ਫਿੱਟਨੈੱਸ ਮਾਡਲ ਸੁੱਖ ਜੌਹਲ ਨੇ ਵਰਕ ਆਊਟ ਦੇ ਚੱਕਰ ‘ਚ ਤੋੜੇ ਪਤਨੀ ਦੇ ਦੰਦ, ਵੇਖੋ ਵੀਡੀਓ
ਇੱਕ ਵੀਡੀਓ ਉਨ੍ਹਾਂ ਨੇ ਬੀਤੇ ਦਿਨ ਵੀ ਸਾਂਝਾ ਕੀਤਾ ਸੀ । ਜਿਸ ‘ਚ ਹੁਣ ਉਹ ਆਪਣੀ ਪਤਨੀ ਦੇ ਨਾਲ ਵਰਕ ਆਊਟ ਕਰਦੇ ਹੋਏ ਨਜ਼ਰ ਆਏ ਸਨ । ਪਰ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਸੁੱਖ ਜੌਹਲ ਨੇ ਗੁਰੀ ਨੂੰ ਚੁੱਕ ਕੇ ਥੱਲੇ ਲਿਆਂਦਾ ਤਾਂ ਉਸ ਦਾ ਮੂੰਹ ਥੱਲੇ ਵੱਜ ਗਿਆ ਅਤੇ ਉਸ ਦੇ ਦੰਦਾਂ, ਬੁੱਲ੍ਹਾਂ ਅਤੇ ਅੱਖ ‘ਤੇ ਸੱਟ ਲੱਗ ਗਈ।
ਫਿੱਟਨੈੱਸ ਮਾਡਲ ਸੁੱਖ ਜੌਹਲ(Sukh Johall) ਆਪਣੇ ਵਰਕ ਆਊਟ ‘ਤੇ ਨਵੇਂ ਨਵੇਂ ਚੈਲੇਂਜ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਵੱਲੋਂ ਕੀਤੇ ਜਾਂਦੇ ਵਰਕ ਆਊਟ ਨੂੰ ਵੇਖ ਕੇ ਹਰ ਕੋਈ ਦੰਦਾਂ ਥੱਲੇ ਜੀਭ ਦੱਬ ਲੈਂਦਾ ਹੈ।ਉਹ ਕਈ ਵਾਰ ਆਪਣੀ ਪਤਨੀ ਗੁਰੀ ਜੌਹਲ ਦੇ ਨਾਲ ਵੀ ਵਰਕ ਆਊਟ ‘ਤੇ ਹੱਥ ਅਜ਼ਮਾਉਂਦੇ ਹੋਏ ਨਜ਼ਰ ਆਉਂਦੇ ਹਨ। ਪਰ ਪਿੱਛੇ ਜਿਹੇ ਉਨ੍ਹਾਂ ਨੂੰ ਲੋਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਆਪਣੀ ਪਤਨੀ ਦੇ ਨਾਲ ਕੁਝ ਕੁ ਵੀਡੀਓ ਸਾਂਝੇ ਕੀਤੇ ਹਨ। ਇੱਕ ਵੀਡੀਓ ਉਨ੍ਹਾਂ ਨੇ ਬੀਤੇ ਦਿਨ ਵੀ ਸਾਂਝਾ ਕੀਤਾ ਸੀ । ਜਿਸ ‘ਚ ਹੁਣ ਉਹ ਆਪਣੀ ਪਤਨੀ ਦੇ ਨਾਲ ਵਰਕ ਆਊਟ ਕਰਦੇ ਹੋਏ ਨਜ਼ਰ ਆਏ ਸਨ । ਪਰ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਸੁੱਖ ਜੌਹਲ ਨੇ ਗੁਰੀ ਨੂੰ ਚੁੱਕ ਕੇ ਥੱਲੇ ਲਿਆਂਦਾ ਤਾਂ ਉਸ ਦਾ ਮੂੰਹ ਥੱਲੇ ਵੱਜ ਗਿਆ ਅਤੇ ਉਸ ਦੇ ਦੰਦਾਂ, ਬੁੱਲ੍ਹਾਂ ਅਤੇ ਅੱਖ ‘ਤੇ ਸੱਟ ਲੱਗ ਗਈ।
ਗੁਰੀ ਜੌਹਲ ਇਸ ਵੀਡੀਓ ‘ਚ ਆਪਣਾ ਮੂੰਹ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ।ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਸੁੱਖ ਜੌਹਲ ਕਦੇ ਨਸ਼ੇ ਦਾ ਸੀ ਆਦੀ
ਕਦੇ ਨਸ਼ੇ ਦਾ ਆਦੀ ਰਹਿ ਚੁੱਕਿਆ ਸੁੱਖ ਜੌਹਲ ਨਸ਼ੇ ਕਾਰਨ ਆਪਣੀ ਜ਼ਿੰਦਗੀ ਤਬਾਹ ਕਰ ਰਿਹਾ ਸੀ। ਪਰ ਉਸ ਦੀ ਜ਼ਿੰਦਗੀ ‘ਚ ਅਚਾਨਕ ਬਦਲਾਅ ਆਇਆ ਅਤੇ ਉਸ ਨੇ ਖੁਦ ਨੂੰ ਬਦਲਣ ਦਾ ਫੈਸਲਾ ਕਰ ਲਿਆ । ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ।