ਭਾਰਤੀ ਸਿੰਘ ਨੇ ਪਤੀ ਹਰਸ਼ ਨਾਲ ਵਾਇਰਲ ਗੀਤ 'ਸਾਗਰ ਦੀ ਵੁਹਟੀ' 'ਤੇ ਬਣਾਈ ਰੀਲ , ਵੇਖੋ ਵੀਡੀਓ

By  Pushp Raj March 16th 2024 05:50 PM -- Updated: March 16th 2024 05:54 PM

Bharti Singh on viral Song Sagar Di vahuhti: ਬਾਲੀਵੁੱਡ ਦੀ ਮਸ਼ਹੂਰ ਕਾਮੇਡੀ ਕੁਇਨ ਯਾਨੀ ਕਿ ਭਾਰਤੀ ਸਿੰਘ (Bharti Singh) ਅਕਸਰ ਆਪਣੇ ਚੁਲਬੁਲੇ ਅੰਦਾਜ਼ ਤੇ ਕਾਮੇਡੀ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਭਾਰਤੀ ਸਿੰਘ ਨੇ ਮਸ਼ਹੂਰ ਪੰਜਾਬੀ ਗੀਤ 'ਸਾਗਰ ਦੀ ਵੁਹਟੀ' 'ਤੇ ਡਾਂਸ ਕਰਦੀ ਤੇ ਰੀਲ ਬਣਾਉਂਦੀ ਹੋਈ ਨਜ਼ਰ ਆਈ। 


ਦੱਸ ਦਈਏ ਕਿ ਭਾਰਤੀ ਸਿੰਘ ਟੀਵੀ ਜਗਤ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਭਾਰਤੀ ਸਿੰਘ ਆਪਣੇ ਯੂਟਿਊਬ ਚੈਨਲ ਰਾਹੀਂ ਆਪਣੇ ਫੈਨਜ਼ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। 

View this post on Instagram

A post shared by Bharti Singh (@bharti.laughterqueen)

 

ਭਾਰਤੀ ਸਿੰਘ ਦੀ ਬਣਾਈ ਗੀਤ 'ਸਾਗਰ ਦੀ ਵੁਹਟੀ' 'ਤੇ ਰੀਲ 


ਹਾਲ ਹੀ ਵਿੱਚ ਭਾਰਤੀ ਸਿੰਘ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਭਾਰਤੀ ਨੂੰ ਉਸ ਦੇ ਪਤੀ ਹਰਸ਼ ਲਿੰਬਾਚਿਆ ਦੇ ਨਾਲ ਵੇਖ ਸਕਦੇ ਹੋ। ਵੀਡੀਓ ਦੀ ਬੈਕਗ੍ਰਾਊਂਡ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਚੱਲ ਰਿਹਾ ਗੀਤ 'ਸਾਗਰ ਦੀ ਵੁਹਟੀ' ਚੱਲ ਰਿਹਾ ਹੈ। ਭਾਰਤੀ ਆਪਣੇ ਪਤੀ ਦੇ ਨਾਲ ਇਸ ਗੀਤ ਉੱਤੇ ਰੀਲ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। 


ਇਸ ਵੀਡੀਓ ਵਿੱਚ ਤੁਸੀਂ ਭਾਰਤੀ ਤੇ ਹਰਸ਼ ਨੂੰ ਇਸ ਗੀਤ ਉੱਤੇ ਲਿਪਸਿੰਗ ਕਰਦੇ ਹੋਏ ਅਤੇ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸ਼ੇਅਰ ਕਰਦਿਆਂ ਭਾਰਤੀ ਕੈਪਸ਼ਨ ਵਿੱਚ ਲਿਖਿਆ, '????❤️????।'

ਫੈਨਜ਼ ਭਾਰਤੀ ਦੀ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ, 'Punjabi always punjabi।' ਇੱਕ ਹੋਰ ਨੇ ਲਿਖਿਆ, 'ਸਾਗਰ ਦੀ ਵੁਹਟੀ✖️ ਹਰਸ਼ ਦੀ ਮੋਟੀ ✔️।' ਫੈਨਜ਼ ਦੇ ਨਾਲ-ਨਾਲ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। 

View this post on Instagram

A post shared by Bharti Singh (@bharti.laughterqueen)

 

ਹੋਰ ਪੜ੍ਹੋ : ਭਾਰਤ ਸਰਕਾਰ ਨੇ Inclusive Cinema Experience ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਭਾਰਤੀ ਸਿੰਘ ਦਾ ਵਰਕ ਫਰੰਟ

ਭਾਰਤੀ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਾਮੇਡੀ ਦੀ ਦੁਨੀਆ ‘ਚ ਨਾਮ ਕਮਾਏਗੀ । ਉਹ ਇੱਕ ਸਪੋਰਟਸ ਪਰਸਨ ਸੀ ਅਤੇ ਇਸੇ ਖੇਤਰ ‘ਚ ਅੱਗੇ ਜਾਣਾ ਚਾਹੁੰਦੀ ਸੀ । ਪਰ ਆਰਥਿਕ ਤੰਗੀ ਦੇ ਕਾਰਨ ਉਹ ਅਜਿਹਾ ਨਹੀਂ ਸੀ ਕਰ ਸਕੀ । ਜਿਸ ਤੋਂ ਬਾਅਦ ਉਹ ਕਾਮੇਡੀ ਦੀ ਦੁਨੀਆ ‘ਚ ਆ ਗਈ ।

Related Post