ਫ਼ਿਲਮ 'ਨੀ ਮੈਂ ਸੱਸ ਕੁਟਣੀ 2' ਦੀ ਸ਼ੂਟਿੰਗ ਹੋਈ ਸ਼ੁਰੂ, ਫਿਲਮ ਦੇ ਸੈੱਟ ਤੋਂ ਵਾਇਰਲ ਹੋਈ ਬੀਟੀਐਸ ਵੀਡੀਓ

ਗਾਇਕ ਮਹਿਤਾਬ ਵਿਰਕ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਲਈ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ ਪਰਿਵਾਰਕ ਮਨੋਰੰਜਨ ਵਾਲੀ ਇਹ ਨਵੀਂ ਫਿਲਮ 'ਨੀ ਮੈਂ ਸੱਸ ਕੁਟਨੀ' ਦਾ ਦੂਜਾ ਭਾਗ ਹੋਵੇਗਾ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੀ ਇੱਕ ਬੀਟੀਐਸ ਵੀਡੀਓ ਵੀ ਵਾਇਰਲ ਹੋ ਰਹੀ ਹੈ।

By  Pushp Raj April 25th 2024 09:00 AM

 Film Ni main Saas Kutni 2 : ਗਾਇਕ ਮਹਿਤਾਬ ਵਿਰਕ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਲਈ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ ਪਰਿਵਾਰਕ ਮਨੋਰੰਜਨ ਵਾਲੀ ਇਹ ਨਵੀਂ  ਫਿਲਮ 'ਨੀ ਮੈਂ ਸੱਸ ਕੁਟਨੀ' ਦਾ ਦੂਜਾ ਭਾਗ ਹੋਵੇਗਾ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੀ ਇੱਕ ਬੀਟੀਐਸ ਵੀਡੀਓ ਵੀ ਵਾਇਰਲ ਹੋ ਰਹੀ ਹੈ। 

ਦੱਸ ਦਈਏ ਕਿ ਮਹਿਤਾਬ ਵਿਰਕ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। 

View this post on Instagram

A post shared by Mehtab Virk (@iammehtabvirk)


ਫ਼ਿਲਮ 'ਨੀ ਮੈਂ ਸਾਸ ਕੁਟਨੀ 2'  ਦੀ ਸ਼ੂਟਿੰਗ ਹੋਈ ਸ਼ੁਰੂ 

ਹਾਲ ਹੀ ਵਿੱਚ ਗਾਇਕ ਮਹਿਤਾਬ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ 'ਨੀ ਮੈਂ ਸਾਸ ਕੁਟਨੀ 2' ਦਾ ਇੱਕ ਬੀਟੀਐਸ ਵੀਡੀਓ  ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਡੇਟ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਮਹਿਤਾਬ ਵਿਰਕ ਨੇ ਫਿਲਮ ਦੇ ਸੈੱਟ ਤੋਂ ਬੀਟੀਐਸ ਵੀਡੀਓ  ਸਾਂਝਾ ਕਰਦੇ ਹੋਏ ਐਲਾਨ ਕੀਤਾ ਕਿ ਫਿਲਮ ਨੀ ਮੈਂ ਸੱਸ ਕੁਟਨੀ 2 ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਸਾਰੇ ਹੀ ਕਲਾਕਾਰਾਂ ਦਾ ਫਰਸਟ ਲੁੱਕ ਵੇਖਣ ਨੂੰ ਮਿਲ ਰਿਹਾ ਹੈ ਤੇ ਜ਼ਿਆਦਾਤਰ ਕਲਾਕਾਰ ਪਿਛਲੀ ਫਿਲਮ ਦੇ ਹੀ ਸਨ। 

View this post on Instagram

A post shared by Anita Devgan (@anitadevgan101)


ਹੋਰ ਪੜ੍ਹੋ : National Skipping Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਨੈਸ਼ਨਲ ਸਕਿਪਿੰਗ ਡੇਅ ਤੇ ਇਸ ਦਾ ਮਹੱਤਵ


ਮਹਿਤਾਬ ਵਿਰਕ ਤੋਂ ਇਲਾਵਾ ਇਸ ਫਿਲਮ ਵਿੱਚ ਨਿਸ਼ਾ ਬਾਨੋ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸਣੇ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਹਾਲ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 


Related Post