ਫਿੱਟਨੈਸ ਕੋਚ ਦਮਨ ਸਿੰਘ ਨੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜ਼ਰੂਰੀ ਗੱਲਾਂ, ਵੇਖੋ ਵੀਡੀਓ
Daman Singh Video: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਸ਼ਰਧਾ ਭਾਵ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਖੇ ਨਤਮਸਤਕ ਹੋਣ ਪਹੁੰਚ ਰਹੀ ਹੈ। ਇਸ ਮੌਕੇ 'ਤੇ ਫਿੱਟਨੈਸ ਕੋਚ ਦਮਨ ਸਿੰਘ ਨੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੰਗਤਾਂ ਨਾਲ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ ਹਨ।
ਮਸ਼ਹੂਰ ਫਿਟਨੈਸ ਕੋਚ ਦਮਨ ਸਿੰਘ ਨੇ ਆਪਣੇ ਯੂਟਿਊਬ ਚੈਨਲ ਅਪਣਾ ਨਵਾਂ ਪੋਡਕਾਸਟ ਸਾਂਝਾ ਕੀਤਾ ਹੈ। ਇਸ ਪੋਡਕਾਸਟ ਵਿੱਚ ਉਹ ਸ਼ਹੀਦੀ ਦਿਹਾੜੇ ਦੇ ਦਿਨਾਂ ਦੌਰਾਨ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੰਗਤਾਂ ਲਈ ਕੁਝ ਜਰੂਰੀ ਗੱਲਾਂ ਸਾਂਝੀਆਂ ਕਰਦੇ ਨਜ਼ਰ ਆਏ।
ਇਸ ਵਿੱਚ ਦਮਨ ਸਿੰਘ ਨੇ ਹੁਲੜਬਾਜੀ ਕਰਕੇ ਗੁਰੂਘਰਾਂ ਵੱਲ ਜਾ ਰਹੇ ਛੋਟੀ ਉਮਰ ਦੇ ਬੱਚਿਆਂ ਬਾਰੇ ਗੱਲ ਕੀਤੀ ਅਤੇ ਇਸ ਸਮੇਂ ਵਿੱਚ ਗੁਰੂਘਰਾਂ ਵਿੱਚ ਭਾਰੀ ਭੀੜ ਦਾ ਫਾਇਦਾ ਚੱਕ ਕੇ ਚੋਰਾਂ ਵੱਲੋਂ ਕੀਤੀ ਜਾ ਰਹੀਆਂ ਚੋਰੀਆਂ ਬਾਰੇ ਵੀ ਗੱਲਬਾਤ ਕੀਤੀ।
ਦਮਨ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਸਹਿਬਾਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਜਦਾ ਕਰਨ ਫਤਿਹਗੜ੍ਹ ਸਾਹਿਬ ਪਹੁੰਚ ਰਹੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਤਾਂ ਪੂਰੇ ਸ਼ਰਧਾ ਭਾਵ ਨਾਲ ਜਾਵੋ। ਉਨ੍ਹਾਂ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਕਿਰਪਾ ਕਰਕੇ ਟ੍ਰੈਕਟਰ ਤੇ ਟ੍ਰਾਲੀਆਂ ਵਿੱਚ ਡੀਜੇ ਜਾਂ ਗੀਤ ਲਗਾ ਕੇ ਨਾਂ ਜਾਣ ਤੇ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਤੇ ਹੋਰਨਾਂ ਗ਼ਲਤ ਚੀਜ਼ਾਂ ਨੂੰ ਪ੍ਰਮੋਟ ਨਾਂ ਕਰਨ।
ਹੋਰ ਪੜ੍ਹੋ: ਜਸਬੀਰ ਜੱਸੀ ਨੇ ਲਾਈਵ ਸ਼ੋਅ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗਾਇਆ ਭਾਵੁਕ ਗੀਤ, ਵੇਖੋ ਵੀਡੀਓ
ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਹੈ। ਸਾਨੂੰ ਆਪਣੇ ਗੁਰੂਆਂ ਤੇ ਸ਼ਹੀਦ ਹੋਏ ਸਿੰਘਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇਕਰ ਅਸੀਂ ਉੱਥੇ ਜਾਂਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਨੀਵਾਂ ਰੱਖ ਕੇ ਪੂਰੇ ਸ਼ਰਧਾ ਭਾਵ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ ਤੇ ਆਪਣੇ ਗੁਰੂ ਸਹਿਬਾਨਾਂ ਦੀਆਂ ਸਿਖਿਆਵਾਂ ਉੱਤੇ ਅਮਲ ਕਰਨਾ ਚਾਹੀਦਾ ਹੈ।