7 ਸਾਲਾਂ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਬੱਬੂ ਮਾਨ ਦਾ ਫੈਨ, ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਬੱਬੂ ਮਾਨ ਨੁੰ ਕੀਤੀ ਅਪੀਲ

ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇਸ ਸ਼ਖਸ ਨੂੰ ਸੰਗਲਾਂ ਦੇ ਨਾਲ ਜਕੜਿਆ ਹੋਇਆ ਹੈ। ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੁਰਪ੍ਰੀਤ ਸਿੰਘ ਕਹਿ ਰਹੇ ਹਨ ਕਿ ਬੱਬੂ ਮਾਨ ਸਾਹਿਬ ਤੁਹਾਡਾ ਫੈਨ ਸੰਗਲਾਂ ‘ਚ ਜਕੜਿਆ ਹੋਇਆ ਹੈ ਅਤੇ ਤੁਹਾਡੇ ਹੀ ਗੀਤ ਗਾ ਰਿਹਾ ਹੈ।

By  Shaminder August 11th 2024 08:00 AM

ਗਾਇਕ ਬੱਬੂ ਮਾਨ (Babbu Maan) ਦਾ ਇੱਕ ਫੈਨ ਜੋ ਪਿਛਲੇ ਸੱਤ ਸਾਲਾਂ ਤੋਂ ਸੰਗਲਾਂ ਦੇ ਨਾਲ ਜਕੜਿਆ ਹੋਇਆ ਹੈ। ਅੱਜ ਵੀ ਬੱਬੂ ਮਾਨ ਦੇ ਗੀਤ ਦੇ ਗੀਤ ਗਾ ਰਿਹਾ ਹੈ। ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇਸ ਸ਼ਖਸ ਨੂੰ ਸੰਗਲਾਂ ਦੇ ਨਾਲ ਜਕੜਿਆ ਹੋਇਆ ਹੈ। ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੁਰਪ੍ਰੀਤ ਸਿੰਘ ਕਹਿ ਰਹੇ ਹਨ ਕਿ ਬੱਬੂ ਮਾਨ ਸਾਹਿਬ ਤੁਹਾਡਾ ਫੈਨ ਸੰਗਲਾਂ ‘ਚ ਜਕੜਿਆ ਹੋਇਆ ਹੈ ਅਤੇ ਤੁਹਾਡੇ ਹੀ ਗੀਤ ਗਾ ਰਿਹਾ ਹੈ।

ਹੋਰ ਪੜ੍ਹੋ :  ਫਿੱਟਨੈਸ ਮਾਡਲ ਸੁੱਖ ਜੌਹਲ ਆਪਣੇ ਪਿੰਡ ‘ਚ ਮਸਤੀ ਕਰਦੇ ਆਏ ਨਜ਼ਰ, ਵੇਖੋ ਪਿੰਡ ਦਾ ਨਜ਼ਾਰਾ

ਇਸ ਨੂੰ ਮਿਲ ਕੇ ਤਾਂ ਜਾਓ ਇਸ ਨੂੰ ਥੋੜ੍ਹਾ ਹੌਸਲਾ ਤਾਂ ਹੋਵੇ । ਬੱਬੂ ਮਾਨ ਨੇ ਇਸ ਕੱਟੜ ਫੈਨ ਦੇ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰ ਨੇ ਰਿਐਕਸ਼ਨ ਦਿੱਤੇ ਹਨ । ਇਸ ਦੇ ਨਾਲ ਹੀ ਬੱਬੂ ਮਾਨ ਨੂੰ ਅਪੀਲ ਕੀਤੀ ਕਿ ਇਸ ਸ਼ਖਸ ਨੂੰ ਜ਼ਰੂਰ ਮਿਲ ਕੇ ਆਓ। 


ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੁੰ ਦਿੱਤੇ ਹਨ । ਉਹ ਜਲਦ ਹੀ ਫ਼ਿਲਮ ‘ਸੁੱਚਾ ਸੂਰਮਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਬੀਤੇ ਦਿਨ ਗਾਇਕ ਨੇ ਇੱਕ ਮੋਸ਼ਨ ਪੋਸਟਰ ਵੀ ਇਸ ਫ਼ਿਲਮ ਦਾ ਸਾਂਝਾ ਕੀਤਾ ਸੀ । ਜਿਸ ‘ਚ ਬੱਬੂ ਮਾਨ ਸੁੱਚੇ ਦੇ ਕਿਰਦਾਰ ‘ਚ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਪਰ ਇਸ ਫ਼ਿਲਮ ਦਾ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ। 

View this post on Instagram

A post shared by Shakti Johal Johal (@shakti__johaljohal0)



Related Post