ਬਰਸਾਤ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਦੀ ਦਰਦਨਾਕ ਹਾਲਤ ਦੀਆਂ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ,ਸਾਰੀ ਦੁਨੀਆ ਦਾ ਅੰਨਦਾਤਾ ਸੌਂਦਾ ਭੁੱਖਣ ਭਾਣਾ… ਜੀ ਹਾਂ ਕਿਸਾਨ ਜੋ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਿਨ ਰਾਤ ਮਿਹਨਤ ਕਰਦੇ ਨੇ । ਪਰ ਕਈ ਵਾਰ ਉਸ ਨੂੰ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਹੋਈ ਬੇਮੌਸਮੀ ਬਰਸਾਤ (Rain)ਦੇ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਕਿਸਾਨਾਂ ਦੀਆਂ ਬੱਚਿਆਂ ਵਾਂਗ ਪਾਲੀਆਂ ਫ਼ਸਲਾਂ ਵੀ ਤਬਾਹ ਹੋ ਚੁੱਕੀਆਂ ਹਨ । ਦੇਸ਼ ਦੇ ਕਈ ਹਿੱਸਿਆਂ ਚੋਂ ਅਜਿਹੀਆਂ ਦਿਲ ਨੂੰ ਰਵਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਨੂੰ ਵੇਖ ਕੇ ਕਿਸਾਨਾਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।
ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ
ਰੇਸ਼ਮ ਸਿੰਘ ਅਨਮੋਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਰੇਸ਼ਮ ਸਿੰਘ ਅਨਮੋਲ (Resham Singh Anmol)ਨੇ ਕਿਸਾਨਾਂ ਦੀ ਬਰਸਾਤ ਦੇ ਕਾਰਨ ਤਬਾਹ ਹੋਈ ਫ਼ਸਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਬੇਮੌਸਮੀ ਬਰਸਾਤ ਦੇ ਕਾਰਨ ਕਿਸ ਤਰ੍ਹਾਂ ਕਣਕ ਦੀ ਫਸਲ ਲਿਟ ਗਈ ਹੈ । ਖੇਤੀ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਕਣਕ ਦੀ ਫਸਲ ਪੱਕਣ ਕਿਨਾਰੇ ਹੈ, ਅਜਿਹੇ ‘ਚ ਮੀਂਹ ਪੈਣ ਦੇ ਨਾਲ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ।
ਹੋਰ ਪੜ੍ਹੋ : ਕੈਂਸਰ ਤੋਂ ਬਾਅਦ ਅਦਾਕਾਰਾ ਕਿਰਣ ਖੇਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆਈ , ਟਵੀਟ ਕਰਕੇ ਦਿੱਤੀ ਜਾਣਕਾਰੀ
ਰੇਸ਼ਮ ਸਿੰਘ ਅਨਮੋਲ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਕਿਸਾਨਾਂ ਦੀ ਅੱਗ ਦਾ ਧੂੰਆਂ ਸੈਟੇਲਾਈਟ ਤੋਂ ਨਜ਼ਰ ਆ ਜਾਂਦਾ ਹੈ, ਪਰ ਬਰਸਾਤ ਦੇ ਨਾਲ ਖਰਾਬ ਹੋਈ ਫਸਲ ਸਰਕਾਰਾਂ ਨੂੰ ਨਜ਼ਰ ਨਹੀਂ ਆਉਂਦੀ’।
ਜ਼ਰੂਰਤ ਹੈ ਕੁਦਰਤੀ ਕਰੋਪੀ ਨਾਲ ਨੁਕਸਾਨੀ ਫਸਲ ਦਾ ਦਿੱਤਾ ਜਾਵੇ ਮੁਆਵਜ਼ਾ
ਕੁਦਰਤ ਦੇ ਕਹਿਰ ਕਾਰਨ ਕਿਸਾਨਾਂ ਦੀ ਲੱਖਾਂ ਏਕੜ ‘ਚ ਖੜੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ।ਜ਼ਰੂਰਤ ਹੈ ਇਨ੍ਹਾਂ ਫ਼ਸਲਾਂ ਦਾ ਜਾਇਜ਼ਾ ਲੈ ਕੇ ਸਰਕਾਰ ਵੱਲੋਂ ਲੋੜੀਂਦਾ ਮੁਆਵਜ਼ਾ ਦੇਣ ਦੀ ਤਾਂ ਕਿ ਕਿਸਾਨਾਂ ਦੇ ਜ਼ਖਮਾਂ ‘ਤੇ ਮਰਹਮ ਲੱਗ ਸਕੇ ।