ਮਹਿੰਦਰਾ ਕੰਪਨੀ ਵੱਲੋਂ ਬਣਾਈ ਜਾਣ ਵਾਲੀ ਹਰ ਗੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕੀਤੀ ਜਾਂਦੀ ਹੈ ਭੇਂਟ, ਜਾਣੋ ਪੂਰੀ ਖ਼ਬਰ

ਮਹਿੰਦਰਾ ਐਂਡ ਮਹਿੰਦਰਾ ਕੰਪਨੀ ਭਾਰਤ ਦੇ ਵੱਡੇ ਵਾਹਨ ਉਤਪਾਦਕਾਂ ਵਿੱਚੋਂ ਇੱਕ ਹੈ । ਇਸ ਕੰਪਨੀ ਦੀ ਸਥਾਪਨਾ ਲੁਧਿਆਣਾ ‘ਚ 1945 ‘ਚ ਹੋਈ ਸੀ । ਕੰਪਨੀ ਪੰਜਾਬ ਦੇ ਨਾਲ ਸਬੰਧ ਰੱਖਦੀ ਹੈ ਅਤੇ ਕੰਪਨੀ ਹਰ ਵਾਰ ਜਦੋਂ ਵੀ ਕੋਈ ਨਵੀਂ ਗੱਡੀ ਲਾਂਚ ਕਰਦੀ ਹੈ ਤਾਂ ਕੰਪਨੀ ਦੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਆਪਣੀ ਪਹਿਲੀ ਗੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਭੇਂਟ ਕਰਦੀ ਹੈ ।

By  Shaminder August 9th 2023 05:21 PM

ਮਹਿੰਦਰਾ ਐਂਡ ਮਹਿੰਦਰਾ ਕੰਪਨੀ ਭਾਰਤ ਦੇ ਵੱਡੇ ਵਾਹਨ ਉਤਪਾਦਕਾਂ ਵਿੱਚੋਂ ਇੱਕ ਹੈ । ਇਸ ਕੰਪਨੀ ਦੀ ਸਥਾਪਨਾ ਲੁਧਿਆਣਾ ‘ਚ  1945 ‘ਚ ਹੋਈ ਸੀ । ਕੰਪਨੀ ਪੰਜਾਬ ਦੇ ਨਾਲ ਸਬੰਧ ਰੱਖਦੀ ਹੈ ਅਤੇ ਕੰਪਨੀ ਹਰ ਵਾਰ ਜਦੋਂ ਵੀ ਕੋਈ ਨਵੀਂ ਗੱਡੀ ਲਾਂਚ ਕਰਦੀ ਹੈ ਤਾਂ ਕੰਪਨੀ ਦੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਆਪਣੀ ਪਹਿਲੀ ਗੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਭੇਂਟ ਕਰਦੀ ਹੈ । ਹਾਲ ਹੀ ‘ਚ ਮਹਿੰਦਰਾ ਕੰਪਨੀ ਦੇ ਵੱਲੋਂ ਨਵੀਂ ਗੱਡੀ ਲਾਂਚ ਕੀਤੀ ਗਈ ਸੀ ।


ਹੋਰ ਪੜ੍ਹੋ  : 

ਜੋ ਕਿ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ‘ਚ ਭੇਂਟ ਕੀਤੀ ਗਈ ਸੀ । ਇਸ ਤੋਂ ਇਲਾਵਾ ਥਾਰ ਲਾਂਚ ਕਰਨ ਤੋਂ ਪਹਿਲਾਂ ਇਸ ਨੂੰ ਹਰਿਮੰਦਰ ਸਾਹਿਬ ‘ਚ ਭੇਂਟ ਕੀਤਾ ਗਿਆ ਸੀ । 

ਅਨੰਦ ਮਹਿੰਦਰਾ ਨੇ ਭੇਂਟ ਬਾਰੇ ਕੀਤਾ ਸੀ ਖੁਲਾਸਾ 

2013 ‘ਚ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਦੱਸਿਆ ਸੀ ਕਿ ‘ਸਾਡੀ ਕੰਪਨੀ ਦੀ ਇਹ ਪ੍ਰੰਪਰਾ ਹੈ ਕਿ ਮਾਰਕੀਟ ‘ਚ ਕੋਈ ਵੀ ਨਵਾਂ ਵਾਹਨ ਲਾਂਚ ਕਰਨ ਤੋਂ ਪਹਿਲਾਂ ਅਸੀਂ ਹਰ ਗੱਡੀ ਨੂੰ ਹਰਿਮੰਦਰ ਸਾਹਿਬ ‘ਚ ਭੇਂਟ ਕਰਦੇ ਹਾਂ’। 

M&M recently handover a Scorpion N at Sri Darbar Sahib, Amritsar. Company has a tradition of donating every new model it launches at Sri Darbar Sahib. pic.twitter.com/vau23GOW3U

— ਸਰਬਜੀਤ ਸਿੰਘ (@nihang) August 8, 2023






Related Post