ਪੰਜਾਬ ਦੇ ਫਿਰੋਜ਼ਪੁਰ ‘ਚ ਵਿਆਹ ਦੀਆਂ ਖੁਸ਼ੀਆਂ ਗਮਾਂ ‘ਚ ਬਦਲੀਆਂ, ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਦੀ ਮੌਤ

By  Shaminder February 27th 2024 03:42 PM

ਮੌਤ ਕਦੋਂ, ਕਿਸ ਨੂੰ ਅਤੇ ਕਿੱਥੇ ਆ ਜਾਣੀ ਹੈ । ਇਸ ਦਾ ਪਤਾ ਸਿਰਫ਼ ਉਸ ਪ੍ਰਮਾਤਮਾ ਨੂੰ ਹੈ। ਕਿਉਂਕਿ ਇਹ ਸਭ ਕੁਝ ਉਸ ਅਕਾਲ ਪੁਰਖ ਨੇ ਪਹਿਲਾਂ ਤੋਂ ਹੀ ਤੈਅ ਕੀਤਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖ਼ਬਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦਾ ਹੈ।ਜਿੱਥੇ ਵਿਆਹ ਦੇ ਗੀਤ ਚੱਲ ਰਹੇ ਸਨ।ਪਰ ਇਸੇ ਦੌਰਾਨ ਲਾੜੀ ਦਾ ਬਲੱਡ ਪ੍ਰੈਸ਼ਰ ਲੋਅ ਹੋ ਗਿਆ।ਜਿਸ ਕਾਰਨ ਉਸ ਦੀ ਮੌਤ (Bride Death)ਹੋ ਗਈ।  ਜਿਸ ਘਰ ‘ਚ ਕੁਝ ਘੰਟੇ ਪਹਿਲਾਂ ਖੁਸ਼ੀਆਂ ਪਸਰੀਆਂ ਸਨ, ਉਸ ਘਰ ‘ਚ ਹੁਣ ਸੱਥਰ ਵਿੱਛ ਗਏ ਹਨ । ਕੁੜੀ  ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

neelam death.jpg

ਹੋਰ ਪੜ੍ਹੋ : ਕੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬੱਚੇ ਨੂੰ ਦਏਗੀ ਜਨਮ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖ਼ਬਰਾਂ

ਗੁਰ ਹਰਸਹਾਏ ਦੇ ਪਿੰਡ ਸਵਾਹ ਵਾਲਾ ਦਾ ਹੈ ਮਾਮਲਾ 

ਇਹ ਮਾਮਲਾ ਗੁਰ ਹਰਸਹਾਏ ਦੇ ਪਿੰਡ ਸਵਾਹ ਵਾਲਾ ਹੈ । ਜਿੱਥੇ ਸੋਮਵਾਰ ਨੂੰ ਜੈ ਚੰਦ ਦੀ 23  ਸਾਲਾਂ ਦੀ ਧੀ ਨੀਲਮ ਦਾ ਵਿਆਹ ਸੀ । ਉਨ੍ਹਾਂ ਦੀ ਧੀ ਨੂੰ ਵਿਆਹੁਣ ਦੇ ਲਈ ਪਿੰਡ ਰੁਕਨਾ ਬਸਤੀ ਤੋਂ ਮਹਿੰਦਰ ਕੁਮਾਰ ਥਿੰਦ ਦਾ ਪੁੱਤਰ ਗੁਰਪ੍ਰੀਤ ਬਰਾਤ ਲੈ ਕੇ ਪੁੱਜਿਆ ਸੀ ।ਪਰਿਵਾਰ ਵਾਲਿਆਂ ਨੇ ਬਰਾਤ ਦਾ ਸੁਆਗਤ ਬੜੀ ਹੀ ਧੂਮਧਾਮ ਦੇ ਨਾਲ ਕੀਤਾ ਸੀ । ਹਰ ਪਾਸੇ ਖੁਸ਼ੀਆਂ ਸਨ ਅਤੇ ਲਾੜੀ ਲਾੜੀ ਦੀਆਂ ਲਾਵਾਂ ਵੀ ਹੋ ਚੁੱਕੀਆਂ ਸਨ । ਪਰ ਕਿਸੇ ਨੂੰ ਪਲ ਭਰ ਦੇ ਲਈ ਵੀ ਦਿਲ ‘ਚ ਇਹ ਖਿਆਲ ਨਹੀਂ ਆਇਆ ਕਿ ਇਹ ਖੁਸ਼ੀਆਂ ਕੁਝ ਹੀ ਪਲਾਂ ਦੀਆਂ ਹਨ ।ਸ਼ਗਨ ਪਾਉਣ ਦੇ ਦੌਰਾਨ ਜਦੋਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇੱਕਠੇ ਹੋਏ ਤਾਂ ਇਸੇ ਦੌਰਾਨ ਕੁੜੀ ਨੀਲਮ ਬੇਹੋਸ਼ ਹੋ ਗਈ ਅਤੇ ਕੁਰਸੀ ਤੋਂ ਥੱਲੇ ਡਿੱਗ ਪਈ । ਜਿਸ ਤੋਂ ਬਾਅਦ ਕੁੜੀ ਦੇ ਮਾਪਿਆਂ ਦੇ ਨਾਲ ਨਾਲ ਬਰਾਤੀਆਂ ਨੂੰ ਵੀ ਭਾਜੜਾਂ ਪੈ ਗਈਆਂ । ਕੁੜੀ ਦੇ ਚਿਹਰੇ ‘ਤੇ ਪਾਣੀ ਦੇ ਛਿੱਟੇ ਮਾਰੇ ਗਏ, ਪਰ ਉਸ ਨੂੰ ਹੋਸ਼ ਨਹੀਂ ਆਇਆ । ਡਾਕਟਰਾਂ ਨੂੰ ਬੁਲਾਇਆ ਗਿਆ ਤਾਂ ਕੁਝ ਸਮੇਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । 

 ਨੀਲਮ ਦੀ ਮੌਤ ਤੋਂ ਬਾਅਦ ਖਾਲੀ ਹੱਥ ਪਰਤੀ ਬਰਾਤ 

ਲਾੜੀ ਨੀਲਮ ਦੀ ਮੌਤ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ ਅਤੇ ਮਾਪਿਆਂ ਨੂੰ ਧੀ ਦੀ ਡੋਲੀ ਦੀ ਬਜਾਏ ਅਰਥੀ ਕੱਢਣੀ ਪਈ । ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

 

 

Related Post