ਗਿੱਲ ਰੌਂਤਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸਾਂਝਾ,ਗੁੱਗੂ ਗਿੱਲ,ਕੰਵਰ ਗਰੇਵਾਲ ਸਣੇ ਕਈ ਗਾਇਕ ਆਏ ਨਜ਼ਰ
ਬੀਤੇ ਦਿਨੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਗਿੱਲ ਰੌਂਤਾ (Gill Raunta) ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਗੀਤਕਾਰ ਨੇ ਪਹਿਲੀ ਵਾਰ ਆਪਣੇ ਵਿਆਹ ਦਾ ਇੱਕ ਵੀਡੀਓ (Wedding Video) ਸਾਂਝਾ ਕੀਤਾ ਹੈ। ਜਿਸ ‘ਚ ਗਿੱਲ ਰੌਂਤਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਦੇ ਨਾਲ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਹੀਮੋਗਲੋਬਿਨ ਵਧਾਉਣ ਦੇ ਲਈ ਇਨ੍ਹਾਂ ਫ਼ਲਾਂ ਅਤੇ ਸਬਜ਼ੀਆਂ ਦਾ ਕਰੋ ਸੇਵਨ
ਗੁੱਗੂ ਗਿੱਲ, ਕੰਵਰ ਗਰੇਵਾਲ ਸਣੇ ਕਈ ਕਲਾਕਾਰ ਆਏ ਨਜ਼ਰ
ਗਿੱਲ ਰੌਂਤਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਅਤੇ ਗਾਇਕ ਕੰਵਰ ਗਰੇਵਾਲ ਵੀ ਨਜ਼ਰ ਆ ਰਹੇ ਹਨ । ਜਿਸ ‘ਚ ਸਾਰੇ ਕਲਾਕਾਰ ਗੱਲਬਾਤ ਕਰਦੇ ਹੋਏ ਖਿੜਖਿੜਾ ਕੇ ਹੱਸ ਰਹੇ ਹਨ ।
ਬੀਤੇ ਦਿਨੀਂ ਵਾਇਰਲ ਹੋਈਆਂ ਸਨ ਤਸਵੀਰਾਂ
ਬੀਤੇ ਦਿਨੀਂ ਗਾਇਕਾ ਜੈਨੀ ਜੌਹਲ ਨੇ ਵੀ ਗਿੱਲ ਰੌਂਤਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆ ਕੀਤੀਆਂ ਸਨ ।ਵਿਆਹ ‘ਚ ਵੀਤ ਬਲਜੀਤ,ਜੈਨੀ ਜੌਹਲ ਵੀ ਪੁੱਜੇ ਸਨ।ਬਲਕਾਰ ਅਣਖੀਲਾ ਨੇ ਇਸ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਗਾਈਆਂ ਸਨ। ਜਿਉਂ ਹੀ ਗਿੱਲ ਰੌਂਤਾ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਸਨ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਕਰਦੇ ਹਨ ਗੱਲ
ਗਿੱਲ ਰੌਂਤਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰਾਂ ਚੋਂ ਇੱਕ ਹਨ । ਉਹ ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਗਿੱਲ ਰੌਂਤਾ ਅਕਸਰ ਆਪਣੇ ਗੀਤਾਂ ‘ਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ । ਇਸ ਤੋਂ ਇਲਾਵਾ ਆਪਣੀ ਇੰਟਰਵਿਊ ਦੇ ਦੌਰਾਨ ਵੀ ਉਹ ਖੇਤੀ,ਕਿਸਾਨਾਂ ਅਤੇ ਜ਼ਮੀਨਾਂ ਦੀ ਗੱਲ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਸਨ ।
ਸਿੱਧੂ ਮੂਸੇਵਾਲਾ ਅਤੇ ਭਾਨਾ ਸਿੱਧੂ ਹਨ ਖ਼ਾਸ ਦੋਸਤ
ਗਿੱਲ ਰੌਂਤਾ ਦੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਬਹੁਤ ਗੂੜ੍ਹੀ ਦੋਸਤੀ ਸੀ ਅਤੇ ਉਹ ਅਕਸਰ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਆਪਣੇ ਵਿਆਹ ‘ਤੇ ਵੀ ਉਹ ਸਿੱਧੂ ਮੂਸੇਵਾਲਾ ਨੂੰ ਮਿਸ ਕਰਦੇ ਨਜ਼ਰ ਆਏ ਸਨ ਅਤੇ ਉਨ੍ਹਾਂ ਨੇ ਮਰਹੂਮ ਗਾਇਕ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ।