ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ 'ਤੇ ਇਨ੍ਹਾਂ ਪਾਲੀਵੁੱਡ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ, ਪੋਸਟ ਸਾਂਝੀ ਕਰ ਦਿੱਤੀ ਸ਼ਰਧਾਂਜਲੀ
ਅੱਜ ਦਾ ਦਿਨ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਕਾਲਾ ਦਿਨ ਹੈ, ਕਿਉਂਕਿ ਅੱਜ ਦੇ ਦਿਨ ਹੀ ਮਰਹੂਮ ਗਾਇਕ ਦਾ ਕਤਲ ਹੋਇਆ ਸੀ। ਅੱਜ ਫੈਨਜ਼ ਸਣੇ ਕਈ ਪਾਲੀਵੁੱਡ ਸਿਤਾਰਿਆਂ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ ਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
Pollywood celebs on Sidhu MooseWala death anniversary: 29 ਮਈ 2022 ਦਾ ਉਹ ਕਾਲਾ ਦਿਨ, ਜਿਸ ਨੇ ਪੰਜਾਬ ਦੇ ਇੱਕ ਚਮਕਦੇ ਸਿਤਾਰੇ ਨੂੰ ਸਦਾ ਲਈ ਬੁਝਾ ਦਿੱਤਾ। ਅੱਜ ਮਰਹੂਮ ਗਾਇਕ ਸ਼ੁਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਹੈ। ਗਾਇਕ ਦੀ ਪਹਿਲੀ ਬਰਸੀ ਮੌਕੇ ਪਾਲੀਵੁੱਡ ਦੇ ਨਾਮੀ ਸਿਤਾਰਿਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ।
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਦੋ ਸਾਲ ਪੂਰੇ ਹੋ ਚੁੱਕੇ ਹਨ| 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ ਜਵਾਹਰਕ 'ਚ ਛੇ ਸ਼ੂਟਰਾਂ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹੁਣ ਅੱਜ ਇਸ ਦਿਨ ਨੇ ਸਭ ਨੂੰ ਫਿਰ ਉਹ ਦਿਨ ਯਾਦ ਕਰਵਾ ਦਿੱਤਾ ਹੈ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਗਾਇਕ ਦੀ ਦੂਜੀ ਬਰਸੀ ਉੱਤੇ ਪਾਲੀਵੁੱਡ ਦੇ ਬਹੁਤ ਸਾਰੇ ਗਾਇਕਾਂ, ਅਦਾਕਾਰਾਂ ਨੇ ਮਰਹੂਮ ਗਾਇਕ ਸਿਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ ਅਤੇ ਭਾਵੁਕ ਨੋਟ ਸਾਂਝੇ ਕੀਤੇ ਹਨ। ਇਸ ਲੜੀ ਵਿੱਚ ਗਾਇਕ ਗੁਲਾਬ ਸਿੱਧੂ, ਅਫਸਾਨਾ ਖਾਨ , ਕੋਰਆਲਾ ਮਾਨ, ਜੈਨੀ ਜੌਹਲ, ਅੰਮ੍ਰਿਤ ਮਾਨ, ਅਦਾਕਾਰ ਧੀਰਜ ਕੁਮਾਰ, ਸਵੀਤਾਜ ਬਰਾੜ, ਸੋਨਮ ਬਾਜਵਾ ਅਤੇ ਹੋਰ ਬਹੁਤ ਸਾਰੇ ਸਿਤਾਰੇ ਨੇ ਗਾਇਕ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਂਟ ਕੀਤੀ।
ਗਾਇਕਾ ਅਫਸਾਨਾ ਖਾਨ
ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਨੇ ਭਰਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਸਿੱਧੂ ਨਾਲ ਆਪਣੀਆਂ ਕੁਝ ਯਾਦਗਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਗਾਇਕਾ ਨੇ ਇਸ ਪੋਸਟ 'ਚ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰਦਿਆਂ ਲਿਖਿਆ, 'Miss u Vadde bai @sidhu_moosewala 😭 #justiceforsidhumoosewala 🙏।'
ਗਾਇਕ ਗਿੱਪੀ ਗਰੇਵਾਲ
ਗਾਇਕ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇੰਸਟਾ ਸਟੋਰੀ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਹਮੇਸ਼ਾ ਸਾਡੇ ਦਿਲਾਂ 'ਚ @SidhuMoosewala 💔'
ਅਦਾਕਾਰਾ ਸੋਨੀਆ ਮਾਨ
ਗਾਇਕ ਸੋਨੀਆ ਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ, ਇਸ ਵੀਡੀਓ ਰਾਹੀਂ ਗਾਇਕ ਨੇ ਸਿੱਧੂ ਨੂੰ ਯਾਦ ਕੀਤਾ ਹੈ ਤੇ ਉਸ ਨੇ ਗਾਇਕ ਨਾਲ ਆਪਣੇ ਗੀਤ ਦੀ ਇੱਕ ਕਲਿੱਪ ਵੀ ਸ਼ੇਅਰ ਕੀਤੀ ਹੈ।
ਗਾਇਕ ਗੁਲਾਬ ਸਿੱਧੂ
ਗੁਲਾਬ ਸਿੱਧੂ ਨੇ ਲਿਖਿਆ ਕਿ ਉਹ ਹਮੇਸ਼ਾ ਸਿੱਧੂ ਬਾਈ ਨੂੰ ਯਾਦ ਕਰਦੇ ਹਨ, ਗੁਲਾਬ ਨੇ ਕਿਹਾ ਕਿ ਬਾਈ ਤੈਥੋਂ ਬਿਨਾਂ ਰਹਿਣਾ ਸਾਡੇ ਲਈ ਸੌਖਾ ਨਹੀਂ। ਇਸ ਦੇ ਨਾਲ ਹੀ ਉਹ ਆਪਣੇ ਲਾਈਵ ਸ਼ੋਅਜ਼ ਦੌਰਾਨ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ #Justice For Sidhu Moosewala ਦਾ ਜ਼ਿਕਰ ਕਰਦੇ ਨਜ਼ਰ ਆਉਂਦੇ ਹਨ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਕਾਨਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਗਾਇਕ ਸ਼ਾਨ ਮੁਲਾਕਾਤ ਦੀ ਤਸਵੀਰ ਕੀਤੀ ਸਾਂਝੀ
ਅਦਾਕਾਰਾ ਸੋਨਮ ਬਾਜਵਾ
ਅਦਾਕਾਰਾ ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ। ਇੱਥੋਂ ਤੱਕ ਕੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਉਸ ਮਾਤਾ ਚਰਨ ਕੌਰ ਦੀ ਪੋਸਟ ਦਾ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ ਹੈ।