ਗਾਣੇ ਦੀ ਸ਼ੂਟਿੰਗ ਕਰਨ ਦੌਰਾਨ ਡਿੱਗੀ ਕੌਰ ਬੀ, ਵੀਡੀਓ ਕੀਤਾ ਸਾਂਝਾ
ਗਾਇਕਾ ਆਪਣੇ ਗੀਤ ਦੀ ਸ਼ੂਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।ਇਸੇ ਦੌਰਾਨ ਉਹ ਆਪਣੇ ਕੋ-ਸਟਾਰ ਦੇ ਨਾਲ ਦਿਖਾਈ ਦੇ ਰਹੇ ਹਨ ।ਕੌਰ ਬੀ ਨੇ ਸ਼ੂਟ ਦੇ ਦੌਰਾਨ ਹਾਈ ਪੈਨਸਿਲ ਹੀਲ ਪਾਈ ਹੋਈ ਹੈ। ਜਿਉਂ ਹੀ ਉਹ ਬਾਰੀਕ ਜਿਹੀ ਪਟਰੀ ‘ਤੇ ਤੁਰਦੀ ਹੈ ਤਾਂ ਉਹ ਡਿੱਗ ਪੈਂਦੀ ਹੈ।
ਕੌਰ ਬੀ (Kaur B) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਆਪਣੇ ਗੀਤ ਦੀ ਸ਼ੂਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।ਇਸੇ ਦੌਰਾਨ ਉਹ ਆਪਣੇ ਕੋ-ਸਟਾਰ ਦੇ ਨਾਲ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਕੈਂਸਰ ਦੇ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਦਿੱਤਾ ਹੈਲਥ ਅਪਡੇਟ, ਕਿਹਾ ‘ਤੁਸੀਂ ਮੇਰੇ ਲਈ ਦੁਆ ਕਰੋ’
ਕੌਰ ਬੀ ਨੇ ਸ਼ੂਟ ਦੇ ਦੌਰਾਨ ਹਾਈ ਪੈਨਸਿਲ ਹੀਲ ਪਾਈ ਹੋਈ ਹੈ। ਜਿਉਂ ਹੀ ਉਹ ਬਾਰੀਕ ਜਿਹੀ ਪਟਰੀ ‘ਤੇ ਤੁਰਦੀ ਹੈ ਤਾਂ ਉਹ ਡਿੱਗ ਪੈਂਦੀ ਹੈ। ਇਸ ਵੀਡੀਓ ਨੂੰ ‘ਹੁਣੇ ਚੱਲੀ ਸੀ ਤਰੀਕਾਂ ‘ਤੇ ਤਾਂ…ਹੋਇਆ ਕਦੀਂ ਕਿਸੇ ਨਾਲ ਚੱਲਦੇ ਸ਼ਾਟ ‘ਚ ਇਵੇਂ ਜਾਂ ਮੇਰੇ ਨਾਲ ਈ…ਕਦੇ ਕਦੇ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ…ਪਰ ਕਦੇ ਕਦੇ ਇਸ ਦਾ ਰਿਜ਼ਲਟ ਸੌ ਪਰਸੈਂਟ ਹੁੰਦਾ ਏ’।
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਬਜਟ, ਪੀਜ਼ਾ ਹੱਟ, ਮਿੱਤਰਾਂ ਦੇ ਬੂਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।