Sippy Gill: ਪੰਜਾਬੀ ਗਾਇਕ ਸਿੱਪੀ ਗਿੱਲ 'ਤੇ FIR ਦਰਜ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਹਾਲ ਹੀ 'ਚ ਆਪਣੇ ਨੇਂ ਰਿਲੀਜ਼ ਹੋਏ ਗੀਤ 'ਚੁੱਪ ਪੰਜਾਬ ਸਿਆਂ ' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਹਾਲ ਹੀ 'ਚ ਗਾਇਕ ਸਿੱਪੀ ਗਿੱਲ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਦੇ ਖਿਲਾਫ ਮੋਹਾਲੀ 'ਚ FIR ਦਰਜ ਕੀਤੀ ਗਈ ਹੈ।

By  Pushp Raj October 18th 2023 02:18 PM

FIR Registered Against Singer Sippy Gill: ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਹਾਲ ਹੀ 'ਚ ਆਪਣੇ ਨੇਂ ਰਿਲੀਜ਼ ਹੋਏ ਗੀਤ 'ਚੁੱਪ ਪੰਜਾਬ ਸਿਆਂ ' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਹਾਲ ਹੀ 'ਚ ਗਾਇਕ ਸਿੱਪੀ ਗਿੱਲ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਦੇ ਖਿਲਾਫ ਮੋਹਾਲੀ 'ਚ FIR ਦਰਜ ਕੀਤੀ ਗਈ ਹੈ। 

ਜਾਣਕਾਰੀ ਮੁਤਾਬਕ ਗਾਇਕ ਦੇ ਖਿਲਾਫ ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਹ  ਐਫਆਈਆਰ ਕੁੱਟਮਾਰ ਦੀ ਸ਼ਿਕਾਇਤ ਦਿੱਤੇ ਜਾਣ ਮਗਰੋਂ ਕੀਤੀ ਗਈ ਹੈ। 

ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਸ ਦੇ ਮੁਤਾਬਕ  ਮੋਹਾਲੀ ਪੁਲਿਸ ਕੋਲ ਦਰਜ ਕਰਵਾਈ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਗਾਇਕ ਅਤੇ ਉਸ ਦੇ ਸਾਥੀਆਂ ਨੇ ਹੋਮਲੈਂਡ ਸੁਸਾਇਟੀ ਦੇ ਕੋਲ ਕਮਲਜੀਤ ਸਿੰਘ ਸ਼ੇਰਗਿੱਲ ਨਾਂਅ ਦੇ ਵਿਅਕਤੀ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਸੰਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਉਸ ਵਿਅਕਤੀ ਨੇ ਆਪਣੀ ਜਾਨ ਭੱਜ ਕੇ ਬਚਾਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਦੋ ਦਿਨ ਪੁਰਾਣੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਗਾਇਕ ਸਿੱਪੀ ਗਿੱਲ ਅਤੇ ਐੱਫਆਈਆਰ ਦਰਜ ਕਰਵਾਉਣ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਇੱਕ ਦੂਜੇ ਦੇ ਜਾਣਕਾਰ ਹਨ। ਮਾਰਕੁੱਟ ਦਾ ਕਾਰਨ ਕੀ ਹੈ? ਕੀ ਕੋਈ ਪੁਰਾਣੀ ਦੁਸ਼ਮਣੀ ਹੈ? ਇਹ ਵਿਸ਼ੇ ਫਿਲਹਾਲ ਜਾਂਚ ਅਧੀਨ ਹਨ।

View this post on Instagram

A post shared by Sippy Gill (@sippygillofficial)

ਹੋਰ ਪੜ੍ਹੋ: Om Puri Birth Anniversary: ਜਾਣੋ ਕਿੰਝ ਓਮ ਪੁਰੀ ਨੇ ਪੂਰਾ ਕੀਤਾ ਚਾਹ ਵੇਚਣ ਤੋਂ ਲੈ ਕੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਬਨਣ ਤੱਕ ਦਾ ਸਫਰ

ਸਿੱਪੀ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਾ ਪਿਛਲੇ ਦਿਨੀਂ ਪੰਜਾਬੀ ਗੀਤ 'ਚੁੱਪ ਪੰਜਾਬ ਸਿਆਂ' ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 317 ਹਜ਼ਾਰ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।


Related Post