੱਡਾ ਭਾਗ ਮੇਰੀ ਘਰ ਵਾਲੀ ਦਾ ਹੈ, ਉਸ ਨੇ ਹੀ ਮੈਨੂੰ ਹਰ ਥਾਂ ਹਰ ਮੁਸ਼ਕਿਲ ਸਮੇਂ ਸੁਪੋਰਟ ਕਰਦੀ ਸੀ, ਉਸ ਨੇ ਮੈਨੂੰ ਐਲਬਮ ਲਈ ਪੈਸੇ ਦਿੱਤੇ। ਜੇ ਅੱਜ ਮੈਂ ਇਥੇ ਹੈਗਾ ਤਾਂ ਇਸ ਵਿੱਚ ਪੂਰਾ ਯੋਗਦਾਨ ਮੇਰੀ ਪਤਨੀ ਰਵਨੀਤ ਗਰੇਵਾਲ ਦਾ ਹੈ।' ਇਸ ਤੋਂ ਇਲਾਵਾ ਅਦਾਕਾਰ ਨੇ ਹੋਰ ਵੀ ਕਈ ਗੱਲ੍ਹਾਂ ਉੱਤੇ ਚਰਚਾ ਕੀਤੀ।
ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਇੰਨੀਂ ਦਿਨੀਂ ਅਦਾਕਾਰ ਦੀ ਫਿਲਮ 'ਮੌਜਾਂ ਹੀ ਮੌਜਾਂ' ਸਿਨੇਮਾਘਰਾਂ ਵਿੱਚ ਲੱਗੀ ਹੋਈ ਹੈ, ਇਸ ਤੋਂ ਇਲਾਵਾ ਅਦਾਕਾਰ ਕੋਲ 'ਸ਼ਿੰਦਾ ਸ਼ਿੰਦਾ ਨੇ ਪਾਪਾ' ਵਰਗੀਆਂ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ। ਫੈਨਜ਼ ਗਿੱਪੀ ਗਰੇਵਾਲ ਦੀਆਂ ਫਿਲਮਾਂ ਨੂੰ ਕਾਫੀ ਪਿਆਰ ਦਿੰਦੇ ਹਨ, ਜਲਦ ਹੀ ਗਿੱਪੀ ਗਰੇਵਾਲ ਆਪਣੀ ਸਭ ਤੋਂ ਮਸ਼ਹੂਰ ਫਿਲਮ ਕੈਰੀ ਆਨ ਜੱਟਾ 4 ਵੀ ਲੈ ਕੇ ਆਉਣ ਵਾਲੇ ਹਨ।