Carry on Jatta 3: ਗਿੱਪੀ ਗਰੇਵਾਲ ਨੇ ਆਪਣੇ ਸਾਥੀ ਕਲਾਕਾਰਾਂ ਨਾਲ ਫ਼ਿਲਮ 'ਕੈਰੀ ਆਨ ਜੱਟਾ 3' ਦੀ ਪ੍ਰਮੋਸ਼ਨ ਕਰਦੇ ਹੋਏ ਫੈਨਜ਼ ਨੂੰ ਪੁੱਛੇ ਫਨੀ ਸਵਾਲ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜਲਦ ਹੀ ਆਪਣੀ ਨਵੀਂ ਫ਼ਿਲਮ 'ਕੈਰੀ ਆਨ ਜੱਟਾ3' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਅਨੋਖੇ ਅੰਦਾਜ਼ 'ਚ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ।

By  Pushp Raj March 31st 2023 01:52 PM

Gippy Grewal pics with Sonam Bajwa and Binnu Dhillon: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕੈਰੀ ਆਨ ਜੱਟਾ3' ਨੂੰ ਲੈ ਕੇ ਸੁਰਖੀਆਂ 'ਚ ਹਨ। ਗਿੱਪੀ ਗਰੇਵਾਲ ਦੀ ਇਹ ਫ਼ਿਲਮ ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ। ਹਾਲ ਹੀ ਵਿੱਚ ਗਾਇਕ ਨੂੰ ਇਸ ਫ਼ਿਲਮ ਦੀ ਵੱਖਰੇ ਅੰਦਾਜ਼ 'ਚ ਪ੍ਰਮੋਸ਼ਨ ਕਰਦੇ ਹੋਏ ਵੇਖਿਆ ਗਿਆ। 


ਦੱਸ ਦਈਏ ਕਿ ਗਿੱਪੀ ਗਰੇਵਾਲ ਜਿਨ੍ਹੇ ਫ਼ਿਲਮਾਂ ਤੇ ਗਾਇਕੀ ਦੇ ਖ਼ੇਤਰ ਵਿੱਚ ਐਕਟਿਵ ਰਹਿੰਦੇ ਹਨ, ਉਹ ਇਨ੍ਹਾਂ ਹੀ ਐਕਟਿਵ ਸੋਸ਼ਲ ਮੀਡੀਆ 'ਤੇ ਵੀ ਰਹਿੰਦੇ ਹਨ। ਗਿੱਪੀ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਹਨ। 

ਹਾਲ ਹੀ ਵਿੱਚ ਗਾਇਕ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਅਪਕਮਿੰਗ ਫ਼ਿਲਮ 'ਕੈਰੀ ਆਨ ਜੱਟਾ 3' ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਹਾਲ ਹੀ ਵਿੱਚ ਆਪਣੇ ਸਹਿ ਕਲਾਕਾਰਾਂ ਨਾਲ ਮਜ਼ੇਦਾਰ ਤਰੀਕੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। 

View this post on Instagram

A post shared by ???????????????????? ???????????????????????? (@gippygrewal)


ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਪਸੋਟਾਂ ਸਾਂਝੀ ਕਰਦੇ ਹੋਏ ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਕੋਲੋਂ ਫਨੀ ਸਵਾਲ ਵੀ ਪੁੱਛੇ ਹਨ। ਇਨ੍ਹਾਂ 'ਚ ਗਿੱਪੀ ਗਰੇਵਾਲ ਨੇ ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਫੈਨਜ਼ ਨੂੰ ਪੁੱਛਿਆ, 'ਇਹ ਮੁੱਛਾਂ ਵਾਲੀ ਕੌਣ ਹੈ ?#carryonjatta3 official poster soon ????'। 

ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੇ ਸਾਥੀ ਕਲਾਕਾਰ ਤੇ ਚੰਗੇ ਦੋਸਤ ਬਿਨੂੰ ਢਿੱਲੋਂ ਨਾਲ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਬਿਨੂੰ ਢਿੱਲੋਂ ਤੇ ਗਿੱਪੀ ਗਰੇਵਾਲ ਇੱਕਠੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਦੋਸਤ ਤੇ ਸਹਿ ਕਲਾਕਾਰ ਬਿਨੂੰ ਢਿੱਲੋਂ ਦੀ ਮੁੱਛਾਂ ਨੂੰ ਵੱਟ ਦਿੰਦੇ ਹੋਏ ਮੁਸਕੁਰਾ ਰਹੇ ਹਨ।


ਹੋਰ ਪੜ੍ਹੋ: Hardy Sandhu: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ 'ਤੇ ਬੋਲੇ ਹਾਰਡੀ ਸੰਧੂ, ਕਿਹਾ 'ਮੈਂ ਤਾਂ ਕਦੋਂ ਦੀ ਵਧਾਈ ਦੇ ਦਿੱਤੀ ਹੈ'

ਫੈਨਜ਼ ਗਿੱਪੀ ਗਰੇਵਾਲ ਦੀਆਂ ਇਨ੍ਹਾਂ ਦੋਹਾਂ ਪੋਸਟਾਂ ਨੂੰ ਬਹੁਤ ਪਸੰਦ ਕਰ ਰਹੇ ਹਨ।  ਪਹਿਲੀ ਸਾਂਝੀ ਕੀਤੀ ਗਈ ਤਸਵੀਰ 'ਤੇ ਗਾਇਕ ਵੱਲੋਂ ਪੁੱਛੇ ਗਏ ਸਵਾਲ ਉੱਤੇ ਫੈਨਜ਼ ਫਨੀ ਕਮੈਂਟ ਕਰਦੇ ਹੋਏ ਨਜ਼ਰ ਆਏ, ਹਾਲਾਂਕਿ ਕਈ ਲੋਕਾਂ ਨੇ ਸਵਾਲ ਦਾ ਸਹੀ ਜਵਾਬ ਵੀ ਦਿੱਤਾ ਹੈ। ਇੱਕ ਯੂਜ਼ਰ ਨੇ ਲਿਖਿਆ, 'ਇਹ ਮੁੱਛਾਂ ਵਾਲੀ ਸੋਨਮ ਬਾਜਵਾ ਹੈ ਜੋ ਕਿ ਫ਼ਿਲਮ 'ਚ ਲੀਡ ਰੋਲ ਨਿਭਾ ਰਹੀ ਹੈ'। ਇੱਕ ਹੋਰ ਯੂਜ਼ਰ ਨੇ ਫਨੀ ਕਮੈਂਟ ਕਰਦੇ ਹੋਏ ਲਿਖਿਆ. 'ਮੈਨੂੰ ਲੱਗਦਾ ਹੈ ਕਿ ਇਹ ਕਰਮਜੀਤ ਅਨਮੋਲ ਹੈ, ਦੂਜੇ ਨੇ ਕਿਹਾ ਸ਼ਾਇਦ ਹਾਂ। ਕਿਉਂਕਿ ਗਿੱਪੀ ਤੇ ਕਰਮਜੀਤ ਪੱਕੇ ਆੜੀ ਹਨ। ' ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ ਕੈਰੀ ਆਨ ਜੱਟਾ 3 29 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ। 


Related Post