ਦਿਲਜੀਤ ਦੋਸਾਂਝ ਤੋਂ ਬਾਅਦ ਗੈਰੀ ਸੰਧੂ ਬਣੇ ਮਾਸਟਰ ਸ਼ੈਫ, ਕਿਚਨ 'ਚ ਖਾਣਾ ਪਕਾਉਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਗਾਇਕ ਦੇ ਗੀਤਾਂ ਨੂੰ ਨੌਜਵਾਨ ਪੀੜੀ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਗਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਖਾਣਾ ਪਕਾਉਂਦੇ ਹੋਏ ਨਜ਼ਰ ਆਏ।
Garry Sandhu New video : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਗਾਇਕ ਦੇ ਗੀਤਾਂ ਨੂੰ ਨੌਜਵਾਨ ਪੀੜੀ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਗਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਖਾਣਾ ਪਕਾਉਂਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂਅ ਹੈ। ਗੈਰੀ ਸੰਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਗਾਇਕ ਨੇ ਆਪਣੀ ਨਵੀਂ ਵੀਡੀਓ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗੈਰੀ ਸੰਧੂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਸਨੈਪਚੈਟ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹ ਕੁਕਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਗਾਇਕ ਕਿਚਨ ਵਿੱਚ ਖਾਣਾ ਪਕਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਖਾਣਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨਾਨਵੈਜ ਡਿਸ਼ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਗਾਇਕ ਨੇ ਫੈਨਜ਼ ਨਾਲ ਆਪਣੇ ਆਉਣ ਵਾਲੇ ਨਵੇਂ ਗੀਤ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਸ ਗੀਤ ਦਾ ਨਾਮ ਕਸਮ ਹੈ। ਇਹ ਗੀਤ 5 ਜੁਲਾਈ ਨੂੰ ਰਿਲੀਜ਼ ਹੋਵੇਗਾ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਤਰੀਫਾਂ ਕਰ ਰਹੇ ਹਨ।
ਹੋਰ ਪੜ੍ਹੋ : ਕਰਨ ਜੌਹਰ, ਵਿੱਕੀ ਕੌਸ਼ਲ ਤੇ ਪੰਜਾਬੀ ਗਾਇਕ ਕਰਨ ਔਜਲਾ ਗੀਤ 'ਤੌਬਾ ਤੌਬਾ' ਰਿਲੀਜ਼ ਹੋਣ ਮਗਰੋਂ ਪਾਰਟੀ ਕਰਦੇ ਆਏ ਨਜ਼ਰ , ਵੇਖੋ ਵੀਡੀਓ
ਗੈਰੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਫਰੈਸ਼' ਗੀਤ ਨਾਲ ਕੀਤੀ ਸੀ। ਇਸ ਤੋਂ ਇਲਾਵਾ ਗੈਰੀ ਸੰਧੂ ਆਪਣੀ ਪਰਸਨਲ ਲਾਈਫ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਹ ਹਾਲ ਹੀ 'ਚ ਜੈਸਮੀਨ ਸੈਂਡਲਾਸ ਕਰਕੇ ਚਰਚਾ 'ਚ ਰਹੇ ਸੀ। ਜੈਸਮੀਨ ਸੈਂਡਲਾਸ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ 'ਚ ਗੈਰੀ ਸੰਧੂ ਦਾ ਨਾਮ ਲੈਂਦੀ ਰਹੀ ਹੈ।