ਦੁਨੀਆ ਭਰ 'ਚ ਰਿਲੀਜ਼ ਹੋਈ ਪੰਜਾਬੀ ਧਾਰਮਿਕ ਫਿਲਮ 'ਬੀਬੀ ਰਜਨੀ' , ਜਾਣੋ ਬੀਬੀ ਰਜਨੀ ਦੀ ਅਸਲ ਕਹਾਣੀ ਬਾਰੇ
ਫਿਲਮ 'ਬੀਬੀ ਰਜਨੀ' ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਹ ਕਾਹਣੀ ਸਿੱਖ ਇਤਿਹਾਸ ਵਿੱਚ ਦਰਜ ਬੀਬੀ ਰਜਨੀ ਦੀ ਕਹਾਣੀ ਹੈ। ਹੁਣ ਵੇਖਣਾ ਹੋਵੇਗਾ ਕਿ ਸਿਨੇਮੈਟਿਕ ਤੌਰ 'ਤੇ ਮੌਜੂਦਾ ਸਮੇਂ ਵਿੱਚ ਕਿਸ ਤਰ੍ਹਾਂ ਪੇਸ਼ ਕੀਤੀ ਜਾਵੇਗੀ।
Film Bibi Rajni Review: ਮਸ਼ਹੂਰ ਪੰਜਾਬੀ ਅਦਾਕਾਰਾ ਰੂਪੀ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਇੱਕ ਨਵੀਂ ਫਿਲਮ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਂਦੀ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ 'ਬੀਬੀ ਰਜਨੀ' ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ, ਜਿਸ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਆਓ ਜਾਣਦੇ ਹਾਂ ਕਿ ਸਿੱਖ ਇਤਿਹਾਸ ਤੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੀ ਬੀਬੀ ਰਜਨੀ ਜੀ ਦੀ ਅਸਲ ਕਹਾਣੀ ਬਾਰੇ।
ਹਾਲ ਹੀ ਵਿੱਚ ਅਦਾਕਾਰਾ ਰੂਪੀ ਗਿੱਲ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬੀਬੀ ਰਜਨੀ' ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਰੂਪੀ ਗਿੱਲ ਨੇ ਇਹ ਵੀ ਦੱਸਿਆ ਸੀ ਕਿ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਨੂੰ ਬੀਬੀ ਰਜਨੀ ਦਾ ਕਿਰਦਾਰ ਨਿਭਾਉਣ ਲਈ ਮਿਲੇਗਾ। ਰੂਪੀ ਗਿੱਲ ਦਾ ਕਹਿਣਾ ਹੈ ਕਿ ਇਹ ਇਸ ਦੀ ਖੁਸ਼ਕਿਸਮਤੀ ਹੈ ਕਿ ਮੈਂ ਬੀਬੀ ਰਜਨੀ ਦਾ ਕਿਰਦਾਰ ਨਿਭਾ ਰਹੀ ਹੈਂ।
ਬੀਬੀ ਰਜਨੀ ਦੀ ਅਸਲ ਕਹਾਣੀ
ਇਹ ਕਾਹਣੀ ਸਿੱਖ ਇਤਿਹਾਸ ਵਿੱਚ ਦਰਜ ਬੀਬੀ ਰਜਨੀ ਦੀ ਕਹਾਣੀ ਹੈ, ਜਿਸ ਵਿੱਚ ਬੀਬੀ ਰਜਨੀ ਦਾ ਘਰਵਾਲਾ, ਜਿਸ ਨੂੰ ਕੋਹੜ ਦੀ ਬਿਮਾਰੀ ਸੀ, ਉਹ ਇੱਕ ਪਵਿੱਤਰ ਸਰੋਵਰ ਵਿੱਚ ਜਾ ਕਿ ਬਿਲਕੁਲ ਚੰਗਾ ਹੋ ਜਾਂਦਾ ਹੈ। ਬਾਅਦ ਵਿੱਚ ਜਾ ਕੇ ਉਹ ਪਵਿੱਤਰ ਸਰੋਵਰ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਰੂਪ ਲੈਂਦਾ ਹੈ। ਇਹ ਕਹਾਣੀ ਬੀਬੀ ਰਜਨੀ ਜੀ ਦੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਤੀ ਪੂਰੇ ਸਮਰਪਣ ਨੂੰ ਦਰਸਾਊਂਦੀ ਹੈ। ਇਤਿਹਾਸਕਾਰ ਇਹ ਵੀ ਦਸਦੇ ਹਨ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਨਿਰਮਾਣ ਵਿੱਚ ਬੀਬੀ ਰਜਨੀ ਜੀ ਦਾ ਅਹਿਮ ਰੋਲ ਸੀ।
ਹੋਰ ਪੜ੍ਹੋ : Birthday Special: ਜਾਣੋ ਜਗਰਾਤਿਆਂ 'ਚ ਗਾਉਣ ਵਾਲੀ ਰਿਚਾ ਸ਼ਰਮਾ ਕਿੰਝ ਬਣੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ
ਇਹ ਫਿਲਮ ਅੱਜ 30 ਅਗਸਤ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਸ ਕਹਾਣੀ ਉੱਤੇ ਪਹਿਲਾਂ ਵੀ ਇੱਕ ਪੰਜਾਬੀ ਫਿਲਮ ਸਾਲ 1974 ਵਿੱਚ ਬਣ ਚੁੱਕੀ ਹੈ, ਜਿਸ ਦਾ ਨਾਂ ਹੈ "ਦੁਖ ਭੰਜਨੁ ਤੇਰਾ ਨਾਮੁ"। ਇਸ ਪੰਜਾਬੀ ਫਿਲਮ ਵਿੱਚ ਉਸ ਵੇਲੇ ਦੇ ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਸੁਨੀਲ ਦੱਤ, ਦਾਰਾ ਸਿੰਘ, ਰਾਜਿੰਦਰ ਕੁਮਾਰ ਤੇ ਧਰਮਿੰਦਰ ਨੇ ਖਾਸ ਭੂਮੀਕਾਵਾਂ ਨਿਭਾਈਆਂ ਸਨ। ਹੁਣ ਵੇਖਣਾ ਹੋਵੇਗਾ ਕਿ ਸਿਨੇਮੈਟਿਕ ਤੌਰ 'ਤੇ ਮੌਜੂਦਾ ਸਮੇਂ ਵਿੱਚ ਕਿਸ ਤਰ੍ਹਾਂ ਪੇਸ਼ ਕੀਤੀ ਜਾਵੇਗੀ।