ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਪੋਸਟਰ ਹੋਇਆ ਰਿਲੀਜ਼, 101 ਰਾਣੀਆਂ ਨਾਲ ਵਿਖਾਈ ਦਿੱਤੇ ਗਿੱਪੀ ਗਰੇਵਾਲ

Gippy Grewal Film 'Jatt Nu Chudail Takkri': ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਵਧ ਰਹੀ ਹੈ। ਹਰ ਗੁਜ਼ਰਦੇ ਦਿਨ ਦੇ ਨਾਲ, ਇੱਥੇ ਨਵੇਂ ਤੇ ਦਿਲਚਸਪ ਪ੍ਰੋਜੈਕਟਾਂ ਦਾ ਐਲਾਨ ਹੋ ਰਿਹਾ ਹੈ ਜੋ ਕਿ ਦਰਸ਼ਕਾਂ ਨੂੰ ਸਿਨੇਮਾ ਵੱਲ ਜਾਣ ਲਈ ਮਜ਼ਬੂਰ ਕਰ ਰਿਹਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਜੱਟ ਨੂ ਚੁੜੈਲ ਟੱਕਰੀ’ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ।
ਸਰਗੁਣ ਮਹਿਤਾ (Sargun Mehta) ਤੇ ਗਿੱਪੀ ਗਰੇਵਾਲ (Gippy Grewal) ਦੋਹਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਵਧੀਆ ਤੇ ਮਸ਼ਹੂਰ ਕਲਾਕਾਰਾਂ 'ਚ ਗਿਣਿਆ ਜਾਂਦਾ ਹੈ। ਇਸ ਲਈ ਫੈਨਜ਼ ਦੋਹਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਪੋਸਟਰ ਹੋਇਆ ਰਿਲੀਜ਼
ਹਾਲ ਹੀ 'ਚ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਸਟਾਰਰ ਆਪਣੀ ਇਸ ਫ਼ਿਲਮ ਦਾ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਸਬੰਧੀ ਸਾਰੀ ਜਾਣਕਾਰੀ ਦੋਹਾਂ ਕਲਾਕਾਰਾਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਚ 'ਤੇ ਸ਼ੇਅਰ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਇੱਕਠੇ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ।
ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ ਫਿਲਮ 15 ਮਾਰਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਵੱਲੋਂ ਸਾਂਝੇ ਕੀਤੇ ਗਏ ਫਿਲਮ ਦੇ ਇਸ ਪੋਸਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਇੱਕ ਰਾਜੇ ਵਾਂਗ ਸਜੇ ਹੋਏ ਹਨ ਤੇ ਉਹ ਇੱਕਲੇ ਹੀ ਕਈ ਰਾਣੀਆਂ ਦੇ ਵਿਚਾਲੇ ਬੈਠੇ ਹੋਏ ਹਨ।
ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਗਿੱਪੀ ਗਰੇਵਾਲ ਨੇ ਕੈਪਸ਼ਨ ਵਿੱਚ ਲਿਖਿਆ, 'ਇੱਕ ਸੀ ਰਾਜਾ, 101 ਸੀ ਰਾਣੀ, ਸਭ ਮਰ ਗਈਆਂ ਸ਼ਰੂ ਕਹਾਣੀ… ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ 2024, ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿੱਚ...। '
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 'So High' ਨੇ 730 ਮਿਲੀਅਨ ਵਿਊਜ਼ ਕੀਤੇ ਪਾਰ, ਸੰਨੀ ਮਾਲਟਨ ਨੇ ਸਾਂਝੀ ਕੀਤੀ ਤਸਵੀਰ
ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਸਟਾਰ ਕਾਸਟ
ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਵਿੱਚ ਸਰਗੁਣ ਅਤੇ ਗਿੱਪੀ ਤੋਂ ਇਲਾਵਾ, ਰੂਪੀ ਗਿੱਲ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਹੌਰਰ-ਕਾਮੇਡੀ 'ਤੇ ਅਧਾਰਿਤ ਹੈ, ਜਿੱਥੇ ਇਹ ਫ਼ਿਲਮ ਦਰਸ਼ਕਾਂ ਨੂੰ ਡਰਾਏਗੀ, ਉੱਥੇ ਹੀ ਫ਼ਿਲਮ ਦੇ ਕਲਾਕਾਰ ਆਪਣੀ ਕਾਮੇਡੀ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦੇ ਮਜ਼ੇਦਾਰ ਟਾਈਟਲ ਦੇ ਚੱਲਦੇ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।