ਗਰਮੀ ਕਾਰਨ ਪੰਜਾਬ ਦੇ ਪੜਛ ਡੈਮ ਦਾ ਪਾਣੀ ਸੁੱਕਿਆ, ਜੀਵ ਜੰਤੂਆਂ ਦੀ ਮਦਦ ਲਈ ਸਿੱਖ ਆਏ ਅੱਗੇ
ਉੱਤਰ ਭਾਰਤ ‘ਚ ਅੰਤਾਂ ਦੀ ਗਰਮੀ ਪੈ ਰਹੀ ਹੈ। ਜਿਸ ਕਾਰਨ ਜਿੱਥੇ ਆਮ ਲੋਕ ਵੱਧਦੀ ਗਰਮੀ ਤੋਂ ਪ੍ਰੇਸ਼ਾਨ ਹਨ ।ਉੱਥੇ ਹੀ ਪਸ਼ੂ ਪੰਛੀ ਅਤੇ ਜਾਨਵਰ ਵੀ ਅੰਤਾਂ ਧੀ ਗਰਮੀ ਤੋਂ ਬੇਹਾਲ ਹਨ । ਚੰਡੀਗੜ੍ਹ ਦੇ ਨਜ਼ਦੀਕ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਸਥਿਤ ਪੜਛ ਡੈਮ ਦਾ ਪਾਣੀ ਸੁੱਕ ਗਿਆ ਹੈ। ਜਿਸ ਕਾਰਨ ਇਸ ਡੈਮ ਦੇ ਨਜ਼ਦੀਕ ਰਹਿਣ ਵਾਲੇ ਪਸ਼ੂ ਪੰਛੀ ਅਤੇ ਜਾਨਵਰ ਤਿਰਹਾਏ ਮਰਨ ਲੱਗ ਪਏ ਹਨ।
ਉੱਤਰ ਭਾਰਤ ‘ਚ ਅੰਤਾਂ ਦੀ ਗਰਮੀ (Heat Wave) ਪੈ ਰਹੀ ਹੈ। ਜਿਸ ਕਾਰਨ ਜਿੱਥੇ ਆਮ ਲੋਕ ਵੱਧਦੀ ਗਰਮੀ ਤੋਂ ਪ੍ਰੇਸ਼ਾਨ ਹਨ ।ਉੱਥੇ ਹੀ ਪਸ਼ੂ ਪੰਛੀ ਅਤੇ ਜਾਨਵਰ ਵੀ ਅੰਤਾਂ ਧੀ ਗਰਮੀ ਤੋਂ ਬੇਹਾਲ ਹਨ । ਚੰਡੀਗੜ੍ਹ ਦੇ ਨਜ਼ਦੀਕ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਸਥਿਤ ਪੜਛ ਡੈਮ ਦਾ ਪਾਣੀ ਸੁੱਕ ਗਿਆ ਹੈ। ਜਿਸ ਕਾਰਨ ਇਸ ਡੈਮ ਦੇ ਨਜ਼ਦੀਕ ਰਹਿਣ ਵਾਲੇ ਪਸ਼ੂ ਪੰਛੀ ਅਤੇ ਜਾਨਵਰ ਤਿਰਹਾਏ ਮਰਨ ਲੱਗ ਪਏ ਹਨ ਅਤੇ ਹੁਣ ਤੱਕ ਕਈ ਜਾਨਵਰਾਂ ਤੇ ਪਸ਼ੂ ਪੰਛੀਆਂ ਦੀ ਮੌਤ ਵੀ ਹੋ ਚੁੱਕੀ ਹੈ।
ਹੋਰ ਪੜ੍ਹੋ : ਪਹਿਲੀ ਵਾਰ ਜਵਾਈ ਜ਼ਹੀਰ ਇਕਬਾਲ ਦੇ ਨਾਲ ਨਜ਼ਰ ਆਏ ਸ਼ਤਰੂਘਨ ਸਿਨ੍ਹਾ, ਵੀਡੀਓ ਆਇਆ ਸਾਹਮਣੇ
ਇਸ ਇਲਾਕੇ ਦੇ ਆਲੇ ਦੁਆਲੇ ਰਹਿਣ ਵਾਲੇ ਪਿੰਡਾਂ ਦੇ ਨੌਜਵਾਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਜਾਨਵਰਾਂ ਦੀ ਪਿਆਸ ਬੁਝਾਉਣ ਦੇ ਲਈ ਅੱਗੇ ਆਏ ਅਤੇ ਟੈਂਕਰਾਂ ਦੇ ਨਾਲ ਪਾਣੀ ਜੰਗਲ ‘ਚ ਲਿਆ ਰਹੇ ਹਨ ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਅਕਸਰ ਸਵੇਰੇ ਛੇ ਵਜੇ ਇਸ ਇਲਾਕੇ ‘ਚ ਕਸਰਤ ਅਤੇ ਸੈਰ ਕਰਨ ਦੇ ਲਈ ਆਉਂਦੇ ਹਨ ।
ਜਿਸ ਕਾਰਨ ਪੜਛ ਡੈਮ ‘ਚ ਸੁੱਕੇ ਪਾਣੀ ਦਾ ਪਤਾ ਲੱਗਿਆ ਅਤੇ ਉਹ ਇਨ੍ਹਾਂ ਜਾਨਵਰਾਂ ਦੀ ਮਦਦ ਦੇ ਲਈ ਅੱਗੇ ਆਏ ਹਨ ।ਇਹ ਰੋਜ਼ਾਨਾ ਸਵੇਰ ਵੇਲੇ ਪਾਣੀ ਦੇ ਟੈਂਕਰ ਭਰ ਕੇ ਲਿਜਾਂਦੇ ਹਨ ਤੇ ਪੜਛ ਡੈਮ ਦੇ ਇਲਾਕੇ ‘ਚ ਪਾ ਕੇ ਆਉਂਦੇ ਹਨ ।