ਸੋਨਮ ਬਾਜਵਾ ਦੇ ਇਸ ਦਿਲ ਖਿੱਚਵੇਂ ਅੰਦਾਜ਼ ਨੂੰ ਵੇਖ ਫੈਨਜ਼ ਹੋਏ ਹੈਰਾਨ, ਵੇਖੋ ਤਸਵੀਰਾਂ

By  Prerit Chauhan February 20th 2024 11:30 AM


Sonam Bajwa Pics: ਪਿਛਲੁ ਕੁਝ ਸਮੇਂ ਤੋਂ ਸੋਨਮ ਬਾਜਵਾ (Sonam Bajwa) ਆਪਣੇ ਫੈਸ਼ਨ , ਪਹਿਰਾਵੇ ਦੇ ਲਈ ਬਹੁਤ ਹੀ ਚਰਚਾ ਵਿੱਚ ਹਨ। ਲੰਮੇ ਕੱਦ-ਕਾਠ ਅਤੇ ਇਕਹਿਰੇ ਸਰੀਰ ਦੀ ਮਾਲਕਣ ਸੋਨਮ ਬਾਜਵਾ ਆਪਣੀ ਦਿੱਖ ਨਾਲ ਹੀ ਸਭਨਾਂ ਨੂੰ ਮੋਹਿਤ ਕਰ ਦਿੰਦੀ ਹੈ। ਸਿੰਪਲ ਲੁੱਕ ਹੋਵੇ ਜਾਂ ਫਿਰ ਗਲੈਮਰਸ ਲੁੱਕ, ਸੋਨਮ ਹਰ ਲੁੱਕ ਵਿੱਚ ਬਹੁਤ ਹੀ ਆਕਰਸ਼ਕ ਲੱਗਦੀ ਹੈ। ਸੋਨਮ ਸੋਸ਼ਲ ਮੀਡੀਆ ‘ਤੇ ਆਪਣੀ ਗਲੈਮਰਸ  ਤਸਵੀਰਾਂ ਅਤੇ ਅਦਾਵਾਂ ਕਰਕੇ ਅਕਸਰ ਟ੍ਰੈਂਡ ਵਿੱਚ ਰਹਿੰਦੀ ਹੈ।

ਫੈਸ਼ਨ ਸੈਂਸ ਦੀ ਹੈ ਪੂਰੀ ਸਮਝ

ਜਿਸ ਢੰਗ ਨਾਲ ਸੋਨਮ ਬਾਜਵਾ ਫੈਸਨ ਸੈਂਸ ਨੂੰ ਟ੍ਰੈਂਡਿੰਗ ਸਟਾਈਲ ਦੇ ਮੁਤਾਬਕ ਕਰਦੀ ਹੈ। ਸੋਨਮ ਧੜਕ-ਭੜਕ ਵਾਲੇ ਰੰਗਾਂ ਦੇ ਨਾਲ-ਨਾਲ ਸਾਦਗੀ ਭਰਪੂਰ ਰੰਗਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਅਪਨਾ ਲੈਂਦੀ ਹੈ। ਉਨ੍ਹਾਂ ‘ਤੇ ਹਰ ਰੰਗ ਅਤੇ ਹਰ ਕਿਸਮ ਦਾ ਪਹਿਰਾਵਾ ਬਹੁਤ ਹੀ ਫੱਬਦਾ ਹੈ। ਸੋਨਮ ਜੋ ਵੀ ਪਹਿਰਾਵਾ ਪਹਿਣਦੇ ਹਨ, ਉਸ ‘ਚ ਉਨ੍ਹਾਂ ਦਾ ਆਤਮਵਿਸ਼ਵਾਸ ਆਮ ਹੀ ਝੱਲਕਦਾ ਹੈ। ਸੋਨਮ ਬਾਜਵਾ ਦਾ ਸਟਾਇਲ ਉਨ੍ਹਾਂ ਦੀਆਂ ਫਿਲਮਾਂ, ਉਨ੍ਹਾਂ ਦੇ ਕੰਮ ਵਿੱਚ ਆਪ ਮੁਹਰੇ ਝਲਕਦਾ ਹੈ।

 

