ਮਸ਼ਹੂਰ ਗਜ਼ਲ ਗਾਇਕ Pankaj Udhas ਦਾ ਅੱਜ ਹੋਵੇਗਾ ਅੰਤਿਮ ਸਸਕਾਰ

By  Shaminder February 27th 2024 11:06 AM

ਬੀਤੇ ਦਿਨ ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ (Pankaj Udhas) ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ (pankaj udhas funeral ) ਅੱਜ ਕੀਤਾ ਜਾਵੇਗਾ । ਜਿਸ ਬਾਰੇ ਉਨ੍ਹਾਂ ਦੀ ਧੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਦੀ ਧੀ ਨਾਯਾਬ ਨੇ ਲਿਖਿਆ ‘ਪਦਮਸ਼੍ਰੀ ਪੰਕਜ ਉਧਾਸ ਦੀ ਪਿਆਰ ਭਰੀ ਯਾਦ ‘ਚ, ਬਹੁਤ ਹੀ ਭਾਰੇ ਮਨ ਦੇ ਨਾਲ, ਅਸੀਂ ਤੁਹਾਨੂੰ ਲੰਮੀ ਬੀਮਾਰੀ ਦੇ ਕਾਰਨ 26 ਫਰਵਰੀ 2024  ਨੂੰ ਉਨ੍ਹਾਂ ਦੇ ਦਿਹਾਂਤ ਦੀ ਖਬਰ ਦਿੰਦੇ ਹੋਏ ਦੁਖੀ ਹਾਂ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ, 27  ਫਰਵਰੀ ਨੂੰ ਦੁਪਹਿਰ ਤਿੰਨ ਤੋਂ ਪੰਜ ਵਜੇ ਤੱਕ ਹੋਵੇਗਾ। ਸਥਾਨ ਹਿੰਦੂ ਸ਼ਮਸ਼ਾਨ, ਵਰਲੀ ਮੁੰਬਈ ਲੈਂਡਮਾਰਕ ਓਪੋਜਿਟ, ਫੋਰ ਸੀਜ਼ਨਸ : ਡਾਕਟਰ ਈ ਮਿਊਜ਼ ਰੋਡ ਵਰਲੀ,ਉਧਾਸ ਪਰਿਵਾਰ’।

Pankaj Udhas Death (2).jpg

  ਹੋਰ ਪੜ੍ਹੋ :ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਦਾ ਪਤੀ ਨੇ ਗੋਲੀ ਮਾਰ ਕੇ ਕੀਤਾ ਕਤਲ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

 ਅੰਤਿਮ ਦਰਸ਼ਨਾਂ ਲਈ ਘਰ ਲਿਆਂਦੀ ਜਾਵੇਗੀ ਮ੍ਰਿਤਕ ਦੇਹ

  ਪੰਕਜ ਉਧਾਸ ਦੇ ਅੰਤਿਮ ਦਰਸ਼ਨਾਂ ਦੇ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਲਿਆਂਦੀ ਜਾਵੇਗੀ । ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਉਨ੍ਹਾਂ ਦੇ ਚਾਹੁਣ ਵਾਲੇ ਕਰ ਸਕਣਗੇ । ਦੱਸ ਦਈਏ ਕਿ ਬੀਤੇ ਦਿਨ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਸੀ ।ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ।ਮਰਹੂਮ ਗਾਇਕ ਦੀ ਧੀ ਨੇ ਇਸ ਬਾਰੇ ਬੀਤੇ ਦਿਨ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਸੀ।ਉਨ੍ਹਾਂ ਦੇ ਘਰ ਅਫਸੋਸ ਪ੍ਰਗਟ ਕਰਨ ਦੇ ਲਈ ਕਈ ਫ਼ਿਲਮੀ ਹਸਤੀਆਂ ਅਤੇ ਸੰਗੀਤ ਜਗਤ ਦੇ ਨਾਲ ਜੁੜੇ ਕਲਾਕਾਰ ਪਹੁੰਚ ਰਹੇ ਹਨ । 
 Pankaj Udhas Death.jpg
 

ਪੰਕਜ ਉਧਾਸ ਨੂੰ ਯਾਦ ਕਰਕੇ ਭਾਵੁਕ ਹੋਏ ਅਨੂਪ ਜਲੋਟਾ 

ਪੰਕਜ ਉਧਾਸ ਨੂੰ ਯਾਦ ਕਰਦੇ ਹੋਏ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ।ਅਨੂਪ ਜਲੋਟਾ ਨੇ ਭਾਵੁਕ ਹੁੰਦੇ ਹੋਏ ਗਾਇਕ ਦੇ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਏ ਐੱਨ ਆਈ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ‘ਮੈਂ ਆਪਣਾ ਦੋਸਤ ਗੁਆ ਦਿੱਤਾ ਹੈ।ਲੋਕਾਂ ਨੇ ਪੰਕਜ  ਨੂੰ ਗੁਆ ਦਿੱਤਾ । ਪੰਕਜ, ਤਲਤ ਅਜੀਜ਼ ਅਤੇ ਮੇਰੀ ਤਿੱਕੜੀ ਹੁੰਦੀ ਸੀ।ਅਸੀਂ ਇੱਕਠਿਆਂ ਕਈ ਸੰਗੀਤ ਪ੍ਰੋਗਰਾਮ ਕੀਤੇ ਸਨ।ਉਨ੍ਹਾਂ ਦੇ ਦਿਹਾਂਤ ਕਾਰਨ ਮੈਨੂੰ ਬਹੁਤ ਧੱਕਾ ਲੱਗਿਆ ਹੈ। ਉਨ੍ਹਾਂ ਨੇ ਗਜ਼ਲ ਨੁੰ ਘਰ-ਘਰ ਪਹੁੰਚਾਇਆ ਅਤੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ।

View this post on Instagram

A post shared by Nayaab Udhas (@nayaabudhas)

  

 

 

Related Post