ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਪੰਜਾਬੀ ਸਿਤਾਰੇ ਮਨਾਉਣਗੇ ਵੈਲੇਂਨਟਾਈਨ ਡੇਅ
ਵੈਲੇਂਨਟਾਈਨ ਵੀਕ (Valentine Week) ਚੱਲ ਰਿਹਾ ਹੈ। ਇਸ ਦੌਰਾਨ ਪ੍ਰੇਮੀ ਆਪੋ ਆਪਣੇ ਮਹਿਬੂਬ ਨੂੰ ਵੱਖ-ਵੱਖ ਦਿਨਾਂ ‘ਤੇ ਗਿਫਟ ਦੇ ਰਹੇ ਹਨ । ਇਸ ਵਾਰ ਕਈ ਪੰਜਾਬੀ ਸਿਤਾਰੇ ਵੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਜਿਸ ‘ਚ ਸਰੁਸ਼ਟੀ ਮਾਨ, ਗੁਰਨਾਮ ਭੁੱਲਰ, ਸੁਖਨ ਵਰਮਾ, ਗਿੱਲ ਰੌਂਤਾ ਸਣੇ ਕਈ ਸਿਤਾਰੇ ਸ਼ਾਮਿਲ ਹਨ । ਇਹ ਸਿਤਾਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਹਮਸਫ਼ਰ ਦੇ ਨਾਲ ਆਪਣਾ ਵੈਲੇਂਨਟਾਈਨ ਡੇਅ (Valentine Day 2024)ਮਨਾਉਣਗੇ ।
ਹੋਰ ਪੜ੍ਹੋ : ਕੀ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਲੈ ਰਹੀ ਤਲਾਕ !
ਸੁਖਨ ਵਰਮਾ ਦਾ ਵੀ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਪਤਨੀ ਦੇ ਨਾਲ ਉਹ ਇਸ ਵਾਰ ਆਪਣਾ ਵੈਲੇਂਨਟਾਈਨ ਡੇਅ ਮਨਾਉਣਗੇ ।
ਗੁਰਨਾਮ ਭੁੱਲਰ ਦੇ ਵਿਆਹ ਨੂੰ ਵੀ ਕੁਝ ਮਹੀਨੇ ਹੀ ਹੋਏ ਹਨ। ਗਾਇਕ ਪਤਨੀ ਦੇ ਨਾਲ ਪਹਿਲੀ ਵਾਰ ਵੈਲੇਂਨਟਾਈਨ ਡੇਅ ਮਨਾਏਗਾ ।ਗੁਰਨਾਮ ਭੁੱਲਰ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ ਸੀ ਅਤੇ ਵਿਆਹ ਦੀ ਭਿਣਕ ਲੋਕਾਂ ਨੂੰ ਉਦੋਂ ਲੱਗੀ ਸੀ, ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ ।
ਸਰੁਸ਼ਟੀ ਮਾਨ
ਸਰੁਸ਼ਟੀ ਮਾਨ ਦਾ ਵੀ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ । ਉਹ ਵੀ ਆਪਣੇ ਪਤੀ ਦੇ ਨਾਲ ਆਪਣਾ ਪਹਿਲਾ ਵੈਲੇਂਨਟਾਈਨ ਡੇਅ ਮਨਾਉਣ ਜਾ ਰਹੀ ਹੈ।
ਪ੍ਰੇਮ ਢਿੱਲੋਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ । ਪ੍ਰੇਮ ਢਿੱਲੋਂ ਨੇ ਹਾਲਾਂਕਿ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਵਿਆਹ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ।ਇਸ ਵਾਰ ਉਹ ਵੀ ਪਹਿਲਾ ਵੈਲੇਂਨਟਾਈਨ ਡੇਅ ਪਤਨੀ ਦੇ ਨਾਲ ਮਨਾਉਣਗੇ।
ਵੈਸੇ ਪਿਆਰ ਜਤਾਉਣ ਦੇ ਲਈ ਕੋਈ ਖ਼ਾਸ ਦਿਨ ਤੈਅ ਨਹੀਂ ਹੁੰਦਾ ।ਤੁਸੀਂ ਵੈਲੇਂਨਟਾਈਨ ਡੇਅ ਕਿਸੇ ਦੇ ਨਾਲ ਵੀ ਮਨਾ ਸਕਦੇ ਹੋ । ਕਿਉਂਕਿ ਇਹ ਸਿਰਫ਼ ਪ੍ਰੇਮੀ ਪ੍ਰੇਮਿਕਾ ਦਾ ਹੀ ਦਿਨ ਨਹੀਂ ਹੁੰਦਾ। ਤੁਸੀਂ ਆਪਣੇ ਮਾਪਿਆਂ, ਭੈਣ ਭਰਾਵਾਂ ਨਾਲ ਪਿਆਰ ਜਤਾ ਕੇ ਵੀ ਇਸ ਦਿਨ ਨੂੰ ਸੈਲੀਬ੍ਰੇਟ ਕਰ ਸਕਦੇ ਹੋ ।ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕੀਤੀਆਂ ਤੁਹਾਨੂੰ ਖੁਸ਼ ਰੱਖਣ ਦੇ ਲਈ ਇਸ ਲਈ ਤੁਹਾਡਾ ਵੀ ਉਨ੍ਹਾਂ ਪ੍ਰਤੀ ਕੋਈ ਫਰਜ਼ ਬਣਦਾ ਹੈ । ਇਸ ਲਈ ਆਪਣੇ ਮਾਪਿਆਂ ਦੇ ਨਾਲ ਡਿਨਰ ਡੇਟ ‘ਤੇ ਜਾ ਸਕਦੇ ਹੋ । ਉਨ੍ਹਾਂ ਦੇ ਲਈ ਕੋਈ ਗਿਫਟ ਖਰੀਦ ਕੇ ਦੇ ਸਕਦੇ ਹੋ ।