ਕੈਂਸਰ ਦੇ ਇਲਾਜ ਦੌਰਾਨ ਹਿਨਾ ਖ਼ਾਨ ਨੇ ਕਟਵਾਏ ਆਪਣੇ ਸਾਰੇ ਵਾਲ, ਵੀਡੀਓ ਕੀਤਾ ਸਾਂਝਾ
ਹੁਣ ਅਦਾਕਾਰਾ ਹਿਨਾ ਖ਼ਾਨ ਨੇ ਆਪਣੀ ਨਵੀਂ ਲੁੱਕ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਸਾਰੇ ਵਾਲ ਪੂਰੀ ਤਰ੍ਹਾਂ ਕਟਵਾ ਦਿੱਤੇ ਹਨ । ਜਿਸ ਕਾਰਨ ਉਸ ਨੇ ਆਪਣੇ ਸਿਰ ‘ਤੇ ਟੋਪੀ ਪਾਈ ਹੋਈ ਹੈ।
ਅਦਾਕਾਰਾ ਹਿਨਾ ਖ਼ਾਨ (Hina Khan) ਇਨ੍ਹੀਂ ਦਿਨੀਂ ਆਪਣੇ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸ ਦੌਰਾਨ ਅਦਾਕਾਰਾ ਆਪਣੇ ਵ ਵੀਡੀਓ ਸਾਂਝੇ ਕਰਕੇ ਆਪਣੀ ਸਿਹਤ ਬਾਰੇ ਵੀ ਫੈਨਸ ਦੇ ਨਾਲ ਸਿਹਤ ਦੇ ਬਾਰੇ ਅਪਡੇਟਸ ਵੀ ਸਾਂਝੇ ਕਰਦੀ ਰਹਿੰਦੀ ਹੈ।ਹੁਣ ਅਦਾਕਾਰਾ ਨੇ ਆਪਣੀ ਨਵੀਂ ਲੁੱਕ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਸਾਰੇ ਵਾਲ ਪੂਰੀ ਤਰ੍ਹਾਂ ਕਟਵਾ ਦਿੱਤੇ ਹਨ । ਜਿਸ ਕਾਰਨ ਉਸ ਨੇ ਆਪਣੇ ਸਿਰ ‘ਤੇ ਟੋਪੀ ਪਾਈ ਹੋਈ ਹੈ।
ਹੋਰ ਪੜ੍ਹੋ : ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਨੇ ਮਨਾਇਆ ਪੁੱਤਰ ਦਾ ਜਨਮ ਦਿਨ
ਕੈਂਸਰ ਦੀ ਤੀਜੀ ਸਟੇਜ ‘ਤੇ ਹਿਨਾ ਖ਼ਾਨ
ਹਿਨਾ ਖ਼ਾਨ ਨੇ ਜੂਨ ‘ਚ ਇਹ ਖਬਰ ਸਾਂਝੀ ਕੀਤੀ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਸਟੇਜ-੩ ਦਾ ਕੈਂਸਰ ਹੈ। ਜਿਸ ਬਾਰੇ ਅਦਾਕਾਰਾ ਨੇ ਜੂਨ ਮਹੀਨੇ ‘ਚ ਇਹ ਜਾਣਕਾਰੀ ਸਾਂਝੀ ਕੀਤੀ ਸੀ ।ਜਿਸ ਤੋਂ ਬਾਅਦ ਅਦਾਕਾਰਾ ਮੁੰਬਈ ਦੇ ਇੱਕ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੀ ਹੈ । ਹਿਨਾ ਖ਼ਾਨ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੀਆਂ ਕਰ ਰਹੀ ਹੈ।
ਹਿਨਾ ਖ਼ਾਨ ਦਾ ਵਰਕ ਫ੍ਰੰਟ
ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਵੀ ਸੀਰੀਅਲਸ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਪਰ ਉਸ ਨੂੰ ਪਛਾਣ ਮਿਲੀ ਸੀ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਸੀਰੀਅਲ ‘ਚ ਨਿਭਾਏ ਗਏ ਕਿਰਦਾਰ ‘ਅਕਸ਼ਰਾ’ ਦੇ ਨਾਲ। ਇਸ ਸੀਰੀਅਲ ਦੇ ਜ਼ਰੀਏ ਹੀ ਉਹ ਘਰ-ਘਰ ‘ਚ ਜਾਣੀ ਜਾਣ ਲੱਗ ਪਈ । ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਨਜ਼ਰ ਆਈ ਸੀ ।