ਫਿੱਟਨੈਸ ਮਾਡਲ ਸੁੱਖ ਜੌਹਲ ਆਪਣੇ ਪਿੰਡ ‘ਚ ਮਸਤੀ ਕਰਦੇ ਆਏ ਨਜ਼ਰ, ਵੇਖੋ ਪਿੰਡ ਦਾ ਨਜ਼ਾਰਾ

ਫਿੱਟਨੈਸ ਮਾਡਲ ਸੁੱਖ ਜੌਹਲ ਆਪਣੀ ਫਿੱਟਨੈਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਿੰਡ ‘ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

By  Shaminder August 10th 2024 02:02 PM

ਫਿੱਟਨੈਸ ਮਾਡਲ ਸੁੱਖ ਜੌਹਲ (Sukh Johall) ਆਪਣੀ ਫਿੱਟਨੈਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਿੰਡ ‘ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਗ੍ਹਾ ‘ਤੇ ਉਹ ਘੋੜੇ ‘ਤੇ ਸਵਾਰ ਹਨ ਜਦੋਂਕਿ ਇੱਕ ਹੋਰ ਜਗ੍ਹਾ ‘ਤੇ ਉਹ ਆਪਣੇ ਪਿਤਾ ਜੀ ਦੇ ਨਾਲ ਖੇਤਾਂ ਚੋਂ ਪੱਠੇ ਲੈ ਕੇ ਆਉਂਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਨਾਂਅ ਨਾਲ ਮਸ਼ਹੂਰ ਹੋਈ ਮੀਨੂ ਸਰਾਂ ਨੇ ਖਰੀਦੀ ਨਵੀਂ ਬਾਈਕ, ਖੁਸ਼ੀ ਕੀਤੀ ਸਾਂਝੀ

ਇਸ ਤੋਂ ਇਲਾਵਾ ਇੱਕ ਹੋਰ ਦ੍ਰਿਸ਼ ‘ਚ ਉਹ ਆਪਣੀ ਪਤਨੀ ਦੇ ਨਾਲ ਸਾਈਕਲ ‘ਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਹਵਾ ‘ਚ ਤੁਰਦੇ ਆਏ ਨਜ਼ਰ 

ਸੁੱਖ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਆਪਣਾ ਵਰਕ ਆਊਟ ਕਰ ਰਹੇ ਹਨ । ਇੱਕ ਪੋਲ ਦੇ ਸਹਾਰੇ ਉਹ ਹਵਾ ‘ਚ ਤੁਰਦੇ ਹੋਏ ਦਿਖਾਈ ਦਿੱਤੇ ।

View this post on Instagram

A post shared by 🐅SUKH JOHAL (ON ANOTHER LEVEL)✌️ (@sukh_johal_pandori)

ਜਿਸ ‘ਤੇ ਫੈਨਸ ਨੇ ਖੂਬ ਪਿਆਰ ਵਰਸਾਇਆ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬਾਈ ਤੁਸੀਂ ਪਹਿਲਾਂ ਹੀ ਬਹੁਤ ਪ੍ਰਸਿੱਧ ਹੋ । ਇਹ ਰੰਗ ਨਾ ਵਰਤੋ, ਸਾਹ ਰਾਹੀਂ ਸਰੀਰ ਖਰਾਬ ਕਰਦਾ ਹੈ।

View this post on Instagram

A post shared by 🐅SUKH JOHAL (ON ANOTHER LEVEL)✌️ (@sukh_johal_pandori)

ਤੁਹਾਡੀ ਵੀਡੀਓ ਪਹਿਲਾਂ ਹੀ ਟੌਪ 10 ‘ਚ ਆਉਂਦੀ ਹੈ। ਇੱਕ ਹੋਰ ਨੇ ਲਿਖਿਆ ਭਾਈ ਪੰਦਰਾਂ ਅਗਸਤ ਸੇ ਪਹਿਲੇ ਯੇ ਵਾਲਾ ਇੰਡੀਆ ਕੇ ਫਲੈਗ ਪਰ ਬਣਾਓ, ਸਭੀ ਕੋ ਸਟੇਟਸ ਲਗਾਨਾ ਹੈ’।ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਦਿੱਤੇ ਹਨ। 


 




Related Post