ਆਜ਼ਾਦ ਖਿਆਲਾਂ ਵਾਲੀ ਮੁਟਿਆਰ

ਪੰਜਾਬੀ ਫਿਲਮ ਗੁੱਡੀਆਂ ਪਟੋਲੇ ’ਚ ਸੋਨਮ ਇੱਕ ਐਨਆਰਆਈ ਮੁਟਿਆਰ ਦੀ ਭੂਮਿਕਾ ਵਿੱਚ ਨਜ਼ਰ ਆਉਂਦੀ ਹੈ। ਇਸ ਫਿਲਮ ਵਿੱਚ ਉਹ ਬਹੁਤ ਹੀ ਮੂੰਹ-ਫੱਟ, ਰੀਤੀ-ਰਿਵਾਜ਼ਾਂ ਦੇ ਨਾਮ ‘ਤੇ ਬੰਧਨ ਨੂੰ ਠੁਕਰਾਉਣ ਵਾਲੀ, ਆਜ਼ਾਦ ਖਿਆਲਾਂ ਦੀ ਕੁੜੀ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ ਦੇ ਮਨਾ ਵਿੱਚ ਇੱਕ ਚੁਲਬੁਲੀ ਮੁਟਿਆਰ ਦੀ ਇਮੇਜ ਕਾਇਮ ਕੀਤੀ।

View this post on Instagram

A post shared by Sonam Bajwa (@sonambajwa)

 

ਸਧਾਰਨ ਲੁੱਕ ਵਿੱਚ ਵੀ ਢਾਉਂਦੀ ਹੈ ਕਹਿਰ

ਗੋਡੇ-ਗੋਡੇ ਚਾਅ ਪੰਜਾਬੀ ਫਿਲਮ ਵਿੱਚ ਸੋਨਮ ਇੱਕ ਸਧਾਰਨ, ਪੇਂਡੂ ਨਵ-ਵਿਆਹੀ ਮੁਟਿਆਰ ਦੀ ਭੂਮਿਕਾ ਜ਼ਰੀਏ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਇਸ ਫਿਲਮ ਵਿੱਚ ਉਨਾਂ ਨੇ ਪੰਜਾਬੀ ਸੱਭਿਆਚਾਰ ਮੁਤਾਬਕ ਪਹਿਰਾਵਾ ਪਾਇਆ ਹੈ ਅਤੇ ਉਨ੍ਹਾਂ ਦੀ ਇਹ ਦਿੱਖ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਈ ਹੈ।

ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ 

ਸੋਨਮ ਨੇ ਆਪਣਾ ਕਿਲਰ ਲੁੱਕ ਵਿਖਾਉਂਦੇ ਹੋਏ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ੍ਹ ਖਿੱਚ ਲਿਆ ਹੈ। ਸੋਨਮ ਬਾਜਵਾ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣੀ ਇੱਕ ਨਵੀਂ ਲੁੱਕ ਸਾਂਝੀ ਕੀਤੀ ਹੈ, ਜਿਸ ’ਚ ਉਹ ਬਹੁਤ ਹੀ ਬੋਲਡ ਨਜ਼ਰ ਆ ਰਹੇ ਹਨ। ਸੋਨਮ ਨੇ ਕਾਲੇ ਰੰਗ ਦੀ ਇੱਕ ਛੋਟੀ ਡਰੈਸ ਪਾਈ ਹੈ ਅਤੇ ਵਾਲ ਖੁੱਲ੍ਹੇ ਛੱਡੇ ਹੋਏ ਹਨ। 

ਵ੍ਹਾਈਟ ਬਿਕਨੀ ਡਰੈਸ ’ਚ ਢਾਹਿਆ ਕਹਿਰ

ਇੱਕ ਤਾਜ਼ਾ ਫੋਟੋਸ਼ੂਟ ਦੇ ਲਈ ਸੋਨਮ ਬਾਜਵਾ ਨੇ ਟਰਾਂਸਪੇਰੰਟ ਗਾਊਨ ਪਾ ਕੇ ਤਸਵੀਰਾਂ ਖਿੱਚਵਾਈਆਂ ਹਨ। ਸੋਨਮ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ , ਜਿਸ ਵਿੱਚ ਉਨ੍ਹਾਂ ਨੇ ਵ੍ਹਾਈਟ ਬਿਕਨੀ ਡਰੈਸ ਪਾ ਕੇ ਪੋਜ਼ ਦਿੱਤਾ ਹੈ। ਉਨ੍ਹਾਂ ਦੀ ਇਹ ਤਸਵੀਰ ਬਹੁਤ ਹੀ ਵਾਇਰਲ ਹੋ ਰਹੀ ਹੈ। ਦਰਅਸਲ ਜਿਹੜੇ ਦਰਸ਼ਕਾਂ ਜਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸਾਦਗੀ ਵਾਲੇ ਪਹਿਰਾਵੇ ਵਿੱਚ ਵੇਖਿਆ ਹੈ ਉਨ੍ਹਾਂ ਲਈ ਇਹ ਬਹੁਤ ਹੀ ਅਡਵਾਂਸ ਪਹਿਰਾਵਾ ਸੀ। ਇਸ ਕਰਕੇ ਹੀ ਕਈ ਪ੍ਰਸ਼ੰਸਕਾਂ ਨੂੰ ਸੋਨਮ ਦੀ ਇਹ ਲੁੱਕ ਹਜਮ ਨਹੀਂ ਹੋਈ ਹੈ।

 

ਸੋਨਮ ਬਾਜਵਾ ਦਾ ਵਰਕ ਫਰੰਟ

ਸੋਨਮਪ੍ਰੀਤ ਬਾਜਵਾ ਉਰਫ਼ ਸੋਨਮ ਬਾਜਵਾ ਇੱਕ ਭਾਰਤੀ ਮਾਡਲ, ਅਦਾਕਾਰਾ ਹਨ, ਜੋ ਕਿ ਪੰਜਾਬੀ, ਤਮਿਲ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਰਹੇ ਹਨ। ਸੋਨਮ ਨੇ ਸਾਲ 2012 ’ਚ ‘ਫੈਮਿਨਾ ਮਿਸ ਇੰਡੀਆ’ (Femina Miss India) ਮੁਕਾਬਲੇ ’ਚ ਸ਼ਿਰਕਤ ਕੀਤੀ ਸੀ।

View this post on Instagram

A post shared by Sonam Bajwa (@sonambajwa)

 

ਹੋਰ ਪੜ੍ਹੋ: ਕਰਨ ਔਜਲਾ ਤੇ ਰੈਪਰ ਡਿਵਾਈਨ ਨੇ ਹੇਮਕੁੰਟ ਫਾਊਂਡੇਸ਼ਨ ਨਾਲ ਮਿਲ ਕੇ ਲੋੜਵੰਦ ਬੱਚਿਆਂ ਦੀ ਕੀਤੀ ਮਦਦ, ਵੇਖੋ ਵੀਡੀਓ

ਪਿਛਲੇ ਸਾਲ ਪੰਜਾਬੀ ਫਿਲਮ ‘ਕੈਰੀ ਆਨ ਜੱਟਾ-3’ ਵਿੱਚ ਸੋਨਮ ਬਾਜਵਾ ਨੇ ਆਪਣੀ ਅਦਾਕਾਰੀ ਨਾਲ ਕਾਫ਼ੀ ਵਾਹ-ਵਾਹੀ ਖੱਟੀ। ਹੁਣ ਤੱਕ ਸੋਨਮ ਜਿੰਦ ਮਾਹੀ, ਪੁਆੜਾ, ਅੜਬ ਮੁਟਿਆਰ,ਹੌਂਸਲਾ ਰੱਖ, ਗੋਡੇ-ਗੋਡੇ ਚਾਅ, ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ, ਗੁੱਡੀਆਂ ਪਟੋਲੇ, ਮੁਕਲਾਵਾ, ਸ਼ੇਰ ਬੱਗਾ, ਨਿੱਕਾ ਜੈਲਦਾਰ, ਮੰਜੇ ਬਿਸਤਰੇ, ਸੁਪਰ ਸਿੰਘ, ਪੰਜਾਬ-194, ਕੈਰੀ ਆਨ ਜੱਟਾ-2 ਅਤੇ-3 ਆਦਿ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਦਮ-ਖਮ ਵਿਖਾ ਚੁੱਕੇ ਹਨ।

Related Post