ਕਬੱਡੀ ਖਿਡਾਰੀ ਨਿਰਭੈ ਸਿੰਘ ਦੇ ਦਿਹਾਂਤ ਕਾਰਨ ਪਰਿਵਾਰ ‘ਚ ਸੋਗ ਦੀ ਲਹਿਰ, ਪਿੰਡ ਹਠੂਰ ਦਾ ਰਹਿਣ ਵਾਲਾ ਸੀ ਖਿਡਾਰੀ
ਪੰਜਾਬ ਦੇ ਲੁਧਿਆਣਾ ‘ਚ ਪੈਂਦੇ ਪਿੰਡ ਜਗਰਾਓਂ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਨਿਰਭੈ ਸਿੰਘ ਦਾ ਦਿਹਾਂਤ ਹੋ ਗਿਆ ਹੈ। ਨਿਰਭੈ ਸਿੰਘ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ ਸੀ ਅਤੇ ਉਸ ਦੇ ਦੋ ਹੋਰ ਭਰਾ ਵੀ ਸਨ । ਉਸ ਦੀ ਮੌਤ ਸਾਈਲੈਂਟ ਹਾਰਟ ਅਟੈਕ ਦੇ ਕਾਰਨ ਹੋਈ ਹੈ। ਨਿਰਭੈ ਸਿੰਘ ਦਾ ਦਿਹਾਂਤ ਉਸ ਵੇਲੇ ਹੋਇਆ ਜਦੋਂ ਉਹ ਸੁੱਤੇ ਪਏ ਸਨ ।
ਪੰਜਾਬ ਦੇ ਲੁਧਿਆਣਾ ‘ਚ ਪੈਂਦੇ ਪਿੰਡ ਜਗਰਾਓਂ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਨਿਰਭੈ ਸਿੰਘ (Nirbhai Hathur) ਦਾ ਦਿਹਾਂਤ ਹੋ ਗਿਆ ਹੈ। ਨਿਰਭੈ ਸਿੰਘ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ ਸੀ ਅਤੇ ਉਸ ਦੇ ਦੋ ਹੋਰ ਭਰਾ ਵੀ ਸਨ । ਉਸ ਦੀ ਮੌਤ ਸਾਈਲੈਂਟ ਹਾਰਟ ਅਟੈਕ ਦੇ ਕਾਰਨ ਹੋਈ ਹੈ। ਨਿਰਭੈ ਸਿੰਘ ਦਾ ਦਿਹਾਂਤ ਉਸ ਵੇਲੇ ਹੋਇਆ ਜਦੋਂ ਉਹ ਸੁੱਤੇ ਪਏ ਸਨ । ਇਸੇ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ । ਉਸ ਦੀ ਮੌਤ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਸ ਦੇ ਪਰਿਵਾਰ ਵਾਲੇ ਸਵੇਰ ਸਮੇਂ ਉਸ ਨੂੰ ਜਗਾਉਣ ਦੇ ਲਈ ਆਏ ਤਾਂ ਉਹ ਬੇਹੋਸ਼ ਪਿਆ ਸੀ । ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
2007 ਤੋ 2010 ਤੱਕ ਨਿਰਭੈ ਪੇਂਡੂ ਖੇਡਾਂ ‘ਚ ਮਸ਼ਹੂਰ ਹੋਇਆ ਸੀ । ਪਿਤਾ ਦੇ ਦਿਹਾਂਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ‘ਤੇ ਹੀ ਸੀ । ਨਿਰਭੈ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਦੋ ਹੋਰ ਭਰਾ ਹਨ ਜੋ ਕਿ ਕਬੱਡੀ ਦੇ ਬਿਹਤਰੀਨ ਖਿਡਾਰੀ ਹਨ । ਉਸ ਦੇ ਭਰਾ ਦਾ ਨਾਮ ਨਾਨਕ ਅਤੇ ਏਕਮ ਹੈ।
ਏਕਮ ਪੰਜਾਬ ਪੁਲਿਸ ‘ਚ ਤੈਨਾਤ ਹੈ ਜਦੋਂਕਿ ਨਾਨਕ ਇੱਕ ਸਕੂਲ ‘ਚ ਡੀਪੀ ਦੇ ਅਹੁਦੇ ‘ਤੇ ਕੰਮ ਕਰ ਰਿਹਾ ਹੈ।ਨਿਰਭੈ ਸਿੰਘ ਹਾਲੇ ਕੁਆਰਾ ਸੀ ਅਤੇ ਕੁਝ ਸਮਾਂ ਪਹਿਲਾਂ ਇਹ ਤਿੰਨੇ ਭਰਾ ਇੱਕਠੇ ਖੇਡਦੇ ਸਨ ਅਤੇ ਵਿਰੋਧੀ ਟੀਮਾਂ ਨੂੰ ਹਰਾ ਕੇ ਹੀ ਵਾਪਸ ਆਉਂਦੇ ਸਨ।
ਖੇਡਣ ਦੇ ਨਾਲ-ਨਾਲ ਕਰਦਾ ਸੀ ਪ੍ਰਾਈਵੇਟ ਜੌਬ
ਨਿਰਭੈ ਸਿੰਘ ਖੇਡਣ ਦੇ ਨਾਲ-ਨਾਲ ਪ੍ਰਾਈਵੇਟ ਜੌਬ ਵੀ ਕਰਦਾ ਸੀ ਅਤੇ ਹਾਲੇ ਉਸ ਦਾ ਵਿਆਹ ਹੋਣਾ ਸੀ। ਨਿਰਭੈ ਬਹੁਤ ਹੀ ਮਿਲਣਸਾਰ ਸੀ ਅਤੇ ਹਮੇਸ਼ਾ ਨੌਜਵਾਨਾਂ ਨੂੰ ਕਬੱਡੀ ਪ੍ਰਤੀ ਪ੍ਰੇਰਿਤ ਕਰਦਾ ਸੀ।