ਜੀ ਖ਼ਾਨ ਨੇ ਖਰੀਦੀ ਨਵੀਂ ਕਾਰ, ਪਿਤਾ ਨੂੰ ਸੌਂਪੀ ਕਾਰ ਦੀ ਚਾਬੀ, ਫੈਨਸ ਦੇ ਰਹੇ ਵਧਾਈ
ਗਾਇਕ ਜੀ ਖ਼ਾਨ ਨੇ ਨਵੀਂ ਕਾਰ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਪਿਤਾ ਨੂੰ ਆਪਣੀ ਨਵੀਂ ਕਾਰ ਦੀ ਚਾਬੀ ਸੌਂਪਦਾ ਹੋਇਆ ਨਜ਼ਰ ਆ ਰਿਹਾ ਹੈ।
ਗਾਇਕ ਜੀ ਖ਼ਾਨ ਨੇ ਨਵੀਂ ਕਾਰ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਪਿਤਾ ਨੂੰ ਆਪਣੀ ਨਵੀਂ ਕਾਰ ਦੀ ਚਾਬੀ ਸੌਂਪਦਾ ਹੋਇਆ ਨਜ਼ਰ ਆ ਰਿਹਾ ਹੈ। ਜਿਉਂ ਹੀ ਗਾਇਕ ਜੀ ਖ਼ਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।
ਹੋਰ ਪੜ੍ਹੋ : ਵਾਟਰ ਕੈਨਨ ਬੰਦ ਕਰਨ ਵਾਲੇ ਨਵਦੀਪ ਜਲਬੇੜਾ ਦੇ ਹੱਕ ‘ਚ ਨਿੱਤਰੇ ਰੇਸ਼ਮ ਸਿੰਘ ਅਨਮੋਲ, ਖੇਤਾਂ ‘ਚ ਜਾ ਕੇ ਲਵਾ ਰਹੇ ਝੋਨਾ
ਜੀ ਖ਼ਾਨ ਦਾ ਵਰਕ ਫ੍ਰੰਟ
ਜੀ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਉਹ ਡਾਲਰ ਗਿਣਦੀ ਏ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਪਿਆਰ ਨੀ ਕਰਦਾ, ਜੀ ਕਰਦਾ ਸਣੇ ਕਈ ਹਿੱਟ ਗੀਤ ਗਾਏ ਹਨ । ਪੰਜਾਬੀ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਸਥਾਪਿਤ ‘ਚ ਵੱਡਾ ਹੱਥ ਹੈ।ਜੀ ਖ਼ਾਨ ਨੇ ਗੈਰੀ ਸੰਧੂ ਦੇ ਲਿਖੇ ਕਈ ਗੀਤ ਗਾਏ ਹਨ ।
ਜੀ ਖ਼ਾਨ ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਹਨ ਅਤੇ ਅਕਸਰ ਗੈਰੀ ਸੰਧੂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਜੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਸ ਦੇ ਪਿਤਾ ਨੇ ਗੈਰੀ ਸੰਧੂ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆਏ ਸਨ